-ਮਾਮਲਾ ਮਿੰਨੀ ਨਹਿਰ ਲਈ ਹਾਸਿਲ ਕੀਤੀ ਜ਼ਮੀਨ ਦੇ ਪੈਸਿਆਂ ਦਾ-
ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਵੱਡਾ ਸੰਘਰਸ਼ ਵਿੱਢਣ ਦੀ ਚਿਤਾਵਨੀ
ਮਾਲੇਰਕੋਟਲਾ, 8 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸੂਬਾ ਸਰਕਾਰ ਨੂੰ ਗੁਹਾਰ ਲਗਾਉਂਦਿਆਂ ਆਖਿਆ ਕਿ ਜੇਕਰ ਕਰੀਬ 54 ਕਿਲੋਮੀਟਰ ਲੰਬੀ ਤੇ 20 ਕਰਮ ਚੌੜੀ ਮਿੰਨੀ ਨਹਿਰ ਦੀ ਖੁਦਾਈ ਦਾ ਕੰਮ ਬਾਕੀ ਇਲਾਕਿਆਂ ਅੰਦਰ ਤੁਰੰਤ ਚਾਲੂ ਨਾ ਕੀਤਾ ਗਿਆ ਤਾਂ ਅਗਲੇ ਸਮੇਂ ਨੂੰ ਕਰੀਬ 60 ਪਿੰਡਾਂ ਦੀ ਜ਼ਮੀਨ ਦਾ ਬਹੁਤਾ ਰਕਬਾ ਬੰਜਰ ਹੋ ਜਾਵੇਗਾ । ਨਹਿਰ ਲਈ ਐਕਵਾਇਰ ਕੀਤੀ ਜ਼ਮੀਨ ਦੇ ਪੈਸੇ ਕਿਸਾਨਾਂ ਦੇ ਖਾਤਿਆਂ ‘ਚ ਪਾ ਕੇ ਕੰਮ ਤੁਰੰਤ ਚਾਲੂ ਕੀਤਾ ਜਾਵੇ ।
ਮਾਲੇਰਕੋਟਲਾ, 8 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸੂਬਾ ਸਰਕਾਰ ਨੂੰ ਗੁਹਾਰ ਲਗਾਉਂਦਿਆਂ ਆਖਿਆ ਕਿ ਜੇਕਰ ਕਰੀਬ 54 ਕਿਲੋਮੀਟਰ ਲੰਬੀ ਤੇ 20 ਕਰਮ ਚੌੜੀ ਮਿੰਨੀ ਨਹਿਰ ਦੀ ਖੁਦਾਈ ਦਾ ਕੰਮ ਬਾਕੀ ਇਲਾਕਿਆਂ ਅੰਦਰ ਤੁਰੰਤ ਚਾਲੂ ਨਾ ਕੀਤਾ ਗਿਆ ਤਾਂ ਅਗਲੇ ਸਮੇਂ ਨੂੰ ਕਰੀਬ 60 ਪਿੰਡਾਂ ਦੀ ਜ਼ਮੀਨ ਦਾ ਬਹੁਤਾ ਰਕਬਾ ਬੰਜਰ ਹੋ ਜਾਵੇਗਾ । ਨਹਿਰ ਲਈ ਐਕਵਾਇਰ ਕੀਤੀ ਜ਼ਮੀਨ ਦੇ ਪੈਸੇ ਕਿਸਾਨਾਂ ਦੇ ਖਾਤਿਆਂ ‘ਚ ਪਾ ਕੇ ਕੰਮ ਤੁਰੰਤ ਚਾਲੂ ਕੀਤਾ ਜਾਵੇ । ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਸੀਨੀਅਰ ਆਗੂ ਸੁਖਵਿੰਦਰ ਸਿੰਘ ਚੁੰਘਾ, ਪਰਮੇਲ ਸਿੰਘ ਹਥਨ ਨੇ ਕਿਹਾ ਕਿ ਅਸੀਂ ਨਹਿਰੀ ਪਾਣੀ ਲੈਣ ਲਈ 4 ਸਾਲਾਂ ਤੋਂ ਸੰਘਰਸ਼ ਕੀਤਾ ਹੈ, ਹੁਣ ਜਦ ਨਹਿਰ ਦੀ ਖ਼ੁਦਾਈ ਸ਼ੁਰੂ ਹੋਈ ਹੈ ਤਾਂ ਮਾਲੇਰਕੋਟਲਾ ਦੇ ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਖਾਤਿਆਂ ‘ਚ ਪੈਸੇ ਪਾਉਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ । ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਨਾ ਪਾਏ ਗਏ ਤਾਂ ਸਬੰਧਿਤ ਅਧਿਕਾਰੀਆਂ ਦੇ ਦਫਤਰਾਂ ਅੱਗੇ ਧਰਨਾ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਜਾਂਦਾ ਹੈ, ਨਹੀਂ ਉਸ ਤੋਂ ਬਾਅਦ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ । ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਆਖਿਆ ਕਿ ਜਲਦੀ ਤੋਂ ਜਲਦੀ ਇਨ੍ਹਾਂ ਪਿੰਡਾਂ ਦੇ ਰਕਬੇ ਨੂੰ ਬਚਾਉਣ ਲਈ ਨਹਿਰੀ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਵੱਖ-ਵੱਖ ਹਲਕਿਆਂ ਦਾ ਇਹ ਇਲਾਕਾ ਮਾਰੂਥਲ ਬਣਨ ਤੋਂ ਬਚ ਜਾਵੇ ਤੇ ਇਥੇ ਦੀਆਂ ਜ਼ਮੀਨਾਂ, ਪਾਣੀਂ ਤੇ ਜੀਵਨ ਬਚਿਆ ਰਹੇ । ਇਸ ਮੌਕੇ ਦਰਸ਼ਨ ਸਿੰਘ, ਰਣਜੀਤ ਸਿੰਘ , ਪਰਮਜੀਤ ਸਿੰਘ, ਪਰਮੇਲ ਸਿੰਘ ਹਥਨ ਆਦਿ ਹਾਜ਼ਰ ਸਨ ।