03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਲਖਨਊ ਰੀਜਨ ਨੇ ਜਿੱਤੀ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ

ਲੌਂਗੋਵਾਲ, 3 ਸਤੰਬਰ (ਵਿਨੋਦ, ਖੰਨਾ) - ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਵਿਖੇ ਕਰਵਾਈ ਗਈ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਦਾ ਸਮਾਪਨ ਸਮਾਰੋਹ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਹੋਇਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ ਜਵਾਹਰ ਨਵੋਦਿਆ ਵਿਦਿਆਲਿਆ ਦੇ 10 ਰੀਜਨਾਂ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਇਸ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਲੌਂਗੋਵਾਲ, 3 ਸਤੰਬਰ (ਵਿਨੋਦ, ਖੰਨਾ) - ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਵਿਖੇ ਕਰਵਾਈ ਗਈ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਦਾ ਸਮਾਪਨ ਸਮਾਰੋਹ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਹੋਇਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ ਜਵਾਹਰ ਨਵੋਦਿਆ ਵਿਦਿਆਲਿਆ ਦੇ 10 ਰੀਜਨਾਂ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਇਸ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ। ਚੈਂਪੀਅਨਸ਼ਿਪ ਦੌਰਾਨ ਹੋਏ ਗਹਿਗੱਚ ਮੁਕਾਬਲਿਆਂ ਵਿੱਚ ਲਖਨਊ ਰੀਜਨ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫੀ ਆਪਣੇ ਨਾਮ ਕੀਤੀ । ਲੜਕਿਆਂ ਦੇ ਅੰਡਰ-14 ਵਰਗ ਵਿੱਚ ਲਖਨਊ ਰੀਜਨ ਨੇ ਸ਼ਿਲੌਂਗ ਰੀਜਨ ਨੂੰ ਹਰਾ ਕੇ, ਅੰਡਰ-17 ਵਰਗ ’ਚ ਲਖਨਊ ਰੀਜਨ ਨੇ ਜੈਪੁਰ ਰੀਜਨ ਨੂੰ ਹਰਾ ਕੇ ਅਤੇ ਅੰਡਰ-19 ਵਰਗ ਵਿੱਚ ਚੰਡੀਗੜ੍ਹ ਰੀਜਨ ਨੇ ਭੋਪਾਲ ਰੀਜਨ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਲੜਕੀਆਂ ਦੇ ਅੰਡ ਰ-14 ਵਰਗ ਵਿੱਚ ਲਖਨਊ ਰੀਜਨ ਨੇ ਪਟਨਾ ਰੀਜਨ ਨੂੰ, ਅੰਡਰ-17 ਵਰਗ ਵਿੱਚ ਸ਼ਿਲੌਂਗ ਰੀਜਨ ਨੇ ਚੰਡੀਗੜ੍ਹ ਰੀਜਨ ਨੂੰ ਅਤੇ ਅੰਡਰ-19 ਵਰਗ ਵਿੱਚ ਸ਼ਿਲੌਂਗ ਰੀਜਨ ਨੇ ਪਟਨਾ ਰੀਜਨ ਨੂੰ ਹਰਾ ਕੇ ਜਿੱਤ ਦਰਜ ਕੀਤੀ। ਚੈਂਪੀਅਨਸ਼ਿਪ ਦਾ ਉਦਘਾਟਨ ਡਾ. ਗੀਤਾ ਠਾਕੁਰ, ਪ੍ਰਿੰਸੀਪਲ, ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਅਕਾਲ ਅਕੈਡਮੀ ਸ੍ਰੀ ਮਸਤੂਆਣਾ ਸਾਹਿਬ ਵੱਲੋਂ ਕੀਤਾ ਗਿਆ। ਸਮਾਪਨ ਅਤੇ ਇਨਾਮ ਵੰਡ ਸਮਾਰੋਹ ਵਿੱਚ ਪ੍ਰੋ. ਮਨਦੀਪ ਸਿੰਘ, ਗਣਿਤ ਵਿਭਾਗ, ਸਲਾਈਟ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਮੇਲਾ ਸਿੰਘ ਸੂਬੇਦਾਰ, ਪ੍ਰਧਾਨ ਗੁਰਦੁਆਰਾ ਭਾਈ ਮਨੀ ਸਿੰਘ ਕਮੇਟੀ ਅਤੇ ਭਾਈ ਸਤਿਗੁਰ ਸਿੰਘ ਸ਼ੇਰੋਂ, ਹੈੱਡ ਗ੍ਰੰਥੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਪਨ ਸਮਾਰੋਹ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਜੇ.ਐਨ.ਵੀ. ਸੋਲਨ ਦੇ ਵਿਦਿਆਰਥੀਆਂ ਨੇ ਰਵਾਇਤੀ ਨਾਟੀ ਡਾਂਸ, ਜੇ.ਐਨ.ਵੀ. ਕਪੂਰਥਲਾ ਵੱਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਸ ੰਗੀਤਕ ਜੁਗਲਬੰਦੀ (ਆਰਕੈਸਟਰਾ), ਜਦਕਿ ਜੇ.ਐਨ.ਵੀ. ਰੋਪੜ ਦੇ ਵਿਦਿਆਰਥੀਆਂ ਨੇ ਜੋਸ਼ੀਲਾ ਲੁੱਡੀ ਨਾਚ ਪੇਸ਼ ਕੀਤਾ। ਇਸ ਮੌਕੇ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ। ਖੇਡ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਟੀਮ ਮੈਨੇਜਰਾਂ, ਕੋਚਾਂ, ਰੈਫ਼ਰੀਆਂ, ਵੱਖ-ਵੱਖ ਜੇ.ਐਨ.ਵੀ. ਤੋਂ ਆਏ ਮੈੱਸ ਕੁੱਕਾਂ ਅਤੇ ਇਲੈਕਟ੍ਰੀਸ਼ੀਅਨਾਂ ਨੂੰ ਵੀ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ੈਲੇਸ਼ ਕੁਮਾਰ ਨਾਗਦੇਵਤੇ, ਸਹਾਇਕ ਕਮਿਸ਼ਨਰ, ਨਵੋਦਿਆ ਵਿਦਿਆਲਿਆ ਸਮਿਤੀ, ਖੇਤਰੀ ਦਫ਼ਤਰ ਚੰਡੀਗੜ੍ਹ ਨੇ ਖਿਡਾਰੀਆਂ ਦੀ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੱਭਿਆਚਾਰਕ ਸਾਂਝ, ਦੋਸਤੀ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਵੀ ਦਿੱਤਾ ਹੈ। ਮੇਜ਼ਬਾਨ ਵਿਦਿਆਲਿਆ ਦੇ ਪ੍ਰਿੰਸੀਪਲ ਖ਼ੀਮ ਚੰਦ ਨੇ ਬਾਹਰੋਂ ਆਏ ਖਿਡਾਰੀਆਂ, ਅਧਿਕਾਰੀਆਂ, ਕੋਚਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਚੈਂਪੀਅਨਸ਼ਿਪ ਦੇ ਸੁਚਾਰੂ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ, ਲੌਂਗੋਵਾਲ ਵਾਸੀਆਂ, ਗੁਰਦੁਆਰਾ ਸਾਹਿਬਾਨ, ਸਿਹਤ ਵਿ ਭਾਗ, ਫਾਇਰ ਬ੍ਰਿਗੇਡ, ਸਮਾਜ ਸੇਵੀਆਂ ਅਤੇ ਖੇਡ ਪ੍ਰੇਮੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਿਰਵਿਘਨ ਬਿਜਲੀ ਸਪਲਾਈ ਲਈ ਮੰਗ- ਪੱਤਰ ਦਿੱਤਾ ਅਗਲੀ ਖ਼ਬਰ ਸ੍ਰੀ ਰਾਮ ਇੰਟਰਨੈਸ਼ਨਲ ਸਕੂਲ ਕੱਕੜਵਾਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24