15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬਜ਼ੁਰਗ ਦੇ ਕਤਲ ਦੇ ਦੋਸ਼ ਵਿਚ 9 ਵਿਅਕਤੀਆਂ ਖਿਲਾਫ ਕੇਸ ਦਰਜ

ਜ਼ੀਰਾ, 15 ਅਕਤੂਬਰ (ਰਜਨੀਸ਼ ਕਥੂਰੀਆ)- ਬੀਤੇ ਦਿਨ ਸ਼ਾਮ ਕਰੀਬ 5:15 ਵਜੇ ਪੁਰਾਣੀ ਤਲਵੰਡੀ ਰੋਡ ’ਤੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਦੇ ਦੌਰਾਨ ਇਕ ਬਜ਼ੁਰਗ ਦੇ ਗੋਲੀ ਲੱਗਣ ਦੇ ਦੋਸ਼ ਵਿਚ ਥਾਣਾ ਸਦਰ ਜੀਰਾ ਦੀ ਪੁਲਿਸ ਨੇ 9 ਵਿਅਕਤੀਆਂ ਦੇ ਖਿਲਾਫ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸੁਖਵਿੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਲਹਿਰਾ ਰੋਹੀ ਨੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਹੈ ਕਿ ਉਸ ਦਾ ਚਾਚਾ ਬਸੰਤ ਸਿੰਘ ਆਪਣੇ ਪੋਤਰੇ ਨੂੰ ਟਿਊਸ਼ਨ ਛੱਡਣ ਤੋਂ ਬਾਅਦ ਨੇੜੇ ਹੀ ਡੇਰਾ ਧੰਨ ਧੰਨ ਬਾਬਾ ਸਰਬਦਾਸ, ਪੁਰਾਣੀ ਤਲਵੰਡੀ ਰੋਡ ਜ਼ੀਰਾ ਦੇ ਬਾਹਰ ਲੱਗੇ ਸੀਮੈਂਟ ਦੇ ਬੈਂਚ ’ਤੇ ਬੈਠਾ ਸੀ।

Ad Position 21
No active advertisement
ਅਜੀਤ ਡੈਸਕ 16-10-2026
ਜ਼ੀਰਾ, 15 ਅਕਤੂਬਰ (ਰਜਨੀਸ਼ ਕਥੂਰੀਆ)- ਬੀਤੇ ਦਿਨ ਸ਼ਾਮ ਕਰੀਬ 5:15 ਵਜੇ ਪੁਰਾਣੀ ਤਲਵੰਡੀ ਰੋਡ ’ਤੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਦੇ ਦੌਰਾਨ ਇਕ ਬਜ਼ੁਰਗ ਦੇ ਗੋਲੀ ਲੱਗਣ ਦੇ ਦੋਸ਼ ਵਿਚ ਥਾਣਾ ਸਦਰ ਜੀਰਾ ਦੀ ਪੁਲਿਸ ਨੇ 9 ਵਿਅਕਤੀਆਂ ਦੇ ਖਿਲਾਫ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸੁਖਵਿੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਲਹਿਰਾ ਰੋਹੀ ਨੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਹੈ ਕਿ ਉਸ ਦਾ ਚਾਚਾ ਬਸੰਤ ਸਿੰਘ ਆਪਣੇ ਪੋਤਰੇ ਨੂੰ ਟਿਊਸ਼ਨ ਛੱਡਣ ਤੋਂ ਬਾਅਦ ਨੇੜੇ ਹੀ ਡੇਰਾ ਧੰਨ ਧੰਨ ਬਾਬਾ ਸਰਬਦਾਸ, ਪੁਰਾਣੀ ਤਲਵੰਡੀ ਰੋਡ ਜ਼ੀਰਾ ਦੇ ਬਾਹਰ ਲੱਗੇ ਸੀਮੈਂਟ ਦੇ ਬੈਂਚ ’ਤੇ ਬੈਠਾ ਸੀ। ਉਸ ਨੇ ਹੋਰ ਦੱਸਿਆ ਕਿ ਵਕਤ ਕਰੀਬ 5-15 ਵਜੇ ਸ਼ਾਮ ਦੇ ਦਾਣਾ ਮੰਡੀ ਜ਼ੀਰਾ ਵਾਲੀ ਸਾਈਡ ਤੋਂ 2 ਗੱਡੀਆਂ ਵਿਚ ਦੋਸ਼ੀ ਦੇਵ ਅਰੋੜਾ ਪੁੱਤਰ ਸੋਨੂੰ ਵਾਸੀ ਕੋਟ ਈਸੇ ਖਾਂ ਰੋਡ ਜ਼ੀਰਾ, ਕਰਨ ਬਾਸੀ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਹਰਦਾਸਾ ਹਾਲ ਅਬਾਦ ਤਲਵੰਡੀ ਭਾਈ, ਅਰਜੁਨ ਬਾਵਾ ਪੁੱਤਰ ਸ਼ਸ਼ੀ ਭੂਸ਼ਨ ਵਾਸੀ ਨੇੜੇ ਛੱਤੀ ਖੂਹੀ ਜ਼ੀਰਾ ਤੇ 5/6 ਅਣਪਛਾਤੇ ਵਿਅਕਤੀ ਜਿਨਾ ਨੇ ਪਿਸਤੌਲਾਂ ਨਾਲ ਹਵਾਈ ਫਾਇਰ ਕੀਤੇ ਤਾਂ ਇਸ ਦੌਰਾਨ ਇੱਕ ਫਾਇਰ ਬਸੰਤ ਸਿੰਘ ਦੇ ਮਾਰਿਆ ਜਿਸ ਨਾਲ ਜ਼ਖਮੀ ਹੋਣ ਤੋਂ ਬਾਅਦ ਬਸੰਤ ਸਿੰਘ ਦੀ ਮੌਤ ਹੋ ਗਈ। ਸੁਖਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਖਿਲਾਫ ਕਤਲ ਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਬਰਬਾਦ, ਦਾਣਾ ਮੰਡੀ ’ਚ ਵੀ ਭਰਿਆ ਪਾਣੀ ਮੁੱਖ ਦਾਣਾ ਮੰਡੀ ਦੇ ਗੇਟ... ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਖਾਦ ਫ਼ੈਕਟਰੀ ਐੱਸ.ਜੀ.ਆਰ.ਓ. ਫਰਟੀਲਾਈਜ਼ਰ ਫ਼ਰਮ ਦੀ ਜਾਂਚ ਚੈਕਿੰਗ ਦੌਰਾਨ 2 ਸੈਂਪਲ ਫੇਲ੍ਹ
Ad Position 24