07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬੀ.ਐੱਸ.ਐਫ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਾਮਾਨ ਵੰਡਿਆ ਖੇਡਾਂ, ਸਟੇਸ਼ਨਰੀ ਅਤੇ ਆਰਗੈਨਿਕ ਖਾਦ ਦੇ ਰੂਪ ’ਚ ਦਿੱਤਾ ਸਾਮਾਨ

ਮੰਡੀ ਲਾਧੂਕਾ, 7 ਨਵੰਬਰ (ਰਾਕੇਸ਼ ਛਾਬੜਾ)-ਬੀ. ਐੱਸ.

Ad Position 21
No active advertisement
ਅਜੀਤ ਡੈਸਕ 08-11-2026
ਮੰਡੀ ਲਾਧੂਕਾ, 7 ਨਵੰਬਰ (ਰਾਕੇਸ਼ ਛਾਬੜਾ)-ਬੀ.ਐੱਸ.ਐਫ ਦੀ 65ਵੀਂ ਬਟਾਲੀਅਨ ਦੀ ਲੱਖਾ ਅਸਲੀ ਪੋਸਟ ਦੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਬਟਾਲੀਅਨ ਦੇ ਕਮਾਡੈਂਟ ਵੀ.ਬੀ ਯਾਦਵ ਵਲੋਂ 1 ਲੱਖ 80 ਹਜ਼ਾਰ ਤੋਂ ਵੱਧ ਦੀ ਰਾਸ਼ੀ ਦਾ ਖੇਡਾਂ, ਸਟੇਸ਼ਨਰੀ ਅਤੇ ਆਰਗੈਨਿਕ ਖਾਦ ਦਾ ਸਮਾਨ ਮੁਫ਼ਤ ਵੰਡਿਆ ਗਿਆ ਹੈ। ਇਸ ਦੌਰਾਨ ਬੀ.ਐਸ.ਐਫ ਦੀ 65ਵੀਂ ਬਟਾਲੀਅਨ ਦੇ ਕਮਾਡੈਂਟ ਵੀ.ਬੀ ਯਾਦਵ ਨੇ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਲੈ ਕੇ ਫੋਕਸ ਕਰਨ ਦਾ ਸੁਝਾਅ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬਚਪਨ ਕਾਲ ਦੀਆਂ ਕੁੱਝ ਪ੍ਰੇਰਿਤ ਕਰਨ ਵਾਲੀਆਂ ਘਟਨਾਵਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖ਼ਾਸ ਕਰ ਸੋਸ਼ਲ ਮੀਡੀਆ ਤੇ ਜ਼ਿਆਦਾ ਸਮਾਂ ਬਰਬਾਦ ਨਾ ਕਰਨ ਅਤੇ ਇਸ ਦੀ ਸੁਚੱਜੀ ਵਰਤੋਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਬੀ ਐੱਸ ਐੱਫ ਦੇ ਡਿਪਟੀ ਕਮਾਡੈਂਟ ਸੰਦੀਪ ਕੁਮਾਰ, ਸਹਾਇਕ ਕਮਾਡੈਂਟ ਸ਼ੈਲੇਸ਼ ਕੁਮਾਰ, ਨਵੀਨ ਕੁਮਾਰ ਤੋਂ ਸਕੂਲ ਇਲਾਵਾ ਸਕੂਲ ਪ੍ਰਿੰਸੀਪਲ ਰਜਿੰਦਰ ਕੁਮਾਰ,ਜਰਨੈਲ ਸਿੰਘ ਸਰਪੰਚ, ਵੀਰੂ ਸਿੰਘ ਚੇਅਰਮੈਨ ਸਕੂਲ ਪ੍ਰਬੰਧਕੀ ਕਮੇਟੀ, ਸੁਖਦੇਵ ਸਿੰਘ ਸੰਧੂ, ਸਕੂਲ ਸਟਾਫ਼ ਰਾਜੇਸ਼ ਕੁਮਾਰ ਸਚਦੇਵਾ, ਮਹਿੰਦਰ, ਨਰਿੰਦਰ ਪਾਲ, ਦਿਨੇਸ਼ ਕੁਮਾਰ, ਮਮਤਾ ਰਾਣੀ, ਰੇਣੂ ਬਾਲਾ, ਡਾ ਵਨੀਤਾ ਕਟਾਰੀਆ, ਨਰੇਸ਼ ਕੁਮਾਰ, ਆਕਾਸ਼ਦੀਪ, ਰਾਜਪ੍ਰੀਤ ਸਿੰਘ ਬਰਾੜ, ਦੁਰਗਾ ਦੇਵੀ ਸੋਫੀਆ,ਸੁਮਨ, ਬਲਜੀਤ, ਨਵਨੀਤ, ਸੈਫ਼ੀ, ਅੰਜੂ ਰਾਣੀ, ਮੈਡਮ ਸੁਰਜੀਤ ਕੌਰ ਅਤੇ ਮੈਡਮ ਸੁਨੈਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਦੀਪਕ ਸ਼ਰਮਾ ਨੇ ਇਲਾਕਾ ਵਾਸੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਹਰੀਕੇ ਦਰਿਆ ਵਿਖੇ ਸ਼ੁਕਰਾਨਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ -ਅਜੇਪਾਲ ਸਿੰਘ
Ad Position 24