08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਿਰਵਿਘਨ ਬਿਜਲੀ ਸਪਲਾਈ ਲਈ ਮੰਗ- ਪੱਤਰ ਦਿੱਤਾ

ਲੌਂਗੋਵਾਲ, 3 ਸਤੰਬਰ (ਵਿਨੋਦ, ਖੰਨਾ) - ਖੇਤੀਬਾੜੀ ਲਈ ਨਾਕਸ ਬਿਜਲੀ ਸਪਲਾਈ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਇਕਾਈ ਲੌਂਗੋਵਾਲ ਦਾ ਵਫ਼ਦ ਬਿਜਲੀ ਵਿਭਾਗ ਲੌਂਗੋਵਾਲ ਦੇ ਅਧਿਕਾਰੀਆਂ ਨੂੰ ਮਿਲਿਆ। ਇਕਾਈ ਪ੍ਰਧਾਨ ਬਲਜਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵੈਸੇ ਤਾਂ ਪੰਜਾਬ ਭਰ ਵਿੱਚ ਬਿਜਲੀ ਦੀ ਕਿੱਲਤ ਚੱਲ ਰਹੀ ਹੈ ਪਰ ਲੌਂਗੋਵਾਲ ਵਿੱਚ ਮਹਿਜ਼ 4 ਤੋਂ ਪੰਜ ਘੰਟੇ ਹੀ ਖੇਤਾਂ ਵਾਲੀ ਬੱਤੀ ਆ ਰਹੀ ਹੈ।

Ad Position 21
No active advertisement
ਅਜੀਤ ਡੈਸਕ 04-09-2026
ਲੌਂਗੋਵਾਲ, 3 ਸਤੰਬਰ (ਵਿਨੋਦ, ਖੰਨਾ) - ਖੇਤੀਬਾੜੀ ਲਈ ਨਾਕਸ ਬਿਜਲੀ ਸਪਲਾਈ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਇਕਾਈ ਲੌਂਗੋਵਾਲ ਦਾ ਵਫ਼ਦ ਬਿਜਲੀ ਵਿਭਾਗ ਲੌਂਗੋਵਾਲ ਦੇ ਅਧਿਕਾਰੀਆਂ ਨੂੰ ਮਿਲਿਆ। ਇਕਾਈ ਪ੍ਰਧਾਨ ਬਲਜਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵੈਸੇ ਤਾਂ ਪੰਜਾਬ ਭਰ ਵਿੱਚ ਬਿਜਲੀ ਦੀ ਕਿੱਲਤ ਚੱਲ ਰਹੀ ਹੈ ਪਰ ਲੌਂਗੋਵਾਲ ਵਿੱਚ ਮਹਿਜ਼ 4 ਤੋਂ ਪੰਜ ਘੰਟੇ ਹੀ ਖੇਤਾਂ ਵਾਲੀ ਬੱਤੀ ਆ ਰਹੀ ਹੈ। ਜਦੋਂ ਕਿ ਝੋਨੇ ਦੀ ਫ਼ਸਲ ਨਿਸਾਰੇ ਵੱਲ ਵਧ ਰਹੀ ਹੋਣ ਕਰਕੇ ਇਹਨਾਂ ਦਿਨਾਂ ਚ ਪਾਣੀ ਦੀ ਲੋੜ ਆਮ ਦਿਨਾਂ ਨਾਲੋਂ ਵੱਧ ਹੂੰਦੀ ਹੈ । ਉਹਨਾਂ ਕਿਹਾ ਕਿ ਸਰਕਾਰ ਭਾਵੇਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕਰ ਰਹੀ ਹੈ। ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਵੱਡੇ ਵੱਡੇ ਅਣ ਐਲਾਨੇ ਕੱਟ ਹਰ ਰੋਜ਼ ਲੱਗ ਰਹੇ ਹਨ। ਬੱਚੇ, ਬਜ਼ੁਰਗ ਅਤੇ ਰੋਗੀ ਬੇਹੱਦ ਤੰਗ ਹਨ ਬਿਜਲੀ ਦੀ ਮੰਗ ਪੂਰੀ ਨਹੀ ਹੋ ਰਹੀ। ਉਹਨਾਂ ਐਸ.ਡੀ.ਓ. ਲੌਂਗੋਵਾਲ ਨੂੰ ਮੰਗ ਪੱਤਰ ਦੇਣ ਉਪਰੰਤ ਕਿਹਾ ਕਿ ਜੇਕਰ ਸਪਲਾਈ ਦਾ ਹਾਲ ਇਹੋ ਰਿਹਾ ਆਉਂਦੇ ਦਿਨਾਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਨੱਛਤਰ ਸਿੰਘ, ਜੱਗਾ ਸਿੰਘ, ਸੁਖਦੇਵ ਸਿੰਘ, ਬਿੰਦਰ ਸਿੰਘ, ਜੋਗਾ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਪਿੰਡ ਗੁਲਾੜੀ ਦੇ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਅਵਾਰਾ ਪਸ਼ੂ ਕਾਰਨ ਮੋਟਰਸਾਈਕਲ ਦਾ ਵਿਗੜਿਆ ਸੰ... ਅਗਲੀ ਖ਼ਬਰ ਲਖਨਊ ਰੀਜਨ ਨੇ ਜਿੱਤੀ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ
Ad Position 24