21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਲਹਿਰਾਗਾਗਾ ਦੀ ਗਊਸ਼ਾਲਾ ’ਚ 18 ਮਰੇ ਪਸ਼ੂ ਟੋਏ ’ਚ ਸੁੱਟੇ ਮਿਲੇ

ਲਹਿਰਾਗਾਗਾ, 20 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਲਹਿਰਾਗਾਗਾ ਦੀ ਗਊਸ਼ਾਲਾ ’ਚ 18 ਮਰੇ ਹੋਏ ਪਸ਼ੂ ਇੱਕ ਵੱਡੇ ਟੋਏ ਵਿੱਚ ਪਏ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਟੋਏ ਵਿੱਚ ਬਰਸਾਤ ਦਾ ਪਾਣੀ ਖੜ੍ਹਾ ਹੋਣ ਕਾਰਨ ਪਸ਼ੂਆਂ ਦੇ ਗਲਣ-ਸੜਨ ਅਤੇ ਗਊਸ਼ਾਲਾ ਦੇ ਆਲੇ-ਦੁਆਲੇ ਬਦਬੂ ਫੈਲਣ ਦੀ ਗੱਲ ਸਾਹਮਣੇ ਆਈ ਹੈ ।

Ad Position 21
No active advertisement
ਨਿਰਮਲ ਸਿੰਘ ਬੌੜਹਾਈ ਅਤੇ ਹਰਪ੍ਰੀਤ ਸਿੰਘ ਬੌੜਹਾਈ। ਗਿੱਲ ਪੰਜਾਬ ਦੌਰੇ ਦੌਰਾਨ ਕਰਨਗੇ ਮੂਨਕ ਦਾ ਦੌਰਾ 21-10-2026
ਲਹਿਰਾਗਾਗਾ, 20 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਲਹਿਰਾਗਾਗਾ ਦੀ ਗਊਸ਼ਾਲਾ ’ਚ 18 ਮਰੇ ਹੋਏ ਪਸ਼ੂ ਇੱਕ ਵੱਡੇ ਟੋਏ ਵਿੱਚ ਪਏ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਟੋਏ ਵਿੱਚ ਬਰਸਾਤ ਦਾ ਪਾਣੀ ਖੜ੍ਹਾ ਹੋਣ ਕਾਰਨ ਪਸ਼ੂਆਂ ਦੇ ਗਲਣ-ਸੜਨ ਅਤੇ ਗਊਸ਼ਾਲਾ ਦੇ ਆਲੇ-ਦੁਆਲੇ ਬਦਬੂ ਫੈਲਣ ਦੀ ਗੱਲ ਸਾਹਮਣੇ ਆਈ ਹੈ । ਇਸ ਘਟਨਾ ਤੋਂ ਬਾਅਦ ਗਊਸ਼ਾਲਾ ਦੇ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ, ਨਗਰ ਕੌਂਸਲ ਲਹਿਰਾਗਾਗਾ ਦੀ ਸਾਬਕਾ ਪ੍ਰਧਾਨ ਬਲਵਿੰਦਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਆਸ਼ੂ ਜਿੰਦਲ ਨੂੰ ਜਦੋਂ ਇਸ ਮਾਮਲੇ ਬਾਰੇ ਪਤਾ ਲੱਗਿਆ ਤਾਂ ਉਹ ਗਊਸ਼ਾਲਾ ਵਿੱਚ ਪਹੁੰਚੇ। ਉਨ੍ਹਾਂ ਨੇ ਉੱਥੇ ਦੇਖਿਆ ਕਿ ਇੱਕ ਵੱਡੇ ਟੋਏ ਵਿੱਚ 18 ਮਰੇ ਹੋਏ ਪਸ਼ੂ ਪਏ ਸਨ ਅਤੇ ਟੋਏ ਵਿੱਚ ਬਰਸਾਤ ਦਾ ਪਾਣੀ ਵੀ ਖੜ੍ਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬਰਸਾਤ ਹੋਇਆਂ ਕਈ ਦਿਨ ਬੀਤ ਚੁੱਕੇ ਹਨ, ਪਰ ਇਸ ਦੇ ਬਾਵਜੂਦ ਟੋਏ ਵਿੱਚ ਪਏ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਨਿਪਟਾਰੇ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਗਊਸ਼ਾਲਾ ਦੇ ਅੰਦਰ ਦੂਰ-ਦੂਰ ਤੱਕ ਬਦਬੂ ਫੈਲੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਲੋਕਾਂ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਗਊਸ਼ਾਲਾ ਕੋਲ ਚੰਗੀ ਆਮਦਨ ਹੈ ਤਾਂ ਪਸ਼ੂਆਂ ਦੀ ਸਹੀ ਦੇਖਭਾਲ ਅਤੇ ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਲਈ ਢੁੱਕਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਰਹੇ। ਜਦੋਂ ਪੱਤਰਕਾਰਾਂ ਦੀ ਇੱਕ ਟੀਮ ਇਸ ਮਾਮਲੇ ਦੀ ਜਾਣਕਾਰੀ ਲੈਣ ਲਈ ਗਊਸ਼ਾਲਾ ਪਹੁੰਚੀ ਤਾਂ ਉੱਥੇ ਪ੍ਰਬੰਧ ਦੇਖ ਰਹੇ ਵਿਅਕਤੀ ਉੱਥੋਂ ਚਲੇ ਗਏ। ਇਸ ਕਾਰਨ ਮੌਕੇ ’ਤੇ ਉਨ੍ਹਾਂ ਨਾਲ ਵਿਸਥਾਰ ਵਿੱਚ ਗੱਲਬਾਤ ਨਹੀਂ ਹੋ ਸਕੀ। ਦੂਜੇ ਪਾਸੇ ਗਊਸ਼ਾਲਾ ਦਾ ਪ੍ਰਬੰਧ ਦੇਖ ਰਹੇ ਵਿਅਕਤੀਆਂ ਦਾ ਕਹਿਣਾ ਹੈ ਕਿ ਲਹਿਰਾਗਾਗਾ ’ਚ ਹੱਡਾ ਰੋੜੀ ਨਾ ਹੋਣ ਕਾਰਨ ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਦੀ ਸਮੱਸਿਆ ਆਉਂਦੀ ਹੈ। ਉਨ੍ਹਾਂ ਅਨੁਸਾਰ, ਮਰੇ ਹੋਏ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਹੀ ਟੋਏ ਪੁੱਟ ਕੇ ਦਫ਼ਨਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਉਛਾਲਣ ਦੀ ਬਜਾਏ ਗਊਸ਼ਾਲਾ ਕਮੇਟੀ ਨੂੰ ਸਹਿਯੋਗ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪ੍ਰਾਕਿਰਤ ਭਾਸ਼ਾ ਸੰਸਕ੍ਰਿਤ ਤੋਂ ਪੁਰਾਣੀ ਹੈ- ਪ੍ਰੋ. ਚੰਦਰਸ਼ੇਖਰ ਅਗਲੀ ਖ਼ਬਰ ਸਾਹਿਤ ਸਭਾ ਸੁਨਾਮ ਦੀ ਹੋਈ ਸਾਹਿਤਕ ਇਕੱਤਰਤਾ
Ad Position 24