ਅਦਾਲਤ ਵਲੋਂ ਚੋਰੀ ਦੇ ਦੋਸ਼ ’ਚੋਂ ਇਕ ਵਿਅਕਤੀ ਬਰੀ
ਬਰਨਾਲਾ, 7 ਅਗਸਤ (ਨਰਿੰਦਰ ਅਰੋੜਾ)-ਜੇ. ਐਮ.
ਬਰਨਾਲਾ, 7 ਅਗਸਤ (ਨਰਿੰਦਰ ਅਰੋੜਾ)-ਜੇ.ਐਮ.ਆਈ.ਸੀ. ਬਰਨਾਲਾ ਸੁਧੀਰ ਕੁਮਾਰ ਦੀ ਅਦਾਲਤ ਵਲੋਂ ਚੋਰੀ ਦੇ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਐਡਵੋਕੇਟ ਇਕਬਾਲ ਸਿੰਘ ਜੋਧਪੁਰੀਆ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਇਕਬਾਲ ਸਿੰਘ ਜੋਧਪੁਰੀ ਨੇ ਦੱਸਿਆ ਕਿ ਸੁਮਿਤ ਕੁਮਾਰ ਵਾਸੀ ਬਰਨਾਲਾ ਨੇ ਥਾਣਾ ਸਿਟੀ ਬਰਨਾਲਾ ਵਿਖੇ ਬਿਆਨ ਦਰਜ ਕਰਵਾਏ ਕਿ ਉਸ ਦੀ ਦੁਕਾਨ ਦੇ ਮੁਲਾਜ਼ਮ ਗਗਨ ਨੇ ਉਸ ਦੀ ਦੁਕਾਨ ਵਿਚੋਂ ਇਕ ਲੱਖ 50 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਜਿਸ ’ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਮਿਤੀ 13 ਜਨਵਰੀ 2022 ਨੂੰ ਥਾਣਾ ਸਿਟੀ ਬਰਨਾਲਾ ਵਿਖੇ ਚੋਰੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਗਗਨ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਅਤੇ ਕਰੀਬ 4 ਸਾਲ ਤੋਂ ਵਧੇਰਾ ਸਮਾਂ ਚੱਲੀ ਅਦਾਲਤੀ ਕਾਰਵਾਈ ਦੌਰਾਨ ਪੇਸ਼ ਕੀਤੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵਲੋਂ ਗਗਨ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।