18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਂਗਣਵਾੜੀ ਵਰਕਰਾਂ ਨੇ ਲਗਾਇਆ ਹਲਕਾ ਵਿਧਾਇਕ ਦੇ ਦਫਤਰ ਅੱਗੇ ਧਰਨਾ

ਜ਼ੀਰਾ, 17 ਅਗਸਤ(ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਅਤੇ ਹੈਲਪਰ ਯੂਨੀਅਨ ਪੰਜਾਬ ਏਟਕ ਬਲਾਕ ਜ਼ੀਰਾ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫਤਰ ਜ਼ੀਰਾ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਆਗੂ ਪਿਆਰ ਕੌਰ ਸੰਤੂ ਵਾਲਾ ਜਰਨਲ ਸਕੱਤਰ , ਬਲਵਿੰਦਰ ਕੌਰ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਤੋਂ 24 ਘੰਟੇ ਕੰਮ ਲਿਆ ਜਾ ਰਿਹਾ ਹੈ, ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

Ad Position 21
No active advertisement
ਅਜੀਤ ਡੈਸਕ 18-08-2026
ਜ਼ੀਰਾ, 17 ਅਗਸਤ(ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਅਤੇ ਹੈਲਪਰ ਯੂਨੀਅਨ ਪੰਜਾਬ ਏਟਕ ਬਲਾਕ ਜ਼ੀਰਾ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫਤਰ ਜ਼ੀਰਾ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਆਗੂ ਪਿਆਰ ਕੌਰ ਸੰਤੂ ਵਾਲਾ ਜਰਨਲ ਸਕੱਤਰ , ਬਲਵਿੰਦਰ ਕੌਰ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਤੋਂ 24 ਘੰਟੇ ਕੰਮ ਲਿਆ ਜਾ ਰਿਹਾ ਹੈ, ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਮੰਗ ਕੀਤੀ ਕਿ ਵਰਕਰਾਂ ਨੂੰ ਸਰਕਾਰੀ ਮੀਟਿੰਗ ਦੇ ਜਾਣ ਵਾਲਾ ਭੱਤਾ 20 ਰੁਪਏ ਦੀ ਬਜਾਏ 200 ਰੁਪਏ ਕੀਤਾ ਜਾਵੇ, ਮਾਣ ਭੱਤਾ ਅਤੇ ਵਿਧਵਾ ਪੈਨਸ਼ਨ ਬਹਾਲ ਰੱਖੀ ਜਾਵੇ, ਦਫਤਰਾਂ ਵਿਚ ਫਲੈਕਸੀ ਫੰਡ ਬਿਲਡਿੰਗ ਰਿਪੇਅਰ ਸਬੰਧੀ ਪੈਸੇ ਦਰੀਆਂ ਫਰਨੀਚਰ ਅਲਮਾਰੀ ਰਜਿਸਟਰ ਆਦਿ ਦਾ ਪ੍ਰਬੰਧ ਕੀਤਾ ਜਾਵੇ। ਇਸ ਦੌਰਾਨ ਹਲਕਾ ਵਿਧਾਇਕ ਦਫਤਰ ਵਿਚ ਮੌਜੂਦ ਨਾ ਹੋਣ ਕਰਕੇ ਕੋਈ ਵੀ ਮੰਗ ਪੱਤਰ ਨਹੀਂ ਲੈ ਸਕਿਆ। ਇਸ ਮੌਕੇ ਧਰਨੇ ਵਿਚ ਹਰਬੰਸ ਕੌਰ ਮਹੀਆਂ ਵਾਲਾ, ਸਿੰਦਰਪਾਲ ਕੌਰ ਵਕੀਲਾਂ ਵਾਲਾ, ਬਲਜੀਤ ਕੌਰ, ਪਰਮਜੀਤ ਕੌਰ ਸੇਖਵਾਂ, ਕੁਲਵੰਤ ਕੌਰ, ਰੁਪਿੰਦਰ ਕੌਰ ,ਜਸਪਾਲ ਕੌਰ ਰਟੌਲ ਬੇਟ, ਲਖਵਿੰਦਰ ਕੌਰ, ਅਮਨਦੀਪ ਕੌਰ ,ਰੇਨੂ ਬਾਲਾ ,ਪਰਵੀਨ ਕੌਰ, ਕੁਲਵੀਰ ਕੌਰ ਮਨਸੂਰਵਾਲ, ਹਰਜਿੰਦਰ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ ਬੰਬ, ਰਾਜਵਿੰਦਰ ਕੌਰ ,ਸਰਬਜੀਤ ਕੌਰ, ਜਸਵੀਰ ਕੌਰ, ਲਖਵਿੰਦਰ ਕੌਰ,ਲਖਦੀਪਪ੍ਰੀਤ ਕੌਰ ਆਦਿ ਧਰਨੇ ਵਿਚ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੇ.ਕੇ.ਯੂ ਵਲੋਂ ਫੈਡਰਲ ਬੈਂਕ ਅੱਗੇ ਧਰਨਾ ਕਿਸਾਨ ਦੇ ਪਰ... ਅਗਲੀ ਖ਼ਬਰ ਇਕ ਮਕਾਨ ਦੀ 2 ਵਾਰ ਵਿਕਰੀ ਦਾ ਮਾਮਲਾ, ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਪਹਿਲਾਂ ਰਜਿਸਟਰੀ ਕਰਵਾ ਕੇ ਕਬਜ਼ਾ ਦੇਣ...
Ad Position 24