07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪਟਾਕੇ ਚਲਾਉਂਦੇ ਸਮੇਂ ਸਾਵਧਾਨੀਆਂ ਵਰਤਣ ਲੋਕ: ਡਾ. ਮਿੱਤਲ

ਅਹਿਮਦਗੜ੍ਹ, 7 ਨਵੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)-ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦੇ ਤਿਉਹਾਰ ਦੌਰਾਨ ਪਟਾਕਿਆਂ ਅਤੇ ਦੀਵਿਆਂ ਕਾਰਨ ਵਾਪਰਨ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਸਕਦੀਆਂ ਹਨ। ਡੀ.

Ad Position 21
No active advertisement
ਅਜੀਤ ਡੈਸਕ 08-11-2026
ਅਹਿਮਦਗੜ੍ਹ, 7 ਨਵੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)-ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦੇ ਤਿਉਹਾਰ ਦੌਰਾਨ ਪਟਾਕਿਆਂ ਅਤੇ ਦੀਵਿਆਂ ਕਾਰਨ ਵਾਪਰਨ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਸਕਦੀਆਂ ਹਨ। ਡੀ. ਐਮ.ਸੀ. ਹਸਪਤਾਲ ਲੁਧਿਆਣਾ ਦੇ ਪ੍ਰਸਿੱਧ ਪਲਾਸਟਿਕ ਸਰਜਨ ਡਾ . ਰਾਜਿੰਦਰ ਮਿੱਤਲ ਨੇ ਅਵਾਮ ਨੂੰ ਤਿਉਹਾਰ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਕਿਹਾ ਕਿ ਦੀਵਾਲੀ ਦੌਰਾਨ ਝੁਲਸਣ ਦੀਆਂ ਲਗਭਗ 67 ਫ਼ੀਸਦੀ ਘਟਨਾਵਾਂ ਪਟਾਕਿਆਂ ਅਤੇ 33 ਫ਼ੀਸਦੀ ਦੀਵਿਆਂ ਕਾਰਨ ਵਾਪਰਦੀਆਂ ਹਨ। ਪਟਾਕੇ ਚਲਾਉਂਦੇ ਸਮੇਂ ਸੂਤੀ ਕੱਪੜੇ ਪਹਿਨਣ, ਬੱਚਿਆਂ ਨੂੰ ਬਾਲਗਾਂ ਦੀ ਨਿਗਰਾਨੀ ਹੇਠ ਪਟਾਕੇ ਚਲਾਉਣ ਦੇਣ ਅਤੇ ਖੁੱਲ੍ਹੀ ਥਾਂ ਦੀ ਚੋਣ ਕਰਨ ਦੀ ਸਲਾਹ ਦਿੱਤੀ। ਨਾ ਚੱਲਣ ਵਾਲੇ ਪਟਾਕਿਆਂ ਨੂੰ ਦੁਬਾਰਾ ਜਲਾਉਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਖਰੀਦ ਮੁੜ ਸ਼ੁਰੂ ਨਾ ਹੋਣ ’ਤੇ ਵੱਡੇ ਐਕਸ਼ਨ ਦੀ ਚਿਤਾਵਨੀ ਅਗਲੀ ਖ਼ਬਰ ਕਿਸਾਨ ਯੂਨੀਅਨ ਦੀ ਹੋਈ ਚੋਣ
Ad Position 24