15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ’ਚ ਅਹਿਮ ਫ਼ੈਸਲੇ ਹੋਏ

ਗੁਰੂਹਰਸਹਾਏ, 15 ਅਕਤੂਬਰ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਇਲਾਕਾ ਜਥੇਬੰਦਕ ਕਮੇਟੀ ਗੁਰੂਹਰਸਹਾਏ ਦੀ ਮੀਟਿੰਗ ਇਲਾਕਾ ਕਨਵੀਨਰ ਕੁਲਦੀਪ ਸਿੰਘ ਮੋਠਾਂਵਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮਜ਼ਦੂਰਾਂ ਨਾਲ ਸਬੰਧਿਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ ਤੇ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵਿਉਂਤਬੰਦੀ ਵੀ ਉਲੀਕੀ ਗਈ।

Ad Position 21
No active advertisement
ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂ। ਤਸਵੀਰ-ਕਪਿਲ ਕੰਧਾਰੀ 16-10-2026
ਗੁਰੂਹਰਸਹਾਏ, 15 ਅਕਤੂਬਰ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਇਲਾਕਾ ਜਥੇਬੰਦਕ ਕਮੇਟੀ ਗੁਰੂਹਰਸਹਾਏ ਦੀ ਮੀਟਿੰਗ ਇਲਾਕਾ ਕਨਵੀਨਰ ਕੁਲਦੀਪ ਸਿੰਘ ਮੋਠਾਂਵਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮਜ਼ਦੂਰਾਂ ਨਾਲ ਸਬੰਧਿਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ ਤੇ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵਿਉਂਤਬੰਦੀ ਵੀ ਉਲੀਕੀ ਗਈ। ਮਜ਼ਦੂਰ ਆਗੂ ਇੰਦਰਜੀਤ ਸਿੰਘ ਕ੍ਰਾਂਤੀ ਛਾਂਗਾ ਰਾਏ ਤੇ ਛਿੰਦਰ ਸਿੰਘ ਚੱਕ ਸਵਾਹ ਵਾਲਾ ਨੇ ਦੱਸਿਆ ਕਿ ਮੀਟਿੰਗ ’ਚ ਮਜ਼ਦੂਰਾਂ ਦੇ ਵੱਖ-ਵੱਖ ਮਸਲਿਆਂ ’ਤੇ ਵਿਚਾਰ ਕਰਨ ਤੋਂ ਬਾਅਦ ਹਾਜ਼ਰ ਸਾਥੀਆਂ ਦੀ ਸਰਬਸੰਮਤੀ ਨਾਲ ਕਈ ਅਹਿਮ ਫ਼ੈਸਲੇ ਲਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਿੰਡਾਂ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੱਚੇ ਤੇ ਟਾਈਲਾਂ ਵਾਲੀਆਂ ਛੱਤਾਂ ਵਾਲੇ ਘਰਾਂ ਲਈ ਗ੍ਰਾਂਟਾਂ ਸਬੰਧੀ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਸੂਚੀਆਂ ਪ੍ਰਾਪਤ ਕਰਨ ਤੇ ਇਨ੍ਹਾਂ ਗ੍ਰਾਂਟਾਂ ਦਾ ਲਾਭ ਅਸਲ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਲਈ 16 ਅਕਤੂਬਰ ਨੂੰ ਮਜ਼ਦੂਰ ਯੂਨੀਅਨ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਬੀ.ਡੀ.ਪੀ.ਓ. ਗੁਰੂਹਰਸਹਾਏ ਨੂੰ ਵਫ਼ਦ ਮਿਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਣ ਵਾਲੇ ਤਿੰਨ ਰੋਜ਼ਾ ‘ਮੇਲਾ ਗ਼ਦਰੀ ਬਾਬਿਆਂ ਦਾ’ ਵਿਚ ਇਲਾਕਾ ਜਥੇਬੰਦਕ ਕਮੇਟੀ ਗੁਰੂਹਰਸਹਾਏ ਦੀ ਸਮੁੱਚੀ ਟੀਮ ਵਲੋਂ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ। ਮਜ਼ਦੂਰ ਆਗੂਆਂ ਨੇ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਮੀਟਿੰਗ ਵਿਚ ਪਾਲਾ ਸਿੰਘ ਮੋਠਾਂਵਾਲਾ, ਸੰਦੀਪ ਸਿੰਘ ਝੁੱਗੇ ਸੰਤਾਂ ਵਾਲੇ, ਰਤਨ ਸਿੰਘ ਝੰਡੂ ਵਾਲਾ, ਬੋਹੜ ਸਿੰਘ ਬੀੜ ਹਰਬੰਸਪੁਰਾ ਸਮੇਤ ਹੋਰ ਮਜ਼ਦੂਰ ਆਗੂ ਅਤੇ ਜਥੇਬੰਦੀ ਦੇ ਕਾਰਕੁਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਖਾਦ ਫ਼ੈਕਟਰੀ ਐੱਸ.ਜੀ.ਆਰ.ਓ. ਫਰਟੀਲਾਈਜ਼ਰ ਫ਼ਰਮ ਦੀ ਜਾਂਚ ਚੈਕਿੰਗ ਦੌਰਾਨ 2 ਸੈਂਪਲ ਫੇਲ੍ਹ ਅਗਲੀ ਖ਼ਬਰ ਹਵਾਈ ਫਾਇਰ ਕਰਨ ਤੇ ਕਾਰ ਦੇ ਸ਼ੀਸ਼ੇ ਤੋੜਨ ਦੇ ਦੋਸ਼ ਵਿਚ 4 ਵਿਅਕਤੀਆਂ ਖਿਲਾਫ ਕੇਸ ਦਰਜ
Ad Position 24