03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰੀਅਲ ਡਰੀਮਜ਼ ਅਕੈਡਮੀ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਜ਼ੀਰਾ, 3 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਮਹਾਤਮਾ ਗਾਂਧੀ ਦੀ ਜਯੰਤੀ ਦੇ ਸ਼ੁਭ ਮੌਕੇ ’ਤੇ ਰੀਅਲ ਡਰੀਮਜ਼ ਅਕੈਡਮੀ ਜ਼ੀਰਾ ਵਿਖੇ ਵਿਸ਼ੇਸ਼ ਸਮਾਗਮ ਤੇ ਪ੍ਰਸ਼ਨੋਤਰੀ ਮੁਕਾਬਲੇ ਚੇਅਰਮੈਨ ਮਨਦੀਪ ਸਿੰਘ ਤੇ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਏ। ਸਮਾਗਮ ਦੌਰਾਨ ਅਕੈਡਮੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਮਹਾਤਮਾ ਗਾਂਧੀ ਦੀ ਜੀਵਨ ਸ਼ੈਲੀ, ਉਹਨਾਂ ਦੇ ਆਦਰਸ਼ਾਂ ਤੇ ਆਜ਼ਾਦੀ ਸੰਘਰਸ਼ ਵਿੱਚ ਨਿਭਾਈ ਮੋਹਰੀ ਭੂਮਿਕਾ ’ਤੇ ਚਾਨਣਾ ਪਾਇਆ।

Ad Position 21
No active advertisement
ਅਜੀਤ ਡੈਸਕ 04-10-2026
ਜ਼ੀਰਾ, 3 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਮਹਾਤਮਾ ਗਾਂਧੀ ਦੀ ਜਯੰਤੀ ਦੇ ਸ਼ੁਭ ਮੌਕੇ ’ਤੇ ਰੀਅਲ ਡਰੀਮਜ਼ ਅਕੈਡਮੀ ਜ਼ੀਰਾ ਵਿਖੇ ਵਿਸ਼ੇਸ਼ ਸਮਾਗਮ ਤੇ ਪ੍ਰਸ਼ਨੋਤਰੀ ਮੁਕਾਬਲੇ ਚੇਅਰਮੈਨ ਮਨਦੀਪ ਸਿੰਘ ਤੇ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਏ। ਸਮਾਗਮ ਦੌਰਾਨ ਅਕੈਡਮੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਮਹਾਤਮਾ ਗਾਂਧੀ ਦੀ ਜੀਵਨ ਸ਼ੈਲੀ, ਉਹਨਾਂ ਦੇ ਆਦਰਸ਼ਾਂ ਤੇ ਆਜ਼ਾਦੀ ਸੰਘਰਸ਼ ਵਿੱਚ ਨਿਭਾਈ ਮੋਹਰੀ ਭੂਮਿਕਾ ’ਤੇ ਚਾਨਣਾ ਪਾਇਆ। ਅਕੈਡਮੀ ਦੇ ਅਧਿਆਪਕ ਮਨਦੀਪ ਸਿੰਘ ਸੱਗੂ ਅਤੇ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਉਂਨੇ ਹੀ ਸਾਰਥਕ ਹਨ ਜਿੰਨੇ ਆਜ਼ਾਦੀ ਤੋਂ ਪਹਿਲਾਂ ਸਨ। ਉਪਰੰਤ ਮਹਾਤਮਾ ਗਾਂਧੀ ਦੇ ਜੀਵਨ ਤੇ ਸੁਤੰਤਰਤਾ ਸੰਗਰਾਮ ਨਾਲ ਸੰਬੰਧਿਤ ਕਰਵਾਏ ਗਏ ਪ੍ਰਸ਼ਨੋਤਰੀ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿਚ ਸਿਮਰਨਜੀਤ ਕੌਰ ਨੇ ਪਹਿਲਾ, ਲਖਵਿੰਦਰ ਸਿੰਘ ਨੇ ਦੂਜਾ ਅਤੇ ਹਰਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਇਮਾਨ, ਨਿਖਿਲ, ਜੇਮਸ, ਗੁਰਵਿੰਦਰ ਸਿੰਘ, ਜੈਸਮੀਨ ਕੌਰ, ਕਰੀਨਾ, ਮੁਸਕਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਲੋਕਾਂ ਦਾ ਈ.ਵੀ.ਐਮ. ਪ੍ਰਣਾਲੀ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਉੱਠਿਆ- ਕਰਨੈਲ ਸਿੰਘ ਪੀਰ ਮੁਹੰਮਦ ਅਗਲੀ ਖ਼ਬਰ ਅਕਾਲੀ ਦਲ ਅੰਮ੍ਰਿਤਸਰ ਵਲੋਂ ਕਣਕ ਦੀ ਫ਼ਸਲ ’ਚ ਨਿਗੁਣੇ ਵਾਧੇ ਦੀ ਨਿੰਦਾ
Ad Position 24