ਸਕੇਟਿੰਗ ਮੁਕਾਬਲੇ ਅੱਜ ਹੋਣਗੇ ਆਰੰਭ
ਸੰਗਰੂਰ, 20 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-28ਵੀਆਂ ਜ਼ਿਲ੍ਹਾ ਸੰਗਰੂਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਮੁੰਡੇ ਅਤੇ ਕੁੜੀਆਂ ਦੇ ਸਾਰੇ ਉਮਰ ਵਰਗ ਦੇ 21 ਤੋਂ 23 ਅਕਤੂਬਰ, ਤੱਕ ਸਪੀਡ ਅਤੇ ਇਨਲਾਈਨ ਹਾਕੀ ਦੇ ਪੁਲਿਸ ਲਾਇਨ ਸਕੇਟਿੰਗ ਸਟੇਡੀਅਮ ਸੰਗਰੂਰ ਵਿਖੇ ਅਤੇ ਰੋਲਰ ਹਾਕੀ (ਕੁਐਡ) ਦੇ ਮੁਕਾਬਲੇ ਵਾਰ ਹੀਰੋ ਸਟੇਡੀਅਮ ਦੇ ਰੋਲਰ ਹਾਕੀ ਦੇ ਗਰਾਊਂਡ ਵਿਖੇ ਕਰਵਾਏ ਜਾਣਗੇ। ਸਪੀਡ ਦੇ ਸਾਰੇ ਮੁਕਾਬਲੇ 21 ਅਕਤੂਬਰ ਨੂੰ ਪੁਲਿਸ ਲਾਇਨ ਵਿਖੇ ਬਾਅਦ ਦੁਪਹਿਰ 3 ਵਜੇ ਸ਼ੁਰੂ ਕਰਵਾਏ ਜਾਣਗੇ।
ਅਜੀਤ ਡੈਸਕ
21-10-2026