01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਲੱਖਾਂ ਲੋਕ ਆ ਰਹੇ ਹਨ ਇੰਡੀਆ' ਗੱਠਜੋੜ ਦੀ ਵਿਸ਼ਾਲ ਰੈਲੀ ਚ - ਸੰਜੇ ਰਾਉਤ

ਨਵੀਂ ਦਿੱਲੀ, 1 ਨਵੰਬਰ 'ਇੰਡੀਆ' ਗੱਠਜੋੜ ਦੀ ਵਿਸ਼ਾਲ ਰੈਲੀ ਬਾਰੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ, "ਲੱਖਾਂ ਲੋਕ ਆ...

Ad Position 21
No active advertisement
ਅਜੀਤ ਡੈਸਕ 01-11-2026

ਨਵੀਂ ਦਿੱਲੀ, 1 ਨਵੰਬਰ 'ਇੰਡੀਆ' ਗੱਠਜੋੜ ਦੀ ਵਿਸ਼ਾਲ ਰੈਲੀ ਬਾਰੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ, "ਲੱਖਾਂ ਲੋਕ ਆ ਰਹੇ ਹਨ। ਉਨ੍ਹਾਂ ਨੂੰ ਰੋਕਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਜਿੰਨਾ ਜ਼ਿਆਦਾ ਉਹ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਭੀੜ ਓਨੀ ਹੀ ਵਧੇਗੀ। ਲੋਕ ਇੱਥੇ ਪਹੁੰਚਣ ਲਈ ਸਾਰੀਆਂ ਰੁਕਾਵਟਾਂ (ਬੈਰੀਕੇਡ) ਤੋੜ ਦੇਣਗੇ। ਉਹ ਸੱਤਾ ਵਿਚ ਬਦਲਾਅ ਚਾਹੁੰਦੇ ਹਨ। ਉਹ ਇਸ ਸਰਕਾਰ ਨੂੰ ਨਹੀਂ ਚਾਹੁੰਦੇ। ਅੱਜ ਰਾਮਲੀਲ੍ਹਾ ਮੈਦਾਨ ਵਿਚ ਅਸੀਂ ਜੋ ਤਾਕਤ ਦਿਖਾਉਣ ਜਾ ਰਹੇ ਹਾਂ, ਉਹ ਦੇਸ਼ ਦੀ ਤਾਕਤ ਹੈ, ਨਾ ਕਿ ਸਿਰਫ਼ ਕਿਸੇ ਇਕ ਪਾਰਟੀ ਦੀ। ਇਹ ਦੇਸ਼ ਦੀ ਤਾਕਤ ਹੈ; ਇਸ ਦੇਸ਼ ਦੇ ਲੋਕ ਉੱਥੇ ਮੌਜੂਦ ਹੋਣਗੇ... ਅਜਿਹੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਦਿੱਲੀ ਵਿਚ, ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਹੁੰਦੇ ਰਹਿਣਗੇ।"
ਉਹ ਅੱਗੇ ਕਹਿੰਦੇ ਹਨ, "ਵਪਾਰੀਆਂ ਵਿਚ ਕੋਈ ਅਸਲ ਚਿੰਤਾ ਨਹੀਂ ਹੈ; ਇਸ ਦੇਸ਼ ਵਿਚ ਅਸਲ ਵਿਚ ਸਿਰਫ਼ ਦੋ ਹੀ 'ਵਪਾਰੀ' ਹਨ - ਮੋਦੀ ਜੀ ਅਤੇ ਸ਼ਾਹ ਜੀ। ਉਨ੍ਹਾਂ ਨੂੰ ਯਕੀਨਨ ਨੁਕਸਾਨ ਹੋ ਰਿਹਾ ਹੈ। ਜੇ ਅਜਿਹੇ ਅੰਦੋਲਨਾਂ ਕਾਰਨ ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ, ਤਾਂ ਹੋਣ ਦਿਓ..."।

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਨੂੰ ਭਾਰਤੀ ਲੋਕਾਂ ਦੇ ਸੰਵਿਧਾਨਕ ਅਧਿਕਾਰ ਨਹੀਂ ਖੋਹਣੇ ਚਾਹੀਦੇ - ਸ਼ਸ਼ੀ ਥਰੂਰ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਮੋਟਰ ਸਾਈਕਲ ਰੈਲੀ ਰਵਾਨਾ
Ad Position 24