15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਹਿਲਾ ਅਧਿਆਪਕ ਦੀ ਫ਼ਰਜ਼ੀ ਸ਼ਿਕਾਇਤ ਦੀ ਜਾਂਚ ਬਿਠਾ ਕੇ ਬੁਰਾ ਫਸਿਆ ਅਧਿਕਾਰੀ

Ad Position 21
No active advertisement
ਅਜੀਤ ਡੈਸਕ 24-06-2026
ਮਮਦੋਟ, 23 ਜੂਨ(ਸੁਖਦੇਵ ਸਿੰਘ ਸੰਗਮ)-ਮਮਦੋਟ ਖੇਤਰ ਅਧੀਨ ਸਿੱਖਿਆ ਵਿਭਾਗ ਵਿਚ ਸੇਵਾਵਾਂ ਦੇ ਰਹੇ ਇਕ ਅਧਿਆਪਕ ਦੀ ਮਹਿਲਾ ਅਧਿਆਪਕ ਦੀ ਤਰਫ਼ੋਂ ਫ਼ਰਜ਼ੀ ਸ਼ਿਕਾਇਤ ਦੀ ਜਾਂਚ ਬਿਠਾ ਕੇ ਮਮਦੋਟ ਦਾ ਇਕ ਬਲਾਕ ਪੱਧਰੀ ਅਧਿਕਾਰੀ ਖ਼ੁਦ ਹੀ ਬੁਰਾ ਫਸ ਗਿਆ। ਕਿਉਂਕਿ ਜਿਸ ਮਹਿਲਾ ਅਧਿਆਪਕ ਦੀ ਫ਼ਰਜ਼ੀ ਸ਼ਿਕਾਇਤ ਦੇ ਆਧਾਰ ’ਤੇ ਦੂਸਰੇ ਅਧਿਆਪਕ ਖ਼ਿਲਾਫ਼ ਜਾਂਚ ਅਤੇ ਕਾਰਵਾਈ ਦਾ ਦਬਾਅ ਬਣਾਇਆ ਗਿਆ ਸੀ। ਉਸੇ ਮਹਿਲਾ ਅਧਿਆਪਕ ਅਤੇ ਕਥਿਤ ਮੁਲਜ਼ਮ ਅਧਿਆਪਕ ਦੁਆਰਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਉਕਤ ਅਧਿਕਾਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਅਲੀ ਦਸਖ਼ਤਾਂ ਨਾਲ ਤਿਆਰ ਕੀਤੀ ਗਈ ਮਹਿਲਾ ਟੀਚਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬਲਾਕ ਪੱਧਰੀ ਅਧਿਕਾਰੀ ਦੁਆਰਾ ਆਪੂੰ ਬਣਾਏ ਗਏ ਕਥਿਤ ਮੁਲਜ਼ਮ ਕੋਲੋਂ ਮੋਟੀ ਰਿਸ਼ਵਤ ਲੈਣ ਦੀਆਂ ਚਰਚਾਵਾਂ ਨੇ ਸਿੱਖਿਆ ਵਿਭਾਗ ਵਿਚ ਭ੍ਰਿਸ਼ਟਾਚਾਰ ਅਤੇ ਅਧਿਕਾਰਾਂ ਦੇ ਦੁਰਉਪਯੋਗ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਇਹ ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਹੋ ਗਿਆ, ਜਦੋਂ ਸ਼ਿਕਾਇਤ ਕਰਨ ਵਾਲੀ ਦਰਸਾਈ ਗਈ ਮਹਿਲਾ ਅਧਿਆਪਕਾ ਨੇ ਖ਼ੁਦ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਰਾਹੀ ਕਿਹਾ ਕਿ ਉਸ ਨੇ ਅਜਿਹੀ ਕੋਈ ਸ਼ਿਕਾਇਤ ਕਦੇ ਨਹੀਂ ਕੀਤੀ ਅਤੇ ਉਸ ਦੇ ਜਾਅਲੀ ਦਸਤਖ਼ਤ ਕਰਕੇ ਪੂਰਾ ਮਾਮਲਾ ਖੜ੍ਹਾ ਕੀਤਾ ਗਿਆ ਹੈ। ਦੂਜੇ ਪਾਸੇ ਇਸ ਕਥਿਤ ਸਾਜ਼ਿਸ਼ ਦਾ ਸ਼ਿਕਾਰ ਹੋਏ ਅਧਿਆਪਕ ਨੇ ਵੀ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਇਕ ਫ਼ਰਜ਼ੀ ਸ਼ਿਕਾਇਤ ਦੇ ਆਧਾਰ ’ਤੇ ਉਸ ਨੂੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ ਅਤੇ ਰਿਸ਼ਵਤ ਦੇਣ ਲਈ ਦਬਾਅ ਬਣਾਇਆ ਗਿਆ ਹੈ। ਸੂਤਰਾਂ ਮੁਤਾਬਿਕ ਜ਼ਿਲ੍ਹਾ ਅਧਿਕਾਰੀ ਕੋਲ ਸ਼ਿਕਾਇਤ ਪਹੁੰਚਣ ਤੋਂ ਬਾਅਦ ਇਕ ਵਾਰ ਤਾਂ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜਦੋਂ ਮਾਮਲਾ ਅਧਿਆਪਕ ਜਥੇਬੰਦੀਆਂ ਅਤੇ ਜਨਤਕ ਚਰਚਾ ਵਿਚ ਆਇਆ ਤਾਂ ਉੱਚ ਅਧਿਕਾਰੀਆਂ ਨੇ ਇਸ ਦਾ ਸੰਜੀਦਾ ਨੋਟਿਸ ਲੈਂਦਿਆਂ ਇਕ ਵਿਸ਼ੇਸ਼ ਟੀਮ ਬਣਾ ਕੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ। ਭਰੋਸੇਯੋਗ ਸੂਤਰਾਂ ਅਨੁਸਾਰ ਸਿੱਟ ਵਲੋਂ ਜਾਂਚ ਮੁਕੰਮਲ ਕਰਕੇ ਆਪਣੀ ਰਿਪੋਰਟ ਵੀ ਸੌਂਪੀ ਜਾ ਚੁੱਕੀ ਹੈ। ਹਾਲਾਂਕਿ ਹੁਣ ਇਹ ਦੋਸ਼ ਵੀ ਸਾਹਮਣੇ ਆ ਰਹੇ ਹਨ ਕਿ ਜਾਂਚ ਰਿਪੋਰਟ ਨੂੂੰ ਜਨਤਕ ਕਰਨ ਦੀ ਬਜਾਏ ਦਬਾਇਆ ਜਾ ਰਿਹਾ ਹੈ ਅਤੇ ਦੋਸ਼ਾਂ ਦੇ ਘੇਰੇ ਵਿਚ ਆਏ ਅਧਿਕਾਰੀ ਨੂੰ ਬਚਾਉਣ ਲਈ ਵਿਭਾਗ ਵਿਚ ਅੰਦਰੂਨੀ ਪੱਧਰ ’ਤੇ ਕੋਸ਼ਿਸ਼ਾਂ ਜਾਰੀ ਹਨ। ਇਸ ਪੂਰੇ ਮਾਮਲੇ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਅਤੇ ਪਾਰਦਰਸ਼ਤਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜਾਅਲੀ ਸ਼ਿਕਾਇਤ ਨੂੰ ਆਧਾਰ ਬਣਾਉਣ ਅਤੇ ਕਥਿਤ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਘਿਰੇ ਅਧਿਕਾਰੀ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਕਿੰਨੀ ਕੁ ਪਾਰਦਰਸ਼ਤਾ ਨਾਲ ਕਾਰਵਾਈ ਕਰਦੀ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਫ਼ਿਰੋਜ਼ਪੁਰ ਦਫ਼ਤਰ ਦੇ ਕਲਰਕ ਪਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਸਕੂਲਾਂ ਵਿਚ ਛੁੱਟੀਆਂ ਹੋਣ ਕਾਰਨ ਸੰਬੰਧਿਤ ਅਧਿਆਪਕਾਂ ਦੇ ਬਿਆਨਾਂ ਦੀ ਜਾਂਚ ਨਹੀਂ ਹੋ ਸਕੀ, ਜਲਦੀ ਹੀ ਜਾਂਚ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਡੀਜ਼ਲ ਸ਼ੈੱਡ ਲੁਧਿਆਣਾ ਵਿਚ ਆਧੁਨਿਕੀਕਰਨ ਵੱਲ ਇਕ ਹੋਰ ਕਦਮ ਅਗਲੀ ਖ਼ਬਰ ਗੁਰੂਹਰਸਹਾਏ ਦੇ ਨੌਜ਼ਵਾਨ ਰਚਿਤ ਸੋਢੀ ਨੇ ਅਕਾਲੀ ਦਲ ’ਚ ਕੀਤੀ ਮੁੜ ਵਾਪਸੀ
Ad Position 24