15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਗੁਰੂਹਰਸਹਾਏ ਦੇ ਨੌਜ਼ਵਾਨ ਰਚਿਤ ਸੋਢੀ ਨੇ ਅਕਾਲੀ ਦਲ ’ਚ ਕੀਤੀ ਮੁੜ ਵਾਪਸੀ

Ad Position 21
No active advertisement
ਅਜੀਤ ਡੈਸਕ 24-06-2026
ਗੁਰੂਹਰਸਹਾਏ, 23 ਜੂਨ(ਹਰਚਰਨ ਸਿੰਘ ਸੰਧੂ)-ਕਾਂਗਰਸ ਵਿਚ ਗਏ ਗੁਰੂਹਰਸਹਾਏ ਦੇ ਨੌਜਵਾਨ ਰਚਿਤ ਸੋਢੀ ਨੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਦੀ ਹਾਜਰੀ ’ਚ ਰਚਿਤ ਸੋਢੀ ਨੇ ਘਰ ਵਾਪਸੀ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੱਕੇ ਸਮਰਥਕ ਹਨ ਅਤੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰਨਗੇ ਪਾਰਟੀ ਅੰਦਰ ਘਰ ਵਾਪਸੀ ਕਰਨ ਤੇ ਵਰਦੇਵ ਸਿੰਘ ਨੋਨੀਮਾਨ ਨੇ ਰਚਿਤ ਸੋਢੀ ਦਾ ਧੰਨਵਾਦ ਕੀਤਾ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ। ਇਸ ਮੌਕੇ ਅਕਾਲੀ ਆਗੂ ਵਰਦੇਵ ਸਿੰਘ ਮਾਨ ਨੇ ਉਹਨਾਂ ਨੂੰ ਮੁੜ ਤੋਂ ਨਗਰ ਕੌਂਸਲ ਚੋਣਾਂ ਲੜਾਉਣ ਦਾ ਫੈਸਲਾ ਲੈਂਦਿਆਂ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਕੇ ਉਮੀਦਵਾਰ ਬਣਾਏ ਜਾਣ ਦਾ ਐਲਾਨ ਵੀ ਕੀਤਾ। ਦੱਸਣ ਯੋਗ ਹੈ ਕਿ ਨੌਜਵਾਨ ਰਚਿਤ ਸੋਢੀ ਦੀ ਮਾਤਾ ਪਹਿਲਾਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਕੌਂਸਲਰ ਰਹਿ ਚੁੱਕੇ ਹਨ ਅਤੇ ਹੁਣ ਫਿਰ ਮੁੜ ਤੋਂ ਨਗਰ ਕੌਂਸਲ ਚੋਣਾਂ ਗੁਰੂਹਰਸਹਾਏ ਲਈ ਚੋਣ ਮੈਦਾਨ ਵਿਚ ਉਤਰਨਗੇ ।ਇਸ ਮੌਕੇ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਸ਼ਮਿਦਰ ਪਾਲ ਸਿੰਘ ਗੋਗੀ ਬਰਾੜ, ਸੁਖਵਿੰਦਰ ਸਿੰਘ ਭੰਡਾਰੀ ਲੈਪੋ ਅਤੇ ਕਈ ਹੋਰ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿਲਾ ਅਧਿਆਪਕ ਦੀ ਫ਼ਰਜ਼ੀ ਸ਼ਿਕਾਇਤ ਦੀ ਜਾਂਚ ਬਿਠਾ ਕੇ ਬੁਰਾ ਫਸਿਆ ਅਧਿਕਾਰੀ ਅਗਲੀ ਖ਼ਬਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰੀਵੀਜ਼ਨ ਲਈ ਈ-ਮੇਲ ਆਈਡੀ, ਹੈਲਪਲਾਈਨ ਅਤੇ ਲੈਂਡਲਾਈਨ ਨੰਬਰ ਜਾਰੀ
Ad Position 24