ਚੂਚਕ ਵਿੰਡ ਤੋਂ ਮਹੀਂਆ ਸਿੰਘ ਵਾਲਾ ਨੂੰ ਜਾਂਦੀ ਨਵੀਂ ਲਿੰਕ ਸੜਕ ਦੀ ਸ਼ੁਰੂਆਤ
ਖੋਸਾ ਦਲ ਸਿੰਘ, 11 ਸਤੰਬਰ(ਮਨਪ੍ਰੀਤ ਸਿੰਘ ਸੰਧੂ)-ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਪਿੰਡ ਚੂਚਕ ਵਿੰਡ ਤੋਂ ਮਹੀਂਆ ਸਿੰਘ ਵਾਲਾ ਨੂੰ ਜਾਂਦੀ ਨਵੀਂ ਲਿੰਕ ਸੜਕ ਬਣਾਉਣ ਦਾ ਕੰਮ ਪੰਚਾਇਤ ਵਲੋਂ ਸ਼ੁਰੂ ਕੀਤਾ ਗਿਆ ਹੈ। ਕੰਮ ਦੀ ਸ਼ੁਰੂਆਤ ਚਾਨਣ ਸਿੰਘ ਸਰਪੰਚ ਚੂਚਕ ਵਿੰਡ ਵਲੋਂ ਸ਼ੁਰੂ ਕਰਵਾਇਆ ਗਿਆ।
ਖੋਸਾ ਦਲ ਸਿੰਘ, 11 ਸਤੰਬਰ(ਮਨਪ੍ਰੀਤ ਸਿੰਘ ਸੰਧੂ)-ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਪਿੰਡ ਚੂਚਕ ਵਿੰਡ ਤੋਂ ਮਹੀਂਆ ਸਿੰਘ ਵਾਲਾ ਨੂੰ ਜਾਂਦੀ ਨਵੀਂ ਲਿੰਕ ਸੜਕ ਬਣਾਉਣ ਦਾ ਕੰਮ ਪੰਚਾਇਤ ਵਲੋਂ ਸ਼ੁਰੂ ਕੀਤਾ ਗਿਆ ਹੈ। ਕੰਮ ਦੀ ਸ਼ੁਰੂਆਤ ਚਾਨਣ ਸਿੰਘ ਸਰਪੰਚ ਚੂਚਕ ਵਿੰਡ ਵਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਦੀ ਚਰੋਕਣੀ ਮੰਗ ਸੀ ਜਿਸ ਨੂੰ ਪੰਚਾਇਤ ਵਲੋਂ ਪੂਰਿਆਂ ਕਰਦਿਆਂ ਇਹ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਆਉਣ ਜਾਣ ਲਈ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਸਰਪੰਚ ਚਾਨਣ ਸਿੰਘ ਤੋਂ ਇਲਾਵਾ ਗੁਰਭੇਜ ਸਿੰਘ, ਜਸਵਿੰਦਰ ਸਿੰਘ, ਬਲਤੇਜ ਸਿੰਘ, ਇਕਬਾਲ ਸਿੰਘ, ਨਿਰਮਲ ਸਿੰਘ, ਇਕਬਾਲ ਸਿੰਘ, ਗੁਲਜਾਰ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ, ਰਤਨ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।