09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਲੋਕਾਂ ਦਾ ਵਿਸ਼ਵਾਸ ਉੱਠਣ ਬਾਅਦ ਨਾ ਵਕੀਲਾਂ ਦੀ ਲੋੜ ਰਹੇਗੀ, ਨਾ ਹੀ ਨਿਆਂ ਪ੍ਰਣਾਲੀ ਦੀ - ਜਸਟਿਸ ਪੰਕਜ ਜੈਨ ਵਕੀਲਾਂ ਦੀਆਂ ਹੜ੍ਹਤਾਲ ਉੱਤੇ ਕੀਤੀ ਟਿੱਪਣੀ

ਸੰਗਰੂਰ, 8 ਸਤੰਬਰ (ਧੀਰਜ ਪਸੋਰੀਆ) - ਵਕੀਲਾਂ ਨੂੰ ਹੜਤਾਲਾਂ ਅਤੇ ਨੋ ਵਰਕ ਕਰਨ ਤੋਂ ਗੁਰੇਜ ਕਰਨ ਦੀ ਸਲਾਹ ਦਿੰਦਿਆਂ ਜਸਟਿਸ ਪੰਕਜ ਜੈਨ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਮ ਪ੍ਰਬੰਧਕੀ ਜੱਜ ਸੈਸ਼ਨ ਡਿਵੀਜ਼ਨ ਸੰਗਰੂਰ ਨੇ ਕਿਹਾ ਕਿ ਜੇਕਰ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਾਂ ਨਾ ਵਕੀਲਾਂ ਦੀ ਲੋੜ ਰਹਿਣੀ ਹੈ ਨਾ ਹੀ ਨਿਆਂ ਪ੍ਰਣਾਲੀ ਦੀ। ਉਨ੍ਹਾਂ ਕਿਹਾ ਕਿ ਨਿਆਂ ਪ੍ਰਣਾਲੀ ’ਚ ਲੋਕਾਂ ਦੇ ਵਿਸ਼ਵਾਸ ਨੂੰ ਗਾੜ੍ਹਾ ਕਰਨ ਦੀ ਜ਼ਰੂਰਤ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਸੰਗਰੂਰ, 8 ਸਤੰਬਰ (ਧੀਰਜ ਪਸੋਰੀਆ) - ਵਕੀਲਾਂ ਨੂੰ ਹੜਤਾਲਾਂ ਅਤੇ ਨੋ ਵਰਕ ਕਰਨ ਤੋਂ ਗੁਰੇਜ ਕਰਨ ਦੀ ਸਲਾਹ ਦਿੰਦਿਆਂ ਜਸਟਿਸ ਪੰਕਜ ਜੈਨ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਮ ਪ੍ਰਬੰਧਕੀ ਜੱਜ ਸੈਸ਼ਨ ਡਿਵੀਜ਼ਨ ਸੰਗਰੂਰ ਨੇ ਕਿਹਾ ਕਿ ਜੇਕਰ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਾਂ ਨਾ ਵਕੀਲਾਂ ਦੀ ਲੋੜ ਰਹਿਣੀ ਹੈ ਨਾ ਹੀ ਨਿਆਂ ਪ੍ਰਣਾਲੀ ਦੀ। ਉਨ੍ਹਾਂ ਕਿਹਾ ਕਿ ਨਿਆਂ ਪ੍ਰਣਾਲੀ ’ਚ ਲੋਕਾਂ ਦੇ ਵਿਸ਼ਵਾਸ ਨੂੰ ਗਾੜ੍ਹਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨਵੇਂ ਬਾਰ ਰੂਮ ਅਤੇ ਚੈਂਬਰਾਂ ਦੀ ਤਾਂ ਹੀ ਵੁੱਕਤ ਹੈ ਜੇਕਰ ਲੋਕਾਂ ਦਾ ਇਸ ਸਿਸਟਮ ’ਚ ਵਿਸ਼ਵਾਸ ਵਧੇਗਾ । ਉਨ੍ਹਾਂ ਕਿਹਾ ਕਿ ਅਦਾਲਤਾਂ ਵਿੱਚ ਸ਼ਨੀਵਾਰ ਦੀ ਛੁੱਟੀ ਕੀਤੀ ਜਾ ਰਹੀ ਹੈ, ਜਿਸ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਜਸਟਿਸ ’ਚ ਦੇਰੀ ਹੋਣਾ ਚੰਗੀ ਗੱਲ ਨਹੀਂ । ਜਸਟਿਸ ਪੰਕਜ ਜੈਨ ਨੇ 20 ਲੱਖ ਰੁਪਏ ਦੀ ਲਾਗਤ ਨਾਲ ਨਵਿਆਏ ਜ਼ਿਲ੍ਹਾ ਬਾਰ ਰੂਮ ਦਾ ਉਦਘਾਟਨ ਕਰਨ ਤੋਂ ਇਲਾਵਾ ਨਵੇਂ ਸ਼ਾਪ ਕੰਪਲੈਕਸ, ਡਿਜੀਟਲ ਬਾਰ ਪੋਰਟਲ ਅਤੇ ਕਰੱਚ ਦਾ ਉਦਘਾਟਨ ਵੀ ਕੀਤਾ । ਜ਼ਿਲ੍ਹਾ ਬਾਰ ਵਲੋਂ ਰੱਖੀਆਂ ਮੰਗਾਂ ਬਾਰੇ ਜਸਟਿਸ ਪੰਕਜ ਜੈਨ ਨੇ ਕਿਹਾ ਕਿ ਇਹ ਮੰਗਾਂ ਨਹੀਂ ਬਲਕਿ ਵਕੀਲਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਲੇਡੀ ਬਾਰ ਰੂਮ ਅਤੇ ਕੰਟੀਨ ਉੱਪਰ ਵਕੀਲਾਂ ਦੇ ਬੈਠਣ ਲਈ ਹਾਲ ਦਾ ਨਿਰਮਾਣ ਜਲਦ ਹੀ ਕਰਵਾਇਆ ਜਾਵੇਗਾ । ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਜਸਟਿਸ ਪੰਕਜ ਜੈਨ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਬਾਰ ਦੀ ਸ਼ਲਾਘਾ ਕੀਤੀ। ਪੰਜਾਬ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਜਿਨ੍ਹਾਂ ਨੇ ਹਮੇਸ਼ਾ ਹੀ ਜ਼ਿਲ੍ਹਾ ਬਾਰ ਸੰਗਰੂਰ ਨੂੰ ਪੂਰਾ ਸਹਿਯੋਗ ਦਿੱਤਾ ਹੈ ਨੇ ਜਿਹੜਾ ਬਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਵਲੋਂ ਵੀ ਸੰਬੋਧਨ ਕੀਤਾ ਗਿਆ। ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਬਾਰ ਦੇ ਉਪ ਪ੍ਰਧਾਨ ਜਗਮੀਤ ਸਿੰਘ, ਗੁਰਪ੍ਰੀਤ ਸਿੰਘ ਚੱਠਾ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਸੰਜੀਵ ਗੋਇਲ, ਹਰਸਿਮਰਨ ਸਿੰਘ ਥਿੰਦ, ਵਿਕਰਮਜੀਤ ਸਿੰਘ, ਜੂਹੀ ਕੌਸ਼ਲ ਉਪ ਪ੍ਰਧਾਨ, ਮਨੀਸ਼ ਕੁਮਾਰ , ਗੁਰਬਚਨ ਸਿੰਘ ਨਹਿਲ, ਦਲਜੀਤ ਸਿੰਘ ਸੇਖੋ, ਗੁਰਿੰਦਰ ਪਾਲ ਕਰਤਾਰਪੁਰਾ, ਬੇਅੰਤ ਸਿੰਘ ਛਾਜਲੀ, ਰਾਜਬੀਰ ਸਿੰਘ ਗਰੇਵਾਲ, ਰਣਜੀਤ ਸਿੰਘ ਦਿਓਲ ਅਜੇਪਾਲ ਸਿੰਘ ਅਕੋਈ, ਜਸਬੀਰ ਸਿੰਘ ਸਰਾਓ, ਐਮ.ਏ. ਸ਼ਾਹ ਜੱਗਾ ਮਲੇਰਕੋਟਲਾ, ਗੁਰਸੇਵਕ ਸਿੰਘ ਸਿੱਧੂ, ਰਣਧੀਰ ਸਿੰਘ ਭੰਗੂ, ਕੁਲਵਿੰਦਰ ਸਿੰਘ ਤੂਰ, ਸਵਰਨ ਸਿੰਘ ਰਟੋਲ, ਕੁਲਦੀਪ ਜੈਨ, ਇੰਦਰਪਾਲ ਸਿੰਘ ਧਾਂਦਲੀ, ਮਨਪ੍ਰੀਤ ਸਿੰਘ ਨਮੋਲ, ਮਨਪ੍ਰੀਤ ਸਿੰਘ ਗਰੇਵਾਲ, ਰਿਤੇਸ਼ ਜਿੰਦਲ, ਗੁਰਪ੍ਰੀਤ ਸਿੰਘ ਮਾਨ, ਅਮਨਦੀਪ ਕੌਰ ਸਿੰਮੀ ਮਾਨ, ਚਮਕੌਰ ਸਿੰਘ ਲਿੱਟ, ਗੌਰਵ ਗਰਗ ਲਹਿਰਾ ਨੇ ਨੇ ਕਿਹਾ ਕਿ ਇਹਨਾਂ ਨਵੇਂ ਪ੍ਰੋਜੈਕਟਾਂ ਦੇ ਨਾਲ ਵਕੀਲਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਸਹੂਲਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਮਿੰਨੀ ਨਹਿਰ ਲਈ ਹਾਸਿਲ ਕੀਤੀ ਜ਼ਮੀਨ ਦੇ ਪੈਸਿਆਂ ਦਾ- ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਵੱਡਾ ਸੰਘਰਸ... ਅਗਲੀ ਖ਼ਬਰ ਸਾਹਿਤਕਾਰਾਂ ਦੇ ਵਿਆਪਕ ਇਕੱਠ ’ਚ ਪਵਨ ਕੁਮਾਰ ਹੋਸ਼ੀ ਦਾ ਗ਼ਜ਼ਲ-ਸੰਗ੍ਰਹਿ ਲੋਕ ਅਰਪਣ
Ad Position 24