10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪ੍ਰਦਰਸ਼ਨ ਦੇ ਮੱਦੇਨਜ਼ਰ ਯੂ.ਪੀ.-ਦਿੱਲੀ ਸਰਹੱਦ ਤੇ ਲਗਾਏ ਗਏ ਪੱਥਰ ਦੇ ਭਾਰੀ ਬੈਰੀਕੇਡ

ਗਾਜ਼ੀਆਬਾਦ (ਯੂ.ਪੀ.), 10 ਅਕਤੂਬਰ - 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਅੱਜ ਹੋਣ ਵਾਲੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਵਜੋਂ ਗਾਜ਼ੀਆਬਾਦ ਸਰਹੱਦ...

Ad Position 21
No active advertisement
ਅਜੀਤ ਡੈਸਕ 10-10-2026

ਗਾਜ਼ੀਆਬਾਦ (ਯੂ.ਪੀ.), 10 ਅਕਤੂਬਰ - 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਅੱਜ ਹੋਣ ਵਾਲੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਵਜੋਂ ਗਾਜ਼ੀਆਬਾਦ ਸਰਹੱਦ (ਯੂ.ਪੀ.-ਦਿੱਲੀ ਸਰਹੱਦ) 'ਤੇ ਪੱਥਰ ਦੇ ਭਾਰੀ ਬੈਰੀਕੇਡ ਲਗਾਏ ਗਏ ਹਨ। ਏ.ਸੀ.ਪੀ. ਸੂਰਿਆਬਾਲੀ ਮੌਰਿਆ ਨੇ ਕਿਹਾ, "ਕਾਨੂੰਨ-ਵਿਵਸਥਾ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਗਾਜ਼ੀਆਬਾਦ ਦੀ ਇਸ ਸਰਹੱਦ 'ਤੇ ਲਗਾਤਾਰ ਸੁਰੱਖਿਆ ਜਾਂਚ ਕਰ ਰਹੇ ਹਾਂ। ਅਸੀਂ ਇਸ ਗੱਲ ਦਾ ਖ਼ਾਸ ਧਿਆਨ ਰੱਖ ਰਹੇ ਹਾਂ ਕਿ ਸੁਰੱਖਿਆ ਜਾਂਚ ਦੌਰਾਨ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ। ਜਾਂਚ ਲਈ ਇੱਥੇ ਸਿਵਲ ਪੁਲਿਸ, ਟ੍ਰੈਫਿਕ ਪੁਲਿਸ ਅਤੇ ਪੀ.ਐਸ.ਸੀ. ਦੇ ਲਗਭਗ 100 ਜਵਾਨ ਤਾਇਨਾਤ ਕੀਤੇ ਗਏ ਹਨ। ਅਸੀਂ ਦਿੱਲੀ ਪੁਲਿਸ ਦੇ ਆਪਣੇ ਅਧਿਕਾਰੀਆਂ ਨਾਲ ਵੀ ਤਾਲਮੇਲ ਬਣਾ ਰਹੇ ਹਾਂ..."।

Ad Position 22
No active advertisement
ਪਿਛਲੀ ਖ਼ਬਰ 'ਆਪ' ਪੰਜਾਬ ਵਲੋਂ ਚੋਣ ਕਮਿਸ਼ਨ ਦਫਤਰ ਨੇੜੇ ਧਰਨਾ ਅਗਲੀ ਖ਼ਬਰ ਪ੍ਰਦਰਸ਼ਨ ਰੋਕਣ ਦੇ ਨਾਂਅ 'ਤੇ ਦਿੱਲੀ ਨੂੰ ਠੱਪ ਕਰ ਦਿੱਤਾ ਹੈ ਉਨ੍ਹਾਂ ਨੇ - ਗੋਪਾਲ ਰਾਏ
Ad Position 24