21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

‘ਆਪ’ ਸਰਕਾਰ ਦੀ ਨਸ਼ਾ ਵਿਰੁੱਧ ਯੁੱਧ ਦੀ ਪੋਲ ਖੁੱਲ੍ਹੀ- ਜੱਸਲ/ਸੋਹਲ

ਧੂਰੀ, 20 ਅਕਤੂਬਰ (ਲਖਵੀਰ ਸਿੰਘ ਧਾਂਦਰਾ)- ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐੱਸ.

Ad Position 21
No active advertisement
ਅਜੀਤ ਡੈਸਕ 21-10-2026
ਧੂਰੀ, 20 ਅਕਤੂਬਰ (ਲਖਵੀਰ ਸਿੰਘ ਧਾਂਦਰਾ)- ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਸੁਖਵੀਰ ਸਿੰਘ ਨੇ ਧੂਰੀ ਵਿਖੇ ਦੁਸਹਿਰੇ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਿਲ ਹੋ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਹਰਜਿੰਦਰ ਸਿੰਘ ਕਾਂਝਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਆਪ ਆਗੂ ਰੂਬਲ ਬਾਜਵਾ, ਕੌਂਸਲਰ ਦਰਸ਼ਨ ਕੁਮਾਰ ਦਰਸੀ, ਕੌਂਸਲਰ ਰਾਜੀਵ ਚੌਧਰੀ ਐਡਵੋਕੇਟ , ਮੂਨੀਸ ਕੁਮਾਰ ਰਿੰਕੂ , ਨਰੇਸ ਚੌਹਾਨ ਕੌਂਸਲਰ, ਕੌਂਸਲਰ ਬੱਬੂ , ਆਪ ਆਗੂ ਦਰਸ਼ਨ ਖੁਰਮੀ ਸਮੇਤ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ’ਚ ਵਲੰਟੀਅਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਮੂਨਕ, (ਪ੍ਰਵੀਨ ਮਦਾਨ, ਕੇਵਲ ਸਿੰਗਲਾ)- ਸ੍ਰੀ ਸਨਾਤਨ ਧਰਮ ਰਾਮ ਲੀਲਾ ਕਲੱਬ ਮੂਨਕ ਵਲੋਂ ਨਵਰਾਤਿਆਂ ਦੌਰਾਨ ਸ੍ਰੀ ਰਾਮ ਦੀ ਲੀਲ੍ਹਾ ਦਾ ਆਯੋਜਨ ਕੀਤਾ ਗਿਆ। ਮਥਰਾ ਬਿਰਦਾਬੰਨ ਤੋਂ ਆਏ ਕਲਾਕਾਰਾ ਨੇ ਰਾਮ ਲੀਲ੍ਹਾ ਦਿਖਾਈ, ਅੱਜ ਦੁਸਿਹਰਾ ਦੇ ਤਿਉਹਾਰ ’ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜੋ ਸ੍ਰੀ ਰਾਮ ਮੰਦਿਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਪੁਰਾਣਾ ਬੱਸ ਸਟੈਂਡ, ਤਾਲਿਬ ਚੌਂਕ, ਬੈਰੀਅਰ ਰੋਡ ਅਤੇ ਸ਼ਹਿਰ ਦੀਆਂ ਹੋਰ ਗਲੀਆਂ ਵਿੱਚ ਹੋ ਕੇ ਸ਼ਹੀਦ ਉੱਦਮ ਸਿੰਘ ਸਟੇਡੀਅਮ ਵਿੱਚ ਪਹੁੰਚੀ। ਅੱਜ ਦੇ ਇਸ ਤਿਉਹਾਰ ਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਖਵੰਤ ਸਿੰਘ ਸਰਾਓ, ਨੇ ਹਲਕਾ ਨਿਵਾਸੀਆਂ ਨੂੰ ਦੁਸਹਿਰਾ ਤਿਉਹਾਰ ’ਤੇ ਵਧਾਈ ਦਿੱਤੀ ਹੈ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਉਕਤ ਪ੍ਰੋਗਰਾਮ ’ਚ ਚੇਅਰਮੈਨ ਜੈ ਪਾਲ ਸੈਣੀ, ਪ੍ਰਧਾਨ ਪ੍ਰਦੀਪ ਰਾੳ, ਬਲਕਾਰ ਨੰਬਰਦਾਰ, ਕੈਸ਼ੀਅਰ ਮੁਕੇਸ਼ ਗਰਗ, ਡਾਇਰੈਕਟਰ ਜਸਵੀਰ ਸੈਣੀ, ਸੰਜੇ ਸ਼ਰਮਾ, ਬੰਟੀ ਪਹੂਜਾ, ਅਮਰੀਕ ਸੈਣੀ, ਐਡਵੋਕੇਟ ਵਿਕਾਸ ਕੁਮਾਰ, ਦਾਦਾ ਖੇੜਾ ਭਜਨ ਮੰਡਲ ਮੂਨਕ ਅਤੇ ਹੋਰ ਸੇਵਾਦਾਰਾਂ ਨੇ ਸੇਵਾ ਨਿਭਾਈ। ਲਹਿਰਾਗਾਗਾ, (ਅਸ਼ੋਕ ਗਰਗ, ਪ੍ਰਵੀਨ ਖੋਖਰ)- ਵਿਲੇਜ਼ ਜੈ ਸ੍ਰੀ ਰਾਮ ਲੀਲ੍ਹਾ ਕਲੱਬ ਲਹਿਰਾਗਾਗਾ ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਲੈ ਕਿ ਸ਼ਹਿਰ ਅੰਦਰ ਇੱਕ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਜਥੇਦਾਰ ਪ੍ਰਗਟ ਸਿੰਘ ਗਾਗਾ (ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਜਸਵਿੰਦਰ ਸਿੰਘ , ਪ੍ਰਕਾਸ਼ ਸਿੰਘ ਖਾਲਸਾ, ਜਗਤਾਰ ਸਿੰਘ ਭੁੱਲਰ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਜਥੇਦਾਰ ਪ੍ਰਗਟ ਸਿੰਘ ਗਾਗਾ ਤੇ ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ, ਕਿ ਵਿਲੇਜ਼ ਜੈ ਸ੍ਰੀ ਰਾਮ ਲੀਲ੍ਹਾ ਕਲੱਬ ਵਲੋਂ ਹਰ ਸਾਲ ਸ਼ਹਿਰ ਵਿੱਚ ਰਾਮਲੀਲ੍ਹਾ ਦਾ ਆਯੋਜਨ ਕਰਕੇ ਲੋਕਾਂ ਨੂੰ ਸਾਡੇ ਅਮੀਰ ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਪਵਿੱਤਰ ਤਿਉਹਾਰ ਸਾਨੂੰ ਬਦੀ ‘ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਇਸ ਦੌਰਾਨ ਰਾਮ ਲੀਲ੍ਹਾ ਕਲੱਬ ਦੇ ਪ੍ਰਧਾਨ ਸਾਹਿਲ ਸ਼ਰਮਾ, ਕੁਲਦੀਪ ਸਿੰਘ, ਕਾਰਤਿਕ ਸ਼ਰਮਾ ਵੀ ਮੌਜੂਦ ਸਨ। ਚੀਮਾ ਮੰਡੀ, 20 ਅਕਤੂਬਰ (ਜਗਰਾਜ ਮਾਨ)- ਐਮ.ਐਲ.ਜੀ. ਕਾਨਵੈਂਟ ਸਕੂਲ, ਚੀਮਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਫੈਂਸੀ ਡਰੈੱਸ ਪ੍ਰਤੀਯੋਗਤਾ ’ਚ ਬੱਚੇ ਭਗਵਾਨ ਰਾਮ, ਲਕਸ਼ਮਣ, ਮਾਤਾ ਸੀਤਾ ਅਤੇ ਹਨੂਮਾਨ ਜੀ ਦੇ ਰੂਪ ਵਿੱਚ ਸੱਜ ਕੇ ਆਏ, ਜਿਨ੍ਹਾਂ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਸੱਚਾਈ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸਕੂਲ ਦੀ ਸਮੁੱਚੀ ਮੈਨੇਜਮੈਂਟ, ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ। ਅਮਰਗੜ੍ਹ, (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਦੁਸਹਿਰੇ ਦਾ ਤਿਉਹਾਰ ਅਮਰਗਡ਼੍ਹ ਵਿਖੇ ਸ੍ਰੀ ਰਾਮਾ ਕਲੱਬ ਵਲੋਂ ਦੁਸਹਿਰਾ ਗਰਾਊਂਡ ‘ਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜ ਕੇ ਖੂਬ ਪਟਾਕੇਬਾਜ਼ੀ ਅਤੇ ਅਸਮਾਨ ਵਿਚ ਆਤਿਸ਼ਬਾਜੀ ਕਰਕੇ ਮਨਾਇਆ ਗਿਆ। ਕਲੱਬ ਵਲੋਂ ਦੁਸਹਿਰੇ ਮੌਕੇ ਐਸ.ਡੀ.ਐਮ ਰਾਜੇਸ਼ ਕੁਮਾਰ ਸ਼ਰਮਾ, ਡੀ.ਐਸ.ਪੀ ਅਮਰਗੜ ਸੰਜੀਵ ਕਪੂਰ, ਐਸ.ਐਚ.ਓ. ਨਵਦੀਪ ਕੌਰ ਸਮੇਤ ਹੋਰ ਕਈ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਰਾਮਾਂ ਕਲੱਬ ਦੇ ਅਹੁਦੇਦਾਰ ਚੀਨੂੰ ਕੌਂਸਲ, ਰਾਜੇਸ਼ ਕੁਮਾਰ ਬੰਟੀ, ਪ੍ਰਵੀਨ ਸਿੰਗਲਾ, ਦੁਰਗਾਦਾਸ ਜੋਸੀ, ਵਿਜੇ ਸ਼ਰਮਾ, ਡਾ.ਹਰਜੀਤ ਕੌਂਸਲ, ਸੱਤ ਪ੍ਰਕਾਰ ਦੁੱਗਲ, ਮੇਘਰਾਜ ਬਾਂਸਲ, ਅਜੈਬ ਸਿੰਘ, ਜਤਿੰਦਰ ਟੰਡਨ , ਡਾ.ਅੱਛਰ ਸ਼ਰਮਾ, ਮੁਹੰਮਦ ਸੁਲੇਮਾਨ, ਰਮਜਾਨ ਖਾਨ ਕਾਲੂ, ਸਰਜੀਵਨ ਕੁਮਾਰ ਭੋਲਾ, ਰਕੇਸ਼ ਕੁਮਾਰ, ਜੀਵਨ ਕੁਮਾਰ, ਵਰਿੰਦਰ ਮੋਹਨ ਜੋਸ਼ੀ, ਚਮਨ ਲਾਲ, ਪ੍ਰਿੰਸ ਮੋਦੀ, ਪ੍ਰਦੀਪ ਕੁਮਾਰ ਦੀਪੀ, ਕ੍ਰਿਸ਼ਨ ਕੁਮਾਰ ਜੱਸਾ ਸਿੰਗਲਾ, ਰਵੀ ਗਿੱਲ, ਅਕਾਸ਼ ਸ਼ਰਮਾ, ਚੇਤਨ ਸ਼ਰਮਾ, ਪ੍ਰਵੀਨ ਸ਼ਰਮਾ ਸਮੇਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ। ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)- ਤ੍ਰਿਮੂਰਤੀ ਕਲਾ ਮੰਚ ਅਤੇ ਸ੍ਰੀ ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਵਲੋਂ ਸਮਾਜ ਸੇਵਾ ਸੁਸਾਇਟੀ ਅਹਿਮਦਗੜ੍ਹ ਦੇ ਸਹਿਯੋਗ ਨਾਲ ਗਾਂਧੀ ਸਕੂਲ ਦੀ ਗਰਾਊਂਡ ’ਚ ਦੁਸਹਿਰਾ ਮੇਲਾ ਮਨਾਇਆ ਗਿਆ। ਤ੍ਰਿਮੂਰਤੀ ਕਲਾ ਮੰਚ ਦੇ ਸਰਪ੍ਰਸਤ ਰਹੇ ਮਰਹੂਮ ਕੌਂਸਲਰ ਬਿਮਲ ਸ਼ਰਮਾ ਦੀ ਯਾਦ ’ਚ ਮੰਚ ਦੇ ਪ੍ਰਧਾਨ ਦੀਪਕ ਸ਼ਰਮਾ, ਭੋਜਰਾਜ ਸ਼ਰਮਾ ਅਤੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਰਛਪਾਲ ਸਿੰਘ, ਅਰੁਣ ਸ਼ੈਲੀ, ਵਿਜੇ ਵਰਮਾ ਦੀ ਅਗਵਾਈ ਹੇਠ ਦੁਸਹਿਰਾ ਮੇਲੇ ਦੌਰਾਨ ਮੁੱਖ ਮਹਿਮਾਨ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸੋਮਣੀ ਅਕਾਲੀ ਦਲ (ਬ) ਦੇ ਹਲਕਾ ਅਮਰਗੜ੍ਹ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ, ਕਾਂਗਰਸੀ ਆਗੂ ਕਮਲ ਧਾਲੀਵਾਲ, ਸੁਮਿਤ ਸਿੰਘ ਮਾਨ, ਕਾਂਗਰਸੀ ਆਗੂ ਅਮਨਦੀਪ ਕੌਰ ਖੰਗੂੜਾ, ਬਿੱਟੂ ਖੰਗੂੜਾ, ਡੀ. ਐਸ. ਪੀ. ਇੰਦਰਪਾਲ ਚੌਹਾਨ, ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉਭੀ, ਆੜਤੀ ਪ੍ਰਧਾਨ ਮਨੋਜ ਸ਼ਰਮਾਂ, ਸਾਬਕਾ ਉਪ ਪ੍ਰਧਾਨ ਜਗਵੰਤ ਸਿੰਘ ਜੱਗੀ, ਮਾਰਕੀਟ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ, ਡਾ: ਸੁਨੀਤ ਹਿੰਦ, ਹੈਪੀ ਬਾਬਾ ਛਪਾਰ, ਕੌਂਸਲਰ ਵਿੱਕੀ ਟੰਡਨ, ਸਰਪੰਚ ਸਗੀਰ ਦਹਿਲੀਜ਼, ਦਿਹਾਤੀ ਕਾਂਗਰਸ ਪ੍ਰਧਾਨ ਰੁੁਪਿੰਦ ਸਿੰਘ ਕੰਗਣਵਾਲ, ਕੌਂਸਲਰ ਮਨੀ ਸੇਖਾ, ਕੌਂਸਲਰ ਅਨੰਦੀ ਦੇਵੀ, ਪ੍ਰਧਾਨ ਮਨਿੰਦਰਪਾਲ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ ਸੌਂਦ, ਅਕਾਲੀ ਆਗੂ ਗੁਰਮੀਤ ਸਿੰਘ ਉੱਭੀ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਜੱਸਲ, ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ, ਜੋਤੀ ਰਾਏ, ਤਰਲੋਚਨ ਸਿੰਘ ਚਾਪੜਾ, ਗਰੀਸ਼ ਢੰਡ, ਨਿਹਾਲ ਸਿੰਘ ਉਭੀ, ਅਜੀਤ ਸਿੰਘ ਰਾਜੜ, ਪਰਮਿੰਦਰ ਸਿੰਘ ਗੱਬਰ, ਅਰਵਿੰਦ ਸ਼ਰਮਾ, ਚੰਦਨ ਬਾਬਾ ਆਦਿ ਹਾਜ਼ਰ ਸਨ। ਸ਼ੇਰਪੁਰ, (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ)- ਜਨ ਸਹਾਰਾ ਕਲੱਬ ਸ਼ੇਰਪੁਰ ਵਲੋਂ ਦੁਸਾਹਿਰੇ ਦਾ ਤਿਉਹਾਰ ਅਨਾਜ ਮੰਡੀ ਸ਼ੇਰਪੁਰ ਦੇ ਖੁੱਲ੍ਹੇ ਪੰਡਾਲ ’ਚ ਮਨਾਇਆ ਗਿਆ। ਇਸ ਮੌਕੇ ਉੱਘੇ ਨੌਜਵਾਨ ਗਾਇਕ ਹਸਨ ਮਾਣਕ ਨੇ ਇਤਿਹਾਸਕ ਗਾਥਾਵਾਂ ਦੇ ਨਾਲ ਨਾਲ ਸਮਾਜਿਕ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸ਼ੇਰਪੁਰ, ਸੁਖਵੀਰ ਸਿੰਘ ਚੀਮਾ ਬਲਾਕ ਪ੍ਰਧਾਨ ਸ਼ੇਰਪੁਰ, ਗੁਰਦੀਪ ਸਿੰਘ ਅਲੀਪੁਰ ਖ਼ਾਲਸਾ ਸਾਬਕਾ ਸਰਪੰਚ, ਸਰਪੰਚ ਦਵਿੰਦਰ ਸਿੰਘ ਬਦੇਸ਼ਾ, ਸਿੱਖਿਆ ਕੋਆਰਡੀਨੇਟਰ ਸੁਖਮਿੰਦਰ ਸਿੰਘ ਧਾਲੀਵਾਲ, (ਬਾਕੀ ਸਫਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਸਕੇਟਿੰਗ ਮੁਕਾਬਲੇ ਅੱਜ ਹੋਣਗੇ ਆਰੰਭ ਅਗਲੀ ਖ਼ਬਰ ਝੋਟਾ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦਾ ਫ਼ੈਸਲਾ ਸਵਾਗਤ ਯੋਗ-ਐਡਵੋਕੇਟ ਗੋਇਲ
Ad Position 24