03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

-‘ ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4- ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਕਬੱਡੀ, ਹਾਕੀ ਤੇ ਟੇਬਲ ਟੈਨਿਸ ਦੇ ਹੋਏ ਫਸਵੇਂ ਮੁਕਾਬਲੇ

‎ ਫ਼ਿਰੋਜ਼ਪੁਰ 3 ਅਕਤੂਬਰ (ਗੁਰਿੰਦਰ ਸਿੰਘ)- ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਅੱਜ ਚੌਥੇ ਦਿਨ ਜ਼ਿਲ੍ਹਾ ਪੱਧਰੀ ਖੇਡਾਂ ਫਿਰੋਜ਼ਪੁਰ ਸਥਿਤ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਈਆਂ ਗਈਆਂ ਜਿਸ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਫੌਜਾ ਸਿੰਘ ਸਰਾਰੀ ਵਿਧਾਇਕ ਗੁਰੂਹਰਸਹਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੌਰਾਨ ਕਬੱਡੀ ਨੈਸ਼ਨਲ ਸਟਾਈਲ ਅੰਡਰ -21 ਵਿਚ ਸ਼ੇਖ ਫਰੀਦ ਕਲੱਬ, ਝਾੜੀ ਵਾਲਾ ਨੇ ਪਹਿਲਾ ਤੇ ਕਬੱਡੀ ਸੈਂਟਰ, ਗੱਟੀ ਰਾਜੋ ਕੇ ਨੇ ਦੂਸਰਾ ਸਥਾਨ ਹਾਸਿਲ ਕੀਤਾ।

Ad Position 21
No active advertisement
ਅਜੀਤ ਡੈਸਕ 04-10-2026
‎ ਫ਼ਿਰੋਜ਼ਪੁਰ 3 ਅਕਤੂਬਰ (ਗੁਰਿੰਦਰ ਸਿੰਘ)- ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਅੱਜ ਚੌਥੇ ਦਿਨ ਜ਼ਿਲ੍ਹਾ ਪੱਧਰੀ ਖੇਡਾਂ ਫਿਰੋਜ਼ਪੁਰ ਸਥਿਤ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਈਆਂ ਗਈਆਂ ਜਿਸ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਫੌਜਾ ਸਿੰਘ ਸਰਾਰੀ ਵਿਧਾਇਕ ਗੁਰੂਹਰਸਹਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੌਰਾਨ ਕਬੱਡੀ ਨੈਸ਼ਨਲ ਸਟਾਈਲ ਅੰਡਰ -21 ਵਿਚ ਸ਼ੇਖ ਫਰੀਦ ਕਲੱਬ, ਝਾੜੀ ਵਾਲਾ ਨੇ ਪਹਿਲਾ ਤੇ ਕਬੱਡੀ ਸੈਂਟਰ, ਗੱਟੀ ਰਾਜੋ ਕੇ ਨੇ ਦੂਸਰਾ ਸਥਾਨ ਹਾਸਿਲ ਕੀਤਾ। ਟੇਬਲ ਟੈਨਿਸ 21-30 ਸਾਲ ਉਮਰ ਵਰਗ ਵਿਚ ਯਸ਼ੀ ਸ਼ਰਮਾ ਨੇ ਪਹਿਲਾ, ਧਿਰਿਤੀ ਭੁੱਲਰ ਨੇ ਦੂਸਰਾ ਅਤੇ ਮਨੀਸ਼ਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਤੇ 51-60 ਸਾਲ ਉਮਰ ਵਰਗ ਵਿਚ ਪੂਨਮ ਮਨਚੰਦਾ ਨੇ ਪਹਿਲਾ ਤੇ ਮਨਦੀਪ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਹਾਕੀ ਅੰਡਰ-14 ਵਿਚ ਸ਼ੇਰ ਸ਼ਾਹ ਵਾਲੀ ਹਾਕੀ ਅਕੈਡਮੀ ਨੇ ਪਹਿਲਾ, ਐਸ.ਬੀ.ਐਸ. ਹਾਕੀ ਅਕੈਡਮੀ ਨੇ ਦੂਸਰਾ ਤੇ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਹ ਕੋਚਿਜ਼, ਸਟਾਫ, ਸਿੱਖਿਆ ਵਿਭਾਗ ਦੇ ਡੀ.ਪੀ.ਈ/ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਪੁਲਿਸ ਸਕਿਉਰਟੀ, ਪਿੰਡ ਪੰਚਾਇਤ ਮੈਂਬਰ ਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਦੀਆਂ ਬਾਸਕਟਬਾਲ ਟੀਮਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਮਾਰੀ ਬਾਜ਼ੀ ਅਗਲੀ ਖ਼ਬਰ ਸ਼ਹਿਰੀ ਹਲਕੇ ’ਚ ‘ਆਪ’ ਦੇ ਦਾਅਵੇਦਾਰਾਂ ਵਲੋਂ ਟਿਕਟ ਹਾਸਿਲ ਕਰਨ ਲਈ ਲੱਗੀ ਦੌੜ ਤੇਜ਼ ਸਾਬਕਾ ਹਲਕਾ ਇੰਚਾਰਜ ਸੋਢੀ ਨੇ ਆਪਣੇ...
Ad Position 24