10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਲੋਕਾਂ ਨੂੰ ਜਹਾਜ਼ ਤੋਂ ਉਤਰਦਿਆਂ ਹੀ ਗ੍ਰਿਫ਼ਤਾਰ ਕਰਨਾ ਬੇਮਿਸਾਲ ਡਰ ਨੂੰ ਦਰਸਾਉਂਦਾ ਹੈ - ਕੇਜਰੀਵਾਲ

ਨਵੀਂ ਦਿੱਲੀ, 10 ਅਕਤੂਬਰ - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਇਹ ਸਥਿਤੀ 'ਐਮਰਜੈਂਸੀ' ਨਾਲੋਂ ਵੀ...

Ad Position 21
No active advertisement
ਅਜੀਤ ਡੈਸਕ 10-10-2026

ਨਵੀਂ ਦਿੱਲੀ, 10 ਅਕਤੂਬਰ - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਇਹ ਸਥਿਤੀ 'ਐਮਰਜੈਂਸੀ' ਨਾਲੋਂ ਵੀ ਬਦਤਰ ਹੈ।ਇਹ ਗੱਲ ਹੁਣ ਸਪੱਸ਼ਟ ਹੋ ਚੁੱਕੀ ਹੈ... ਅਸੀਂ ਮੋਦੀ ਦੀ ਪੂਰਨ ਤਾਨਾਸ਼ਾਹੀ ਹੇਠ ਰਹਿ ਰਹੇ ਹਾਂ। ਲੋਕਾਂ ਨੂੰ ਜਹਾਜ਼ ਤੋਂ ਉਤਰਦਿਆਂ ਹੀ ਗ੍ਰਿਫ਼ਤਾਰ ਕਰਨਾ ਬੇਮਿਸਾਲ ਡਰ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਸਿਰਫ਼ ਵੋਟਾਂ ਦੀ ਚੋਰੀ ਰਾਹੀਂ ਹੀ ਚੋਣ ਜਿੱਤੇ ਸਨ ਅਤੇ ਹੁਣ ਉਹ ਲੋਕਤੰਤਰ ਨੂੰ ਪੂਰੀ ਤਰ੍ਹਾਂ ਕੁਚਲ ਕੇ ਆਪਣੀ ਧੋਖਾਧੜੀ ਨੂੰ ਬਚਾਉਣ 'ਤੇ ਤੁਲੇ ਹੋਏ ਹਨ।ਗਿਆਨੇਸ਼ ਨੂੰ ਅਹੁਦਾ ਛੱਡਣਾ ਪਵੇਗਾ, ਪਰ ਮੋਦੀ ਨੂੰ ਵੀ।
ਦੱਸ ਦਈਏ ਕਿ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਨੂੰ ਦਿੱਲੀ ਹਵਾਈ ਅੱਡੇ 'ਤੇ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਐਸ.ਆਈ.ਆਰ. ਦੀ ਮੁਅੱਤਲੀ ਦੀ ਮੰਗ ਕਰਦੇ ਹੋਏ ਜੰਤਰ-ਮੰਤਰ 'ਤੇ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਸਨ।

 

Ad Position 22
No active advertisement
ਪਿਛਲੀ ਖ਼ਬਰ ਮਨੀਸ਼ ਸਿਸੋਦੀਆ ਸਮੇਤ 'ਆਪ' ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ ਅਗਲੀ ਖ਼ਬਰ 2 ਕਾਰਾਂ ਦੀ ਭਿਆਨਕ ਟੱਕਰ, ਬਜ਼ੁਰਗ ਗੰਭੀਰ ਜ਼ਖਮੀ
Ad Position 24