14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕੇਂਦਰੀ ਏਜੰਸੀਆਂ ਦੀ ਕਾਰਵਾਈ ਤੋਂ ਡਰੀ ‘ਆਪ’ ਦੇ ਆਗੂ ਬੁਖ਼ਾਲਾਹਟ ਵਿਚ ਆਏ - ਪੂਨੀਆ

ਸੰਗਰੂਰ, 14 ਅਗਸਤ (ਦਮਨਜੀਤ ਸਿੰਘ) - ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

Ad Position 21
No active advertisement
ਕੇਂਦਰੀ ਏਜੰਸੀਆਂ ਦੀ ਕਾਰਵਾਈ ਤੋਂ ਡਰੀ ‘ਆਪ’ ਦੇ ਆਗੂ ਬੁਖ਼ਾਲਾਹਟ ਵਿਚ ਆਏ - ਪੂਨੀਆ 15-08-2026
ਸੰਗਰੂਰ, 14 ਅਗਸਤ (ਦਮਨਜੀਤ ਸਿੰਘ) - ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਲੰਘੇ ਮਈ ਮਹੀਨੇ ਦੌਰਾਨ ਬਰਾਮਦ ਹੋਏ ਕੈਸ਼ ਦੇ ਮਾਮਲੇ ਵਿੱਚ ਕਾਰਵਾਈ ਕਰਨ ਸਬੰਧੀ ਲਿਖੇ ਗਏ ਪੱਤਰ ਨੂੰ ਲੈ ਕੇ ਪੰਜਾਬ ਅੰਦਰ ਸਿਆਸਤ ਗਰਮਾ ਗਈ ਹੈ l ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਸਬੰਧੀ ਪੰਜਾਬ ਦੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਨੂੰ ਕੇਂਦਰ ਦੀ ਚਾਲ ਦੱਸਿਆ ਗਿਆ ਹੈ ਹਰਪਾਲ ਸਿੰਘ ਚੀਮਾ ਦੇ ਇਸ ਬਿਆਨ ਉੱਤੇ ਪਲਟਵਾਰ ਕਰਦਿਆਂ ਭਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੁਨੀਆ ਨੇ ਕਿਹਾ ਹੈ ਕਿ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਰੱਜ ਕੇ ਲੁੱਟ ਕੀਤੀ ਗਈ ਹੈ ਅਤੇ ਹੁਣ ਜਦੋਂ ਉਸ ਲੁੱਟ ਨੂੰ ਸਬੰਧੀ ਕਾਰਵਾਈਆਂ ਹੋਣ ਲੱਗੀਆਂ ਹਨ ਤਾਂ ਇਹ ਬੁਖਲਾਹਟ ਵਿੱਚ ਆ ਗਏ ਹਨ ਸਤਵੰਤ ਸਿੰਘ ਪੁਨੀਆ ਨੇ ਕਿਹਾ ਕਿ ਭਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰਦੇ ਆਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਜਿਨਾਂ ਭਰਿਸ਼ਟਾਚਾਰ ਕੀਤਾ ਗਿਆ ਹੈ ਉਸਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਉਹਨਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਵੱਲੋਂ ਈ.ਡੀ. ਦੀ ਇਸ ਕਾਰਵਾਈ ਪਿੱਛੇ ਕੇਂਦਰ ਦਾ ਹੱਥ ਹੋਣ ਸਬੰਧੀ ਕਹੀ ਗਈ ਗੱਲ ਤੋ ਇਹ ਸਪੱਸ਼ਟ ਹੁੰਦਾ ਹੈ ਕਿ ਇੱਕ ਛੋਟੀ ਜਿਹੀ ਕਾਰਵਾਈ ਸਬੰਧੀ ਆਏ ਪੱਤਰ ਨੂੰ ਲੈ ਕੇ ਹੀ ਪੰਜਾਬ ਸਰਕਾਰ ਬੁਖਲਾ ਗਈ ਹੈ ਸਤਵੰਤ ਸਿੰਘ ਪੁਨੀਆ ਨੇ ਪੰਜਾਬ ਸਰਕਾਰ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਤਾਂ ਹਾਲੇ ਟਰੇਲਰ ਹੈ ਕਿਉਂਕਿ ਫਿਲਮ ਹਾਲੇ ਬਾਕੀ ਹੈ।
Ad Position 22
No active advertisement
ਪਿਛਲੀ ਖ਼ਬਰ ਬੀਰ ਕਲਾਂ ਕਾਲਜ ਵਿਖੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭਾਜਪਾ ਨੇ ਦਾਮਨ ਬਾਜਵਾ ਦੀ ਅਗਵਾਈ ’ਚ ਸੁਨਾਮ ਵਿਚ ਕੱਢੀ ਵਿਸ਼ਾਲ ਤਿਰੰਗਾ ਯਾਤਰਾ
Ad Position 24