ਵਿਕੀ ਮੈਣੀ ਸਰਬਸੰਮਤੀ ਨਾਲ ਬਣੇ ਮਮਦੋਟ ਨਗਰ ਪੰਚਾਇਤ ਦੇ ਪੰਜਵੇਂ ਪ੍ਰਧਾਨ
ਦੂਜੀ ਵਾਰ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਨਗਰ ਪੰਚਾਇਤ ਦੀ ਕਮਾਨ
ਮਮਦੋਟ, 17 ਅਗਸਤ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਪਿਛਲੇ ਮਹੀਨੇ ਹੋਈਆਂ ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਮਮਦੋਟ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ-ਕਮ-ਸਬ ਡਵੀਜ਼ਨ ਮੈਜਿਸਟਰੇਟ ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ ਵਲੋਂ ਕਰਵਾਈ ਗਈ। ਇਸ ਦੌਰਾਨ 13 ਵਿਚੋਂ 12 ਮੈਂਬਰਾਂ ਵਲੋਂ ਆਪਸੀ ਸਰਬਸੰਮਤੀ ਨਾਲ ਵਾਰਡ ਨੰਬਰ 4 ਤੋਂ ਨੌਜਵਾਨ ਐਮ.
ਮਮਦੋਟ, 17 ਅਗਸਤ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਪਿਛਲੇ ਮਹੀਨੇ ਹੋਈਆਂ ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਮਮਦੋਟ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ-ਕਮ-ਸਬ ਡਵੀਜ਼ਨ ਮੈਜਿਸਟਰੇਟ ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ ਵਲੋਂ ਕਰਵਾਈ ਗਈ। ਇਸ ਦੌਰਾਨ 13 ਵਿਚੋਂ 12 ਮੈਂਬਰਾਂ ਵਲੋਂ ਆਪਸੀ ਸਰਬਸੰਮਤੀ ਨਾਲ ਵਾਰਡ ਨੰਬਰ 4 ਤੋਂ ਨੌਜਵਾਨ ਐਮ.ਸੀ.ਰਾਕੇਸ਼ ਕੁਮਾਰ ਵਿਕੀ ਮੈਣੀ (ਦਰੀਏ ਕੇ ਵਾਲੇ) ਨੂੰ ਨਗਰ ਪੰਚਾਇਤ ਮਮਦੋਟ ਦਾ ਪ੍ਰਧਾਨ ਅਤੇ ਉਪ ਪ੍ਰਧਾਨ ਲਈ ਵਾਰਡ ਨੰਬਰ 2 ਦੇ ਐਮ.ਸੀ.ਦਲਜੀਤ ਸਿੰਘ ਦੀ ਚੋਣ ਕੀਤੀ ਗਈ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਵਿਚ ਆਮ ਆਦਮੀ ਪਾਰਟੀ ਕੋਲ ਬਹੁਮਤ ਹੋਣ ਦੇ ਚੱਲਦਿਆਂ ਪਾਰਟੀ ਨੇ ਦੂਜੀ ਵਾਰ ਨਗਰ ਪੰਚਾਇਤ ਦੀ ਕਮਾਨ ਆਪਣੇ ਹੱਥ ਵਿਚ ਲਈ ਹੈ, ਪਰ ਇਸ ਦੇ ਬਾਵਜੂਦ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ ਇਸ ਚੋਣ ਵਿਚ ਸ਼ਾਮਲ ਨਹੀਂ ਹੋਏ। ਵਿਕੀ ਮੈਣੀ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਸਮਰਥਕਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਉੱਥੇ ਹੀ ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਵਿਕੀ ਮੈਣੀ ਨੇ ਪਾਰਟੀ ਆਗੂਆਂ ਅਤੇ ਸਾਥੀ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਮਦੋਟ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ, ਉਦਯੋਗਪਤੀ ਜਗਦੀਸ਼ ਕੁਮਾਰ ਰਾਜੂ ਚਾਵਲਾ, ਚਿਮਨ ਲਾਲ ਮੈਣੀ ਸਾਬਕਾ ਸਰਪੰਚ, ਕੁਲਦੀਪ ਸਿੰਘ ਸਰਪੰਚ ਜਤਾਲਾ, ਬਲਵਿੰਦਰ ਸਿੰਘ ਲੱਡੂ ਸਰਪੰਚ, ਅਸ਼ੋਕ ਮੈਣੀ, ਬਲਜੀਤ ਸਿੰਘ ਹਸਨ, ਥਾਣਾ ਮੁਖੀ ਇੰਸਪੈਕਟਰ ਹਰਕੀਰਤ ਸਿੰਘ, ਕੇਵਲ ਕ੍ਰਿਸ਼ਨ, ਕਾਰਜ ਸਾਧਕ ਅਫ਼ਸਰ ਸੁਖਚੈਨ ਸਿੰਘ, ਟਿੰਕੂ ਮੈਣੀ, ਮਹਿੰਦਰ ਸਿੰਘ ਵਧਾਵਨ, ਸਾਹਿਬ ਸਿੰਘ, ਕਿੱਕਰ ਸਿੰਘ ਆਦਿ ਮੌਜੂਦ ਸਨ।