16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿ੍ੰਸੀਪਲ ਨੀਰੂ ਟੁਟੇਜਾ ਦੀ ਅਗਵਾਈ ਹੇਠ ਸਕੂਲ ਨਵੀਆਂ ਉਚਾਈਆਂ ਛੂਹੇਗਾ <br/>

Ad Position 21
No active advertisement
ਪਿ੍ੰਸੀਪਲ ਮੈਡਮ ਨੀਰੂ ਟੁਟੇਜਾ ਦਾ ਸਵਾਗਤ ਕਰਦੇ ਹੋਏ ਸਕੂਲ ਪ੍ਰਬੰਧਕ | ਤਸਵੀਰ: ਦਮਦਮੀ <br/> 02-03-2026
ਮਸਤੂਆਣਾ ਸਾਹਿਬ, 1 ਮਾਰਚ (ਦਮਦਮੀ)-ਬੀ.ਐੱਸ.ਪੀ.ਐੱਸ. ਉਭਾਵਾਲ ਵਿਖੇ ਨੀਰੂ ਟੁਟੇਜਾ ਨੂੰ ਨਵੇਂ ਪਿ੍ੰਸੀਪਲ ਵਜੋਂ ਨਿਯੁਕਤ ਕੀਤਾ ਗਿਆ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਵੀਰ ਸਿੰਘ ਈਲਵਾਲ ਐਮ.ਡੀ. ਸੁਖਜਿੰਦਰ ਸਿੰਘ, ਡਾਇਰੈਕਟਰ ਡਾ. ਪਰਵਿੰਦਰ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇਸ ਨਿਯੁਕਤੀ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਹੈ | ਨੀਰੂ ਟੁਟੇਜਾ ਇੱਕ ਉੱਚ-ਸ਼ਿਕਸ਼ਿਤ ਅਤੇ ਤਜਰਬੇਕਾਰ ਹਨ, ਜਿਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਲੰਬੇ ਸਮੇਂ ਤੱਕ ਮਹੱਤਵਪੂਰਨ ਯੋਗਦਾਨ ਦਿੱਤਾ ਹੈ | ਪਿ੍ੰਸੀਪਲ ਮੈਡਮ ਨੀਰੂ ਟੁਟੇਜਾ ਦਾ ਜਿਥੇ ਕੁੱਲ 13 ਸਾਲਾਂ ਦਾ ਤਜ਼ਰਬਾ ਅਤੇ 4 ਸਾਲਾਂ ਦਾ ਸੀਨੀਅਰ ਕੋਆਰਡੀਨੇਟਰ ਦਾ ਤਜ਼ਰਬਾ ਹੈ, ਉਥੇ ਸੀਬੀਐੱਸਈ ਬੋਰਡ ਅਤੇ ਆਈ.ਸੀ.ਐੱਸ.ਈ. ਦਾ ਤਜ਼ਰਬਾ, ਆਈ.ਸੀ.ਐੱਸ.ਈ. ਚੀਫ਼ ਸੁਪਰਵਾਈਜ਼ਰ ਐਗਜਾਮੀਨੇਸ਼ਨ ਐਮ.ਐੱਸ.ਸੀ. ਮੈਥ, ਐਮ. ਏ. ਇਕਨੌਮਿਕਸ, ਬੀ.ਐਡ, ਪੀ.ਐੱਸ. ਟੈੱਟ ਅਤੇ ਸੀ. ਟੈੱਟ ਪਾਸ ਹਨ |

Ad Position 22
No active advertisement
ਪਿਛਲੀ ਖ਼ਬਰ ਟਰੱਕ ਐਸੋਸੀਏਸ਼ਨ ਦਿੜ੍ਹਬਾ ਦੇ ਅਜੈ ਸਿੰਗਲਾ ਪ੍ਰਧਾਨ ਬਣੇ <br/> ਅਗਲੀ ਖ਼ਬਰ ਯੂਰੋ ਕਿੱਡ ਸਕੂਲ ਦਾ ਉਦਘਾਟਨ <br/>
Ad Position 24