ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਦੇ ਸੈਕਟਰ 17 ਵਿਖੇ ਚੋਣ ਕਮਿਸ਼ਨ ਦੇ ਦਫਤਰ ਦੇ ਨੇੜੇ ਵੋਟ ਚੋਰੀ ਦੇ ਸਿਲਸਿਲੇ ਵਿਚ ਧਰਨਾ ਦਿੱਤਾ ਗਿਆ।ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ 'ਆਪ' ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸੈਂਕੜੇ ਆਮ ਆਦਮੀ ਦੇ ਪਾਰਟੀ ਦੇ ਆਗੂਆਂ ਤੇ ਮੰਤਰੀਆਂ ਨੂੰ ਸੀ.ਟੀ.ਯੂ ਦੀਆਂ ਬੱਸਾਂ ਵਿਚ ਬਿਠਾ ਕੇ ਜਦੋਂ ਪੁਲਿਸ ਸਟੇਸ਼ਨ ਲਜਾਇਆ ਜਾ ਰਿਹਾ ਸੀ ਤਦ ਵਰਕਰਾਂ ਵਲੋਂ ਗੱਡੀਆਂ ਨੂੰ ਰੋਕ ਕੇ ਖੂਬ ਨਾਅਰੇਬਾਜ਼ੀ ਕੀਤੀ ਗਈ। ਗੱਡੀਆਂ ਨੂੰ ਅੱਗੇ ਲਿਜਾਣ ਲਈ ਪੁਲਿਸ ਨੂੰ ਕਾਫੀ ਜ਼ੋਰ ਅਜ਼ਮਾਈ ਵੀ ਕਰਨੀ ਪਈ ।
ਤਾਜ਼ਾ ਖ਼ਬਰਾਂ
Free
ਮਨੀਸ਼ ਸਿਸੋਦੀਆ ਸਮੇਤ 'ਆਪ' ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਦੇ ਸੈਕਟਰ 17 ਵਿਖੇ ਚੋਣ ਕਮਿਸ਼ਨ ਦੇ ਦਫਤਰ ਦੇ ਨੇੜੇ ਵੋਟ ਚੋਰੀ ਦੇ ਸਿਲਸਿਲੇ ਵਿਚ ਧਰਨਾ ਦਿੱਤਾ ਗਿਆ।ਇਸ ਦੌਰਾਨ ਆਮ ਆਦਮੀ...
ਅਜੀਤ ਡੈਸਕ
10-10-2026