ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜੇ ਹਸਪਤਾਲ ਅਤੇ ਨਰਸਿੰਗ ਹੋਮਸ ਵਲੋਂ ਫਾਨਾਕੌਣ ਕਾਨਫਰੰਸ ਤਹਿਤ ਸਟੇਟ ਹੈਲਥ ਏਜੰਸੀ ਪੰਜਾਬ ਨਾਲ ਮੀਟਿੰਗ
ਅਹਿਮਦਗੜ੍ਹ, 18 ਅਗਸਤ (ਰਣਧੀਰ ਸਿੰਘ ਮਹੌਲੀ) - ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜੇ, ਸਟੇਟ ਹੈਲਥ ਏਜੰਸੀ ਪੰਜਾਬ, ਹਿੱਸੇਦਾਰਾਂ ਬੀਮਾ ਕੰਪਨੀਆਂ ਦੇ ਨੁਮਾਇੰਦੀਆ ਨੇ ਪੰਜਾਬ ਭਰ ਦੇ ਲਗਭਗ 350 ਪ੍ਰਮੁੱਖ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮਜ਼ ਐਸੋਸੀਏਸ਼ਨ ਪੰਜਾਬ ਵੱਲੋਂ ਫਾਨਾਕੌਣ ਤਹਿਤ ਕੀਤੀ ਕਾਨਫਰੰਸ ਵਿੱਚ ਭਾਗ ਲੈਂਦੇ ਹੋਏ ਹਸਪਤਾਲਾਂ ਨੂੰ ਯੋਜਨਾ ਨੂੰ ਲਾਗੂ ਕਰਨ ਦੌਰਾਨ ਆ ਰਹੀਆਂ ਵਿਹਾਰਕ ਸਮੱਸਿਆਵਾਂ ਬਾਰੇ ਸਿੱਧੇ ਤੌਰ ‘ਤੇ ਆਹਮੋ-ਸਾਹਮਣੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਟੇਟ ਹੈਲਥ ਏਜੰਸੀ ਪੰਜਾਬ ਵੱਲੋਂ ਡਿਪਟੀ ਸੀ ਈ ਓ ਡਾ.
ਅਹਿਮਦਗੜ੍ਹ, 18 ਅਗਸਤ (ਰਣਧੀਰ ਸਿੰਘ ਮਹੌਲੀ) - ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜੇ, ਸਟੇਟ ਹੈਲਥ ਏਜੰਸੀ ਪੰਜਾਬ, ਹਿੱਸੇਦਾਰਾਂ ਬੀਮਾ ਕੰਪਨੀਆਂ ਦੇ ਨੁਮਾਇੰਦੀਆ ਨੇ ਪੰਜਾਬ ਭਰ ਦੇ ਲਗਭਗ 350 ਪ੍ਰਮੁੱਖ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮਜ਼ ਐਸੋਸੀਏਸ਼ਨ ਪੰਜਾਬ ਵੱਲੋਂ ਫਾਨਾਕੌਣ ਤਹਿਤ ਕੀਤੀ ਕਾਨਫਰੰਸ ਵਿੱਚ ਭਾਗ ਲੈਂਦੇ ਹੋਏ ਹਸਪਤਾਲਾਂ ਨੂੰ ਯੋਜਨਾ ਨੂੰ ਲਾਗੂ ਕਰਨ ਦੌਰਾਨ ਆ ਰਹੀਆਂ ਵਿਹਾਰਕ ਸਮੱਸਿਆਵਾਂ ਬਾਰੇ ਸਿੱਧੇ ਤੌਰ ‘ਤੇ ਆਹਮੋ-ਸਾਹਮਣੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਟੇਟ ਹੈਲਥ ਏਜੰਸੀ ਪੰਜਾਬ ਵੱਲੋਂ ਡਿਪਟੀ ਸੀ ਈ ਓ ਡਾ. ਸੁਰਿੰਦਰ ਪਾਲ ਕੌਰ ਨੇ ਮੈਨੇਜਰਾਂ ਅਤੇ ਡਿਪਟੀ ਮੈਨੇਜਰਾਂ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੀ ਸ਼ਵੇਤਾ ਗੋਇਲ ਟੀਮ ਸਮੇਤ ਮੌਜੂਦ ਰਹੇ। ਡਾ. ਵਿਕਾਸ ਛਾਬੜਾ ਅਤੇ ਡਾ. ਦਿਵਿਆਂਸੂ ਗੁਪਤਾ ਨੇ ਕਿਹਾ ਕਿ ਫਾਨਾਕੌਣ ਕਾਨਫਰਸ 2026 ਸਫਲ ਰਹੀ। ਜਿਸ ਵਿੱਚ ਹਸਪਤਾਲਾਂ ਨੂੰ ਅਧਿਕਾਰੀਆਂ, ਬੀਮਾ ਕੰਪਨੀਆਂ ਅਤੇ ਟੀ ਪੀ ਏ ਐਸ ਸਾਹਮਣੇ ਆਪਣੀਆਂ ਚਿੰਤਾਵਾਂ ਸਿੱਧੇ ਤੌਰ ‘ਤੇ ਰੱਖਣ ਦਾ ਮੌਕਾ ਮਿਲਿਆ। ਇਸ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਇਕ ਹੋਵੇਗਾ। ਪੰਜਾਬ ਵੱਲੋਂ ਆਯੋਜਨ ਕਮੇਟੀ ਦੇ ਮੈਂਬਰ ਪ੍ਰਧਾਨ ਡਾ. ਵਿਕਾਸ ਛਾਬੜਾ, ਆਨਰੇਰੀ ਸਕੱਤਰ ਡਾ. ਦਿਵਿਆਂਸ਼ੂ ਗੁਪਤਾ, ਆਰਗੇਨਾਈਜ਼ਿੰਗ ਸਕੱਤਰ ਡਾ. ਸੁਨੀਤ ਕੁਮਾਰ ਹਿੰਦ, ਡਾ. ਸੰਦੀਪ ਗਰਗ, ਡਾ. ਸੰਜੀਵ ਮਿੱਤਲ, ਡਾ. ਵਿਵਨੀਤ, ਡਾ. ਸ਼ਿਵ ਜਿੰਦਲ, ਡਾ. ਗੁਰਿੰਦਰ ਐਸ. ਮਾਨ, ਡਾ. ਸਚਿਨ ਵਰਮਾ ਆਦਿ ਨੇ ਸ੍ਰੀ ਕੁਮਾਰ ਰਾਹੁਲ, ਸ੍ਰੀ ਸਜਮ ਅਗਰਵਾਲ ਅਤ ਸਟਟ ਹੈਲਥ ਏਜੰਸੀ ਪੰਜਾਬ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਅਤੇ ਟੀਮਾਂ ਨੂੰ ਕਾਨਫਰੰਸ ਵਿੱਚ ਭੇਜ ਕੇ ਹਸਪਤਾਲਾਂ ਨੂੰ ਸਹਿਯੋਗ ਦੇਣਾ ਬਹੁਤ ਸ਼ਲਾਘਾਯੋਗ ਕਦਮ ਹੈ।