14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਨੰਬਰਦਾਰ ਯੂਨੀਅਨ ਵਲੋਂ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਦੀ ਅਪੀਲ

ਧੂਰੀ, 12 ਅਗਸਤ (ਸੁਖਵੰਤ ਸਿੰਘ ਭੁੱਲਰ) - ਪੰਜਾਬ ਨੰਬਰਦਾਰ ਯੂਨੀਅਨ 643 ਦੇ ਧੂਰੀ ਤਹਿਸੀਲ ਦੇ ਆਗੂਆਂ ਅਹੁਦੇਦਾਰਾਂ ਮੈਂਬਰਾਂ ਵੱਲੋਂ ਧੂਰੀ ਤਹਿਸੀਲ ਦੇ ਪ੍ਰਧਾਨ ਨੰਬਰਦਾਰ ਕੇਸਰ ਸਿੰਘ ਜੱਖਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ. ਮੀਟਿੰਗ ਸਮੇਂ ਵੱਖੋ ਵੱਖ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 14-08-2026
ਧੂਰੀ, 12 ਅਗਸਤ (ਸੁਖਵੰਤ ਸਿੰਘ ਭੁੱਲਰ) - ਪੰਜਾਬ ਨੰਬਰਦਾਰ ਯੂਨੀਅਨ 643 ਦੇ ਧੂਰੀ ਤਹਿਸੀਲ ਦੇ ਆਗੂਆਂ ਅਹੁਦੇਦਾਰਾਂ ਮੈਂਬਰਾਂ ਵੱਲੋਂ ਧੂਰੀ ਤਹਿਸੀਲ ਦੇ ਪ੍ਰਧਾਨ ਨੰਬਰਦਾਰ ਕੇਸਰ ਸਿੰਘ ਜੱਖਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ. ਮੀਟਿੰਗ ਸਮੇਂ ਵੱਖੋ ਵੱਖ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੀਟਿੰਗ ਦੇ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਕੇਸਰ ਸਿੰਘ ਜੱਖਲਾਂ ਨੇ ਦੱਸਿਆ ਕਿ ਨੰਬਰਦਾਰਾ ਯੂਨੀਅਨ ਦੇ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨੰਬਰਦਾਰ ਭਾਈਚਾਰੇ ਦੀਆਂ ਮੰਗਾਂ ਜੋ ਕਿ ਚੋਣਾਂ ਸਮੇਂ ਵਾਅਦਾ ਕੀਤਾ ਗਿਆ ਸੀ ਨੂੰ ਪੂਰਾ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਨੰਬਰਦਾਰ ਯੂਨੀਅਨ ਵੱਲੋਂ ਸਰਕਾਰ ਦੇ ਗਠਨ ਤੋ ਪਹਿਲਾਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ ਸੀ ਪ੍ਰੰਤੂ ਸੂਬਾ ਸਰਕਾਰ ਦੇ ਕਾਰਜ ਕਾਲ ਦਾ ਲੰਬਾ ਸਮਾਂ ਬਤੀਤ ਹੋਣ ਪਿੱਛੋਂ ਇਸ ਵਰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੰਬਰਦਾਰ ਭਾਈਚਾਰੇ ਦੀਆਂ ਮੰਗਾਂ ਜਲਦੀ ਲਾਗੂ ਕਰ ਕੇ ਐਲਾਨ ਕਰੇ ਇਸ ਮੌਕੇ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਈਸੜਾ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਪਲਾਸੌਰ ,ਵੀਰ ਇੰਦਰ ਸਿੰਘ ਭੁੱਲਰਹੇੜੀ, ਪਰਮਜੀਤ ਸਿੰਘ ਸ਼ੇਰਪੁਰ ਸੋਢੀਆਂ, ਜਸਪਾਲ ਸਿੰਘ ਕਾਂਝਲਾ, ਅੰਮ੍ਰਿਤ ਪਲ ਸਿੰਘ ਬੇਲੇਵਾਲ, ਸੁਖਬੀਰ ਸਿੰਘ ਭਲਵਾਨ, ਗੁਰਦਿਆਲ ਸਿੰਘ, ਬਹਾਦਰ ਸਿੰਘ ਹਰਚੰਦਪੁਰ, ਨਦੀਮ ਖਾਂ ਦੁਗਨੀ, ਗੁਰਪ੍ਰੀਤ ਸਿੰਘ ਦੋਹਲਾ, ਗੁਰਪ੍ਰੀਤ ਸਿੰਘ ਬਮਾਲ , ਬਘੇਲ ਸਿੰਘ ਪਲਾਸੌਰ, ਨਛੱਤਰ ਸਿੰਘ ਬੜੀ, ਅਮਰਜੀਤ ਸਿੰਘ ਕਿਲਾ ਹਕੀਮਾ, ਰਵਿੰਦਰ ਸਿੰਘ ਕਾਂਝਲਾ, ਜੋਗਿੰਦਰ ਸਿੰਘ ਪਲਾਸੌਰ, ਦਰਬਾਰ ਸਿੰਘ ਕਾਂਝਲਾ, ਜਸਪਾਲ ਸਿੰਘ ਬਰੜਵਾਲ, ਪਰਦੁਮਣ ਸਿੰਘ ਕਿਲਾ ਬਟੂਹਾ, ਕਿਰਪਾਲ ਸਿੰਘ ਬਟੂਹਾ, ਕਾਹਨ ਸਿੰਘ ਜਖਲਾ ਜਗਤਾਰ ਸਿੰਘ ਹਸਨਪੁਰ, ਬਹਾਦਰ ਸਿੰਘ ਹਰਚੰਦਪੁਰ ਨਿਰਮਲ ਸਿੰਘ ਬੇਨੜਾ ਮਲਕੀਤ ਸਿੰਘ ਕਹੇਰੂ, ਗੁਰਚਰਨ ਸਿੰਘ ਕਾਂਝਲਾ, ਅਮਨਪ੍ਰੀਤ ਸਿੰਘ ਰਾਜੋ ਮਾਜਰਾ, ਹਰਪ੍ਰੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਦੋਹਲਾ ਹਰਦੇਵ ਸਿੰਘ ਭੁੱਲਰਹੇੜੀ ਕਰਨੈਲ ਸਿੰਘ ਹਰਚੰਦਪੁਰ, ਸੁਖਵਿੰਦਰ ਸਿੰਘ ਭਲਵਾਨ, ਗੁਰਦਿਆਲ ਸਿੰਘ ਮੀਰਹੇੜੀ ਆਦਿ ਨੇ ਮੀਟਿੰਗ ਵਿੱਚ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ਲਈ ਅਕਾਲੀ ਦਲ ਨੇ ਕਮਰ ਕੱਸੀ, ਜਥੇਬੰਦੀ ਮਜ਼ਬੂਤ ਕਰਨ ’ਤੇ ਦਿੱਤਾ ਜ਼ੋਰ ਅਗਲੀ ਖ਼ਬਰ ਰੀਡਰ ਰਾਜ ਕੁਮਾਰ ਪਦ-ਉੱਨਤ ਹੋ ਕੇ ਬਣੇ ਥਾਣੇਦਾਰ
Ad Position 24