25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਲੋਕ 2027 ’ਚ ਅਕਾਲੀ ਦਲ (ਬ) ਦੇ ਹੱਕ ’ਚ ਦੇਣਗੇ ਫਤਵਾ - ਈਸੜਾ

ਧੂਰੀ, 24 ਸਤੰਬਰ (ਸੁਖਵੰਤ ਸਿੰਘ ਭੁੱਲਰ) ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਤੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਰਵੀਇੰਦਰ ਸਿੰਘ ਈਸੜਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2027 ਲਈ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਣ ਦਾ ਮਨ ਬਣਾ ਰਿਹਾ ਹੈ ਤਾਂ ਜੋ ਅੱਜ ਪੰਜਾਬ ਨੂੰ ਉਨਤਸ਼ੀਲ ਸੂਬਾ ਬਣਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਪਿਛਲੇ ਕਾਰਜਕਾਲ ਵਿੱਚ ਪੰਜਾਬ ਨੂੰ ਸਰਪਲੱਸ ਬਿਜਲੀ ਸੂਬਾ ਬਣਾ ਕੇ ਲੋਕਾਂ ਦੀ ਮੁੱਖ ਲੋੜ ਅਤੇ ਮੰਗ ਨੂੰ ਵੱਡੀ ਪੱਧਰ ’ਤੇ ਨਵੀਨੀਕਰਨ ਕਰ ਕੇ ਨਵਾਂ ਇਤਿਹਾਸ ਰਚਿਆ ਸੀ, ਜਿਸ ਨਾਲ਼ ਅੱਜ ਪੰਜਾਬ ਦੇ ਲੋਕ ਸਹੂਲਤਾਂ ਹਾਸਲ ਕਰ ਰਹੇ ਹਨ। ਜੋ ਕਿ ਇੱਕ ਚੰਗੇ ਆਗੂ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਕਾਰਨ ਨੇਪਰੇ ਚੜ੍ਹਿਆ ਸੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਸ ਮੌਕੇ ਬਤੌਰ ਉਪ ਮੁੱਖ ਮੰਤਰੀ ਜੋ ਕਾਰਜ ਕੀਤੇ ਗਏ ਸਨ ਉਸ ਨਾਲ਼ ਪੰਜਾਬ ਨੂੰ ਨਵੀਂ ਦਿਸ਼ਾ ਮਿਲ਼ੀ ਸੀ ਅਤੇ ਚੌਹੁ-ਮੁਖੀ ਵਿਕਾਸ ਕਾਰਜ ਹੋਏ ਸਨ, ਪੰਜਾਬ ’ਚ ਫੋਰ ਅਤੇ ਸਿਕਸ ਲਾਈਨ ਸੜਕਾਂ ਦਾ ਜਾਲ਼ ਵਿਛਿਆ ਸੀ।

Ad Position 21
No active advertisement
ਅਜੀਤ ਡੈਸਕ 25-09-2026

Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਕੰਧੋਲਾ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਸਬ ਡਵੀਜ਼ਨ ਨਦਾਮਪੁਰ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜ਼ਾ ਪੀ.ਟੀ.ਯੂ. ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਏ.ਡੀ.ਸੀ. ਸੁਖਚੈਨ ਸਿੰਘ ਪ...
Ad Position 24