09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

–ਮਾਮਲਾ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਦੀ ਖੁਦਕੁਸ਼ੀ ਦਾ– ਮਜ਼ਦੂਰ, ਕਿਸਾਨ ਤੇ ਜਨਤਕ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ

ਸੰਗਰੂਰ, 9 ਅਕਤੂਬਰ (ਦਮਨਜੀਤ ਸਿੰਘ) – ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ ਵਸਨੀਕ ਸਨਮਦੀਪ ਸਿੰਘ ਸੰਨੀ ਦੇ ਖੁਦਕੁਸ਼ੀ ਮਾਮਲੇ ਦੀ ਨਿਰਪੱਖ ਜਾਂਚ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੀਆਂ ਮਜ਼ਦੂਰ, ਕਿਸਾਨ, ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲੱਗਾ ਕੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਮੰਗ ਪੱਤਰ ਭੇਜਿਆ ਗਿਆ। ਧਰਨੇ ਪ੍ਰਦਰਸ਼ਨ ਦੌਰਾਨ ਸ਼ਾਮਲ ਹੋਏ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਲਖਵੀਰ ਸਿੰਘ ਲੌਂਗੋਵਾਲ ਅਤੇ ਬਲਜੀਤ ਸਿੰਘ ਨਮੋਲ, ਪੰਜਾਬ ਖੇਤ ਮਜਦੂਰ ਯੂਨੀਅਨ ਹਰਭਗਵਾਨ ਮੂਨਕ, ਮਜਦੂਰ ਮੁਕਤੀ ਮੋਰਚਾ ਦੇ ਗੋਬਿੰਦ ਸਿੰਘ ਛਾਜਲੀ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੋਦ, ਪੰਜਾਬ ਖੇਤ ਸਭਾ ਦੇ ਨਿਰਜਣ ਸਿੰਘ ਚੁਨਾਗਰਾ, ਕਿਸਾਨ ਯੂਨੀਅਨ ਉਗਰਾਹਾਂ ਦੇ ਦਰਬਾਰਾ ਸਿੰਘ ਛਾਜਲਾ, ਇਕਬਾਲੀ ਵਿਰਾਸਤ ਮੰਚ ਦੇ ਬਲਵੀਰ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਸਿੰਘ ਲੌਂਗੋਵਾਲ, ਨਰੇਗਾ ਫਰੰਟ ਦੇ ਹਰਪਾਲ ਕੌਰ ਟਿਬੀ, ਕਿਰਤੀ ਕਿਸਾਨ ਯੂਨੀਅਨ ਦੇ ਹਰਬੰਸ ਸਿੰਘ ਦੁੱਲਟ, ਇਕਬਾਲੀ ਕੇਂਦਰ ਪੰਜਾਬ ਦੇ ਹਰਜਿੰਦਰਪਾਲ ਸਿੰਘ ਬਰਨਾਲਾ, ਤਰਕਸ਼ਾਲੀ ਸੁਸਾਇਟੀ ਰਜਿੰਦਰ ਭਦੌੜ, ਆਦਾਰ ਤਰਕਸ਼ ਦੇ ਇਨਜਿੰਦਰ ਸਿੰਘ, ਸਰਬ ਸਮਾਜ ਕਿਰਤੀ ਮਜਦੂਰ ਯੂਨੀਅਨ ਦੇ ਚੇਤਨਦਾਸ, ਆਈ.

Ad Position 21
No active advertisement
ਅਜੀਤ ਡੈਸਕ 10-10-2026
ਸੰਗਰੂਰ, 9 ਅਕਤੂਬਰ (ਦਮਨਜੀਤ ਸਿੰਘ) – ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ ਵਸਨੀਕ ਸਨਮਦੀਪ ਸਿੰਘ ਸੰਨੀ ਦੇ ਖੁਦਕੁਸ਼ੀ ਮਾਮਲੇ ਦੀ ਨਿਰਪੱਖ ਜਾਂਚ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੀਆਂ ਮਜ਼ਦੂਰ, ਕਿਸਾਨ, ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲੱਗਾ ਕੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਮੰਗ ਪੱਤਰ ਭੇਜਿਆ ਗਿਆ। ਧਰਨੇ ਪ੍ਰਦਰਸ਼ਨ ਦੌਰਾਨ ਸ਼ਾਮਲ ਹੋਏ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਲਖਵੀਰ ਸਿੰਘ ਲੌਂਗੋਵਾਲ ਅਤੇ ਬਲਜੀਤ ਸਿੰਘ ਨਮੋਲ, ਪੰਜਾਬ ਖੇਤ ਮਜਦੂਰ ਯੂਨੀਅਨ ਹਰਭਗਵਾਨ ਮੂਨਕ, ਮਜਦੂਰ ਮੁਕਤੀ ਮੋਰਚਾ ਦੇ ਗੋਬਿੰਦ ਸਿੰਘ ਛਾਜਲੀ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੋਦ, ਪੰਜਾਬ ਖੇਤ ਸਭਾ ਦੇ ਨਿਰਜਣ ਸਿੰਘ ਚੁਨਾਗਰਾ, ਕਿਸਾਨ ਯੂਨੀਅਨ ਉਗਰਾਹਾਂ ਦੇ ਦਰਬਾਰਾ ਸਿੰਘ ਛਾਜਲਾ, ਇਕਬਾਲੀ ਵਿਰਾਸਤ ਮੰਚ ਦੇ ਬਲਵੀਰ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਸਿੰਘ ਲੌਂਗੋਵਾਲ, ਨਰੇਗਾ ਫਰੰਟ ਦੇ ਹਰਪਾਲ ਕੌਰ ਟਿਬੀ, ਕਿਰਤੀ ਕਿਸਾਨ ਯੂਨੀਅਨ ਦੇ ਹਰਬੰਸ ਸਿੰਘ ਦੁੱਲਟ, ਇਕਬਾਲੀ ਕੇਂਦਰ ਪੰਜਾਬ ਦੇ ਹਰਜਿੰਦਰਪਾਲ ਸਿੰਘ ਬਰਨਾਲਾ, ਤਰਕਸ਼ਾਲੀ ਸੁਸਾਇਟੀ ਰਜਿੰਦਰ ਭਦੌੜ, ਆਦਾਰ ਤਰਕਸ਼ ਦੇ ਇਨਜਿੰਦਰ ਸਿੰਘ, ਸਰਬ ਸਮਾਜ ਕਿਰਤੀ ਮਜਦੂਰ ਯੂਨੀਅਨ ਦੇ ਚੇਤਨਦਾਸ, ਆਈ.ਡੀ.ਪੀ. ਦੇ ਕਰੈਨਲ ਸਿੰਘ ਜਖੇਪਲ, ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲਾ ਕਲਾ ਕਮੇਟੀ ਦੇ ਗੁਰਮੀਤ ਸਿੰਘ ਸੁਰਖਪੁਰਾ, ਡੀ.ਟੀ.ਐਫ. ਦੇ ਹਰਭਗਵਾਨ ਗੁਰ ਨੇ ਪੈਨਸ਼ਨਰ ਐਸੋਸਈਸ਼ਨ ਬਿਜਲੀ ਦੇ ਚੰਦ ਸਿੰਘ ਰੋਗਲਾ, ਕੰਪਿਊਟਰ ਟੀਚਰਜ ਯੂਨੀਅਨ ਮਨਪ੍ਰੀਤ ਕੌਰ ਤੋਂ ਇਲਾਵਾ ਮੋਹਨਜੀਤ ਸਿੰਘ ਸ਼ੇਰੋਂ, ਜਗਤਾਰ ਸਿੰਘ ਕਾਲਾਝਾੜ, ਮਾਸਟਰ ਪਰਮਵੇਦ, ਘਮੰਡ ਸਿੰਘ ਉਗਰਾਹਾਂ, ਫਲਜੀਤ ਸਿੰਘ ਸੰਗਰੂਰ, ਗੁਰਮੁੱਖ ਸਿੰਘ ਰੁੜਕੀ ਤੇ ਸੁਖਪਾਲ ਸਿੰਘ ਮਾਣਕ ਨੇ ਸੰਬੋਧਨ ਕਰਦਿਆਂ ਸਨਮਦੀਪ ਦੀ ਮੌਤ ਦੇ ਇਨਸਾਫ ਦੀ ਮੰਗ ਕੀਤੀ। ਗ੍ਰਹਿ ਸਕੱਤਰ ਪੰਜਾਬ ਨੂੰ ਭੇਜ ਗਏ ਮੰਗ ਪੱਤਰ ਦੌਰਾਨ ਜਥੇਬੰਦੀਆਂ ਵੱਲੋਂ ਇਸ ਮੌਤ ਦੇ ਅਸਲ ਕਾਰਨ ਨਿਆਇਕ ਜਾਂਚ, ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਲਾਵਾਰਸ ਵਾਂਗ ਸਨਮਦੀਪ ਸਿੰਘ ਦਾ ਸੰਸਕਾਰ ਕਰਨ ਵਾਲੇ ਸਿਵਲ ਤੇ ਪੁਲਿਸ ਅਧਿਕਾਰੀ ਖਿਲਾਫ ਮੁਕੱਦਮ ਦਰਜ ਕਰਨ, ਪੀੜਤ ਪਰਿਵਾਰ ਨੂੰ ਢੁਕਵਾ ਆਰਥਿਕ ਮੁਆਵਜ਼ਾ ਦੇਣ ਸਮੇਤ ਪੀੜਤ ਪਰਿਵਾਰ ਤੇ ਉਨ੍ਹਾਂ ਸਬੰਧੀ ’ਤੇ ਕੀਤੇ ਮੁਕੱਦਮੇ ਰੱਦ ਕੀਤਾ ਜਾਣ ਦੀਆਂ ਮੰਗਾਂ ਰੱਖੀਆਂ ਗਈਆ ਹਨ। ਆਗੂਆਂ ਨੇ ਕਿਹਾ ਕਿ ਪਰਿਵਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਮ੍ਰਿਤਕ ਨੌਜਵਾਨ ਦੇ ਨਾ ਹੀ ਫੁੱਲ ਪਾਉਣਗੇ ਅਤੇ ਨਾ ਹੀ ਉਸ ਦੀ ਅੰਤਿਮ ਅਰਦਾਸ ਕੀਤੀ ਜਾਵੇਗੀ ਇਸ ਲਈ ਪਰਿਵਾਰ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਇਸ ਮਾਮਲੇ ਵਿੱਚ ਇਨਸਾਫ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਿਨਰਜੀਤ ਸਿੰਘ ਗੋਲਡੀ ਨੇ ਲੌਂਗੋਵਾਲ ਤੋਂ ਕੀਤਾ ਡੋਰ-ਟੂ-ਡੋਰ ਮੁਹਿੰਮ ਦਾ ਆਗਾਜ਼ ਅਗਲੀ ਖ਼ਬਰ ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਡਰੱਗ ਅਧਿਕਾਰੀਆਂ ਨਾਲ ਕੀਤੀ ਬੈਠਕ
Ad Position 24