ਸਰਕਾਰੀ ਦਫ਼ਤਰਾਂ ’ਚ ਸੇਵਾ-ਮੁਕਤ ਮੁਲਾਜ਼ਮਾਂ/ਪੈਨਸ਼ਨਰਾਂ ਦੀ ਖੱਜਲ ਖ਼ੁਆਰੀ ਖ਼ਿਲਾਫ਼ ਹੁਣ ਉੱਠੇਗੀ ਸਾਂਝੀ ਆਵਾਜ਼
ਫ਼ਿਰੋਜ਼ਪੁਰ, 11 ਸਤੰਬਰ (ਗੁਰਿੰਦਰ ਸਿੰਘ)- ਸਰਕਾਰੀ ਦਫ਼ਤਰਾਂ ਵਿਚ ਸੇਵਾ ਮੁਕਤ ਕਰਮਚਾਰੀਆਂ/ਪੈਨਸ਼ਨਰਾਂ ਦੀ ਖੱਜਲ ਖੁਆਰੀ ਨੂੰ ਧਿਆਨ ਵਿਚ ਰੱਖਦਿਆਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸੇਵਾ-ਮੁਕਤ ਪਟਵਾਰੀ,ਕਾਨੂੰਨਗੋ ਤੇ ਮਾਲ ਅਫ਼ਸਰਾਂ ਦੀ ਇਕ ਸਾਂਝੀ ਮੀਟਿੰਗ ਗੁਰੂਦੁਆਰਾ ਸਾਰਾਗੜ੍ਹੀ ਵਿਖੇ ਹਰਮੀਤ ਵਿਦਿਆਰਥੀ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸੰਤੋਖ ਸਿੰਘ ਤੱਖੀ ਨੇ ਮਹਿਕਮਾ ਮਾਲ ਦੇ ਰਿਟਾਇਰਡ ਮੁਲਾਜ਼ਮਾਂ ਦੀ ਜਥੇਬੰਦੀ ਦੀ ਲੋੜ ’ਤੇ ਜ਼ੋਰ ਦਿੱਤਾ।
ਫ਼ਿਰੋਜ਼ਪੁਰ, 11 ਸਤੰਬਰ (ਗੁਰਿੰਦਰ ਸਿੰਘ)- ਸਰਕਾਰੀ ਦਫ਼ਤਰਾਂ ਵਿਚ ਸੇਵਾ ਮੁਕਤ ਕਰਮਚਾਰੀਆਂ/ਪੈਨਸ਼ਨਰਾਂ ਦੀ ਖੱਜਲ ਖੁਆਰੀ ਨੂੰ ਧਿਆਨ ਵਿਚ ਰੱਖਦਿਆਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸੇਵਾ-ਮੁਕਤ ਪਟਵਾਰੀ,ਕਾਨੂੰਨਗੋ ਤੇ ਮਾਲ ਅਫ਼ਸਰਾਂ ਦੀ ਇਕ ਸਾਂਝੀ ਮੀਟਿੰਗ ਗੁਰੂਦੁਆਰਾ ਸਾਰਾਗੜ੍ਹੀ ਵਿਖੇ ਹਰਮੀਤ ਵਿਦਿਆਰਥੀ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸੰਤੋਖ ਸਿੰਘ ਤੱਖੀ ਨੇ ਮਹਿਕਮਾ ਮਾਲ ਦੇ ਰਿਟਾਇਰਡ ਮੁਲਾਜ਼ਮਾਂ ਦੀ ਜਥੇਬੰਦੀ ਦੀ ਲੋੜ ’ਤੇ ਜ਼ੋਰ ਦਿੱਤਾ। ਜਸਬੀਰ ਸਿੰਘ ਸੈਣੀ, ਜਰਨੈਲ ਸਿੰਘ, ਜਸਵੰਤ ਸਿੰਘ, ਮੰਗਤ ਵਜੀਦਪੁਰੀ, ਦਲੀਪ ਸਿੰਘ, ਬਲਜਿੰਦਰ ਸਿੰਘ ਸਮੇਤ ਸਾਰੇ ਬੁਲਾਰਿਆਂ ਨੇ ਡੀ.ਸੀ. ਦਫ਼ਤਰ ਵਿਖੇ ਆ ਰਹੀਆਂ ਮੁਸ਼ਕਲਾਂ ’ਤੇ ਚਾਨਣਾ ਪਾਇਆ। ਖ਼ਾਸ ਤੌਰ ’ਤੇ ਮੈਡੀਕਲ ਬਿੱਲਾਂ ਅਤੇ ਬਕਾਇਆਂ ਦੇ ਕੇਸਾਂ ਵਿਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਉਪਰੰਤ ਸਰਬਸੰਮਤੀ ਨਾਲ ਪਟਵਾਰੀ ਕਾਨੂੰਨਗੋ ਤੇ ਰੈਵੀਨਿਊ ਆਫ਼ੀਸਰ ਯੂਨੀਅਨ ਫ਼ਿਰੋਜ਼ਪੁਰ ਦੀ ਸਥਾਪਨਾ ਕੀਤੀ ’ਤੇ ਹੇਠ ਲਿਖੇ ਅਹੁਦੇਦਾਰ ਜਸਵੰਤ ਸਿੰਘ, ਬਲਜਿੰਦਰ ਸਿੰਘ ਤੇ ਪਵਨ ਕੁਮਾਰ ਸਰਪ੍ਰਸਤ, ਗੁਰਤੇਜ ਸਿੰਘ ਗਿੱਲ ਚੇਅਰਮੈਨ, ਜਸਬੀਰ ਸਿੰਘ ਸੈਣੀ ਪ੍ਰਧਾਨ, ਸੋਹਨ ਲਾਲ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਢੀਂਡਸਾ ਅਤੇ ਲਖਵੀਰ ਸਿੰਘ ਮੀਤ ਪ੍ਰਧਾਨ, ਸੰਤੋਖ ਸਿੰਘ ਤੱਖੀ ਜਨਰਲ ਸਕੱਤਰ, ਰਾਕੇਸ਼ ਕਪੂਰ ਖ਼ਜ਼ਾਨਚੀ, ਹਰਮੀਤ ਵਿਦਿਆਰਥੀ ਮੁੱਖ ਸਲਾਹਕਾਰ ਤੇ ਜਰਨੈਲ ਸਿੰਘ ਕਾਨੂੰਨੀ ਸਲਾਹਕਾਰ ਚੁਣੇ ਗਏ। ਮੀਟਿੰਗ ਵਿਚ ਜਸਵਿੰਦਰ ਸਿੰਘ ਖੁੰਗਰ, ਸ਼ਿਵ ਕੁਮਾਰ, ਮਨਜੀਤ ਸਿੰਘ, ਜੁਗਰਾਜ ਸਿੰਘ, ਦੇਸ ਰਾਜ, ਪੂਰਨ ਸਿੰਘ, ਜਸਪਾਲ ਸਿੰਘ, ਜਗਨੰਦਨ ਸਿੰਘ, ਵਿਜੇ ਮੈਣੀ, ਰਾਮ ਸਿੰਘ, ਧਰਮ ਸਿੰਘ, ਅਸ਼ੋਕ ਸੇਠੀ, ਕੁਲਵੰਤ ਸਿੰਘ ਤੇ ਸੁਧੀਰ ਕੁਮਾਰ ਸ਼ਾਮਿਲ ਹੋਏ। ਚੁਣੇ ਗਏ ਅਹੁਦੇਦਾਰਾਂ ਨੇ ਅਹਿਦ ਲਿਆ ਕਿ ਉਹ ਪੂਰੀ ਤਨਦੇਹੀ ਨਾਲ ਸੇਵਾ ਮੁਕਤ ਸਾਥੀਆਂ ਦੇ ਮਸਲਿਆਂ ਦੇ ਹੱਲ ਲਈ ਯਤਨ ਕਰਨਗੇ।