4 ਲੱਖ ਰੁਪਏ ਦੇ ਸਮਾਨ ਨਾਲ ਤਿਆਰ ਨਵੀਂ ਲਾਇਬ੍ਰੇਰੀ ਦਾ ਉਦਘਾਟਨ
ਪੰਜਾਬ ਸਰਕਾਰ ਵਕੀਲ ਭਾਈਚਾਰੇ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ-ਸੁਖਵੀਰ ਸਿੰਘ
ਧੂਰੀ, 9 ਅਕਤੂਬਰ (ਲਖਵੀਰ ਸਿੰਘ ਧਾਂਦਰਾ)- ਅੱਜ ਬਾਰ ਐਸੋਸੀਏਸ਼ਨ ਧੂਰੀ ਦੇ ਕੋਰਟ ਕੰਪਲੈਕਸ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐੱਸ.
ਧੂਰੀ, 9 ਅਕਤੂਬਰ (ਲਖਵੀਰ ਸਿੰਘ ਧਾਂਦਰਾ)- ਅੱਜ ਬਾਰ ਐਸੋਸੀਏਸ਼ਨ ਧੂਰੀ ਦੇ ਕੋਰਟ ਕੰਪਲੈਕਸ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐੱਸ. ਡੀ. ਸੁਖਵੀਰ ਸਿੰਘ ਨੇ ਸ਼ਿਰਕਤ ਕਰਦਿਆਂ 4 ਲੱਖ ਰੁਪਏ ਦੀ ਲਾਗਤ ਨਾਲ ਭੇਜੇ ਗਏ ਲਾਇਬ੍ਰੇਰੀ ਦੇ ਸਮਾਨ ਨਾਲ ਨਵੀਂ ਤਿਆਰ ਕੀਤੀ ਲਾਇਬ੍ਰੇਰੀ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਹ ਸ਼ਲਾਘਾਯੋਗ ਉਪਰਾਲਾ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਹਲਕਾ ਪ੍ਰਧਾਨ ਗੁਰਵਿੰਦਰ ਸਿੰਘ ਸਰਾਓ ਅਤੇ ਲੀਗਲ ਵਿੰਗ ਦੀ ਸਮੁੱਚੀ ਟੀਮ ਦੇ ਵਿਸ਼ੇਸ਼ ਯਤਨਾਂ ਸਦਕਾ ਸੰਭਵ ਹੋਇਆ ਹੈ। ਸਮਾਗਮ ਦੌਰਾਨ ਓ. ਐੱਸ. ਡੀ. ਸੁਖਵੀਰ ਸਿੰਘ ਨੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਵਕੀਲਾਂ ਦੇ ਚੈਂਬਰਾਂ ਦੀ ਰੈਨੋਵੇਸ਼ਨ ਅਤੇ ਆਧੁਨਿਕ ਪਖਾਨਿਆਂ ਦੇ ਨਿਰਮਾਣ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰਟ ਕੰਪਲੈਕਸ ਤੋਂ ਤਹਿਸੀਲ ਵੱਲ ਜਾਂਦੀ ਪਹੀ ‘ਤੇ ਪੱਕਾ ਰਸਤਾ ਬਣਾਉਣ ਦੀ ਗੱਲ ਕਹਿੰਦਿਆਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਜੇਕਰ ਨਵੇਂ ਚੈਂਬਰਾਂ ਦੇ ਨਿਰਮਾਣ ਜਾਂ ਹੋਰ ਵਿਕਾਸ ਕਾਰਜਾਂ ਲਈ ਫੰਡਾਂ ਦੀ ਲੋੜ ਪਈ, ਤਾਂ ਪੰਜਾਬ ਸਰਕਾਰ ਵਕੀਲ ਭਾਈਚਾਰੇ ਦੀ ਹਰ ਸੰਭਵ ਮਦਦ ਕਰੇਗੀ। ਇਸ ਮੌਕੇ ਬਾਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਅਸ਼ਵਨੀ ਕੌਸ਼ਲ ਅਤੇ ਸੈਕਟਰੀ ਕੁਲਦੀਪ ਸਿੰਘ ਸੰਧੂ, ਹਰਬੰਸ ਸਿੰਘ ਧਾਲੀਵਾਲ, ਮਨਜੀਤ ਸਿੰਘ ਖੁਰਮੀ, ਅਮਨਜੀਤ ਸਿੰਘ ਭਸੌੜ, ਸੰਜੀਵ ਚੌਧਰੀ, ਬਲਜੀਤ ਸਿੰਘ ਸਿੱਧੂ, ਹਰਸ਼ ਜਿੰਦਲ, ਰਣਵੀਰ ਸੋਢੀ, ਮਨਦੀਪ ਸ਼ਰਮਾ, ਬਲਵਿੰਦਰ ਸਿੰਘ ਸੋਹੀ, ਐੱਸ. ਐੱਸ. ਮੀਮਸਾ, ਰਮਨਦੀਪ ਸਿੰਘ ਰੰਗੀਆਂ, ਐੱਚ. ਐੱਸ. ਟਿਵਾਣਾ, ਬਲਜਿੰਦਰ ਸਿੰਘ ਹਰੀਕਾ, ਅਮਿਤ ਗਰਗ, ਮਨੂ ਰਤਨ, ਸੀ. ਪੀ. ਭਾਟੀਆ, ਰਾਜ ਕੁਮਾਰ ਸਿੰਗਲਾ, ਸੁਨੀਲ ਸ਼ਰਮਾ, ਰੋਮਰ ਕਪੂਰ, ਪ੍ਰਵੀਨ ਮਿੱਤਲ, ਕੇ. ਐੱਸ. ਚਹਿਲ ਅਤੇ ਜੀ. ਐੱਸ. ਗਿੱਲ ਮੁੱਖ ਤੌਰ ‘ਤੇ ਸ਼ਾਮਲ ਸਨ। ਹਾਜ਼ਰ ਵਕੀਲਾਂ ਨੇ ਸਰਕਾਰ ਅਤੇ ਆਗੂਆਂ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ।