18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੇ.ਕੇ.ਯੂ ਵਲੋਂ ਫੈਡਰਲ ਬੈਂਕ ਅੱਗੇ ਧਰਨਾ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਫ਼ਿਰੋਜ਼ਪੁਰ,17 ਅਗਸਤ(ਕੁਲਬੀਰ ਸਿੰਘ ਸੋਢੀ)-ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪਰਿਵਾਰ ’ਤੇ ਪਏ ਆਰਥਿਕ ਬੋਝ ਨੂੰ ਖ਼ਤਮ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਫੈਡਰਲ ਬੈਂਕ ਨੇੜੇ ਊਧਮ ਸਿੰਘ ਚੌਂਕ ਦੇ ਅੱਗੇ ਧਰਨਾ ਸ਼ੂਰੂ ਕੀਤਾ ਗਿਆ ਹੈ। ਕਿਸਾਨ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਸਿਰ ਚੜ੍ਹਿਆ ਖੇਤੀ ਕਰਜ਼ਾ ਖ਼ਤਮ ਕਰਵਾਉਣ ਅਤੇ ਕਿਸਾਨ ਵਲੋਂ ਕਰਵਾਏ ਗਏ ਸਿਹਤ ਬੀਮੇ ਦਾ ਬਣਦਾ ਕਲੇਮ ਪਰਿਵਾਰ ਨੂੰ ਦਿਵਾਉਣ ਲਈ ਸੰਘਰਸ਼ ਸ਼ੂਰੂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-08-2026
ਫ਼ਿਰੋਜ਼ਪੁਰ,17 ਅਗਸਤ(ਕੁਲਬੀਰ ਸਿੰਘ ਸੋਢੀ)-ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪਰਿਵਾਰ ’ਤੇ ਪਏ ਆਰਥਿਕ ਬੋਝ ਨੂੰ ਖ਼ਤਮ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਫੈਡਰਲ ਬੈਂਕ ਨੇੜੇ ਊਧਮ ਸਿੰਘ ਚੌਂਕ ਦੇ ਅੱਗੇ ਧਰਨਾ ਸ਼ੂਰੂ ਕੀਤਾ ਗਿਆ ਹੈ। ਕਿਸਾਨ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਸਿਰ ਚੜ੍ਹਿਆ ਖੇਤੀ ਕਰਜ਼ਾ ਖ਼ਤਮ ਕਰਵਾਉਣ ਅਤੇ ਕਿਸਾਨ ਵਲੋਂ ਕਰਵਾਏ ਗਏ ਸਿਹਤ ਬੀਮੇ ਦਾ ਬਣਦਾ ਕਲੇਮ ਪਰਿਵਾਰ ਨੂੰ ਦਿਵਾਉਣ ਲਈ ਸੰਘਰਸ਼ ਸ਼ੂਰੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਕਿਸਾਨ ਪਰਿਵਾਰ ਪਹਿਲਾਂ ਹੀ ਗੰਭੀਰ ਆਰਥਿਕ ਮੁਸ਼ਕਲਾਂ ਵਿਚੋਂ ਲੰਘ ਰਿਹਾ ਹੈ ਤੇ ਅਜਿਹੇ ਹਾਲਾਤ ਵਿਚ ਮ੍ਰਿਤਕ ਕਿਸਾਨ ਦੇ ਸਿਰ ਚੜ੍ਹੇ ਕਰਜ਼ੇ ਦੀ ਜ਼ਿੰਮੇਵਾਰੀ ਪਰਿਵਾਰ ਉੱਤੇ ਪਾਉਣਾ ਉਨ੍ਹਾਂ ਲਈ ਹੋਰ ਵੱਡੀ ਮੁਸ਼ਕਿਲ ਪੈਦਾ ਕਰਦਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਕਿਸਾਨ ਵਲੋਂ ਬੈਂਕ ਤੋਂ ਲਏ ਗਏ ਖੇਤੀ ਕਰਜ਼ੇ ਨਾਲ ਸਬੰਧਤ ਮਾਮਲੇ ਨੂੰ ਹਮਦਰਦੀ ਅਤੇ ਨਿਆਂ ਦੇ ਆਧਾਰ ’ਤੇ ਵਿਚਾਰਦਿਆਂ ਮ੍ਰਿਤਕ ਕਿਸਾਨ ਦਾ ਖੇਤੀ ਕਰਜ਼ਾ ਮੁਆਫ਼/ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਸਾਨ ਵਲੋਂ ਕਰਵਾਏ ਗਏ ਸਿਹਤ ਬੀਮੇ ਦੇ ਕਲੇਮ ਦੀ ਰਕਮ ਵੀ ਪਰਿਵਾਰ ਨੂੰ ਤਰੁੰਤ ਦਿੱਤੀ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਕਰਜਾ ਲੈਣ ਸਮੇਂ ਜਬਰੀ ਕਿਸਾਨਾਂ ਤੋਂ ਬੀਮਾ ਕਰਵਾਇਆ ਜਾਂਦਾਂ ਹੈ, ਪਰ ਜੇਕਰ ਕਿਸਾਨਾਂ ਨੂੰ ਲੋੜ ਪਵੇ ਤਾਂ ਬੈਂਕ ਅਧਿਕਾਰੀ ਵਲੋਂ ਕਿਸਾਨਾਂ ਨਾਲ ਧੋਖਾ ਕੀਤਾ ਜਾਂਦਾਂ ਹੈ। ਕਿਸਾਨਾਂ ਨੇ ਇਕਜੁੱਟ ਹੋਕੇ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ, ਦਿਲਬਾਗ ਸਿੰਘ ਸੁਰਸਿੰਘ ਵਾਲਾ, ਪ੍ਰਤਾਪ ਸਿੰਘ ਲਖਮੀਰਪੂਰਾ, ਰੇਸ਼ਮ ਸਿੰਘ ਹਜ਼ਾਰਾ, ਸੁਖਦੇਵ ਸਿੰਘ ਮਹਿਮਾ ਅਤੇ ਮਜ਼ਦੂਰ ਆਗੂ ਹਰਬੰਸ ਸਿੰਘ ਮਹਿਮਾ ਨੇ ਸੰਬੋਧਨ ਕੀਤਾ ਅਤੇ ਵੱਡੀ ਸੰਖਿਆ ਵਿਚ ਕਿਸਾਨ ਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਕੀ ਮੈਣੀ ਸਰਬਸੰਮਤੀ ਨਾਲ ਬਣੇ ਮਮਦੋਟ ਨਗਰ ਪੰਚਾਇਤ ਦੇ ਪੰਜਵੇਂ ਪ੍ਰਧਾਨ ਦੂਜੀ ਵਾਰ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਨਗਰ... ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਲਗਾਇਆ ਹਲਕਾ ਵਿਧਾਇਕ ਦੇ ਦਫਤਰ ਅੱਗੇ ਧਰਨਾ
Ad Position 24