16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਫੋਰਟੀਫਾਈਡ ਰਾਈਸ ਦੇ ਬੰਦ ਹੋਣ ਦੇ ਕੇਂਦਰ ਸਰਕਾਰ ਦੇ ਫੁਰਮਾਨ ਨੇ ਸੰਬੰਧਿਤ ਟਰੇਡ ਦੇ ਕਾਰੋਬਾਰੀਆਂ ਦੇ ਸਾਹ ਸੁਕਾਏ ਹਜ਼ਾਰਾਂ ਟਨ ਤਿਆਰ ਮਾਲ ਉੱਪਰ ਲੱਗਿਆ ਪ੍ਰਸ਼ਨ ਚਿੰਨ੍ਹ <br/>

Ad Position 21
No active advertisement
ਅਜੀਤ ਡੈਸਕ 02-03-2026
ਸੰਗਰੂਰ, 1 ਮਾਰਚ (ਅਮਨਦੀਪ ਸਿੰਘ ਬਿੱਟਾ)-ਕੇਂਦਰ ਸਰਕਾਰ ਵਲੋਂ ਅਚਾਨਕ ਫੋਰਟੀਫਾਈਡ ਚੌਲਾਂ ਦੀ ਸਪਲਾਈ ਅਸਥਾਈ ਤੌਰ 'ਤੇ ਬੰਦ ਕਰਨ ਦੇ ਐਲਾਨ ਨੇ ਫੋਰਟੀਫਾਈਡ ਇੰਡਸਟਰੀਜ਼ ਦੇ ਨਾਲ ਸਬੰਧਿਤ ਕਾਰੋਬਾਰੀਆਂ ਵਿਚ ਭੁਚਾਲ ਲਿਆ ਕੇ ਰੱਖ ਦਿੱਤਾ ਹੈ | ਕੇਂਦਰ ਸਰਕਾਰ ਦੇ ਉਪਰੋਕਤ ਫ਼ੈਸਲੇ ਨਾਲ ਫੋਰਟੀਫਾਈਡ ਇੰਡਸਟਰੀਜ਼ ਦੇ ਕਾਰੋਬਾਰੀ ਜਿਨ੍ਹਾਂ ਸੈਂਕੜੇ ਟਨ ਚਾਵਲ ਤਿਆਰ ਕੀਤਾ ਹੋਇਆ ਹੈ ਦੇ ਸਾਹ ਸੁੱਕਾ ਕੇ ਰੱਖ ਦਿੱਤੇ ਹਨ | ਇਨ੍ਹਾਂ ਕਾਰੋਬਾਰੀਆਂ ਨੂੰ ਇਹ ਸਮਝ ਹੀ ਨਹੀਂ ਆ ਰਿਹਾ ਹੈ ਕਿ ਵੱਡੇ ਵੱਡੇ ਕਰਜ਼ੇ ਚੁੱਕੇ ਕੇ ਲਗਾ ਇਸ ਇੰਡਸਟਰੀਜ਼ ਦਾ ਭਵਿੱਖ ਕੀ ਹੋਵੇਗਾ ਕਿਉਂਕਿ ਜੇ ਫੋਰਟੀਫਾਇਡ ਚਾਵਲ ਸਰਕਾਰ ਚੁੱਕਣ ਤੋਂ ਇਨਕਾਰੀ ਹੈ ਤਾਂ ਉਹ ਇਹ ਚਾਵਲ ਦਾ ਕੀ ਕਾਰਨ ਅਤੇ ਭਵਿੱਖ ਵਿਚ ਵੀ ਜੇ ਇੰਡਸਟਰੀਜ਼ ਨਹੀਂ ਚੱਲਦੀ ਤਾਂ ਉਨ੍ਹਾਂ ਦੀ ਇੰਨੀ ਮਹਿੰਗੀ ਇੰਡਸਟਰੀਜ਼ ਨੂੰ ਜੰਗਾਲ ਲੱਗਣਾ ਸੁਭਾਵਿਕ ਜਿਹੀ ਗੱਲ ਹੈ | ਇਸ ਮਾਮਲੇ ਸਬੰਧੀ ਚਰਚਾ ਕਰਦਿਆਂ ਫੋਰਟੀਫਾਇਡ ਰਾਈਸ ਇੰਡਸਟਰੀਜ਼ ਪੰਜਾਬ ਦੇ ਪ੍ਰਧਾਨ ਨੀਰਜ ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦਾ ਕਾਰੋਬਾਰ ਰਾਤੋ ਰਾਤ ਅਰਸ਼ ਤੋਂ ਫ਼ਰਸ਼ ਉੱਤੇ ਆ ਗਿਆ ਹੈ | ਇਸ ਇੰਡਸਟਰੀਜ਼ ਨਾਲ ਸਬੰਧਤ ਪੰਜਾਬ ਭਰ ਵਿਚ ਲਗਭਗ 150 ਪਲਾਟ ਅਤੇ ਸੰਗਰੂਰ ਜ਼ਿਲ੍ਹੇ ਵਿਚ 12 ਪਲਾਟ ਹੋਣ ਦੀ ਗੱਲ ਕਰਦਿਆਂ ਨੀਰਜ ਬਾਂਸਲ ਨੇ ਕਿਹਾ ਕਿ ਮੌਜੂਦਾ ਸਮੇਂ ਰਾਜ ਭਰ ਵਿਚ 20 ਤੋਂ 22 ਹਜਾਰ ਮੈਟਿ੍ਕ ਟਨ ਫੋਰਟੀਫਾਇਡ ਚਾਵਲ ਗੋਦਾਮਾਂ ਵਿਚ ਮੌਜੂਦ ਹੈ ਜਦ ਕਿ ਸੰਗਰੂਰ ਵਿਚ ਇਹ ਮਾਤਰਾ 4 ਹਜਾਰ ਮੈਟਿ੍ਕ ਟਨ ਤੱਕ ਹੋ ਸਕਦੀ ਹੈ | ਕੇਂਦਰ ਸਰਕਾਰ ਵਲੋਂ ਇਹ ਪਾਲਿਸੀ 2028 ਤੱਕ ਦੀ ਫੋਰਟੀਫਾਇਡ ਮਾਲਕਾਂ ਨਾਲ ਬਣਾਈ ਗਈ ਸੀ ਪਰ ਹੁਣ ਰਾਤੋ ਰਾਤ ਅਚਨਚੇਤ ਇਸ ਪਾਲਿਸੀ ਨੂੰ ਅਸਥਾਈ ਤੌਰ 'ਤੇ ਬੰਦ ਕਰ ਕੇ ਇਸ ਟਰੇਡ ਨਾਲ ਜੁੜੇ ਮਾਲਕਾਂ ਨੂੰ ਕੇਂਦਰ ਸਰਕਾਰ ਨੇ ਸੜਕਾਂ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ |
ਕੀ ਹੈ ਫੋਰਟੀਫਾਈਡ ਰਾਈਸ ਦੀ ਅਸਲ ਪਰਿਭਾਸ਼ਾ
ਨੀਰਜ ਬਾਂਸਲ ਨੇ ਦੱਸਿਆ ਕਿ ਦੇਸ਼ ਦੀ ਗਰੀਬ ਜਨਤਾ ਲਈ ਸੰਤੁਲਿਤ ਖ਼ੁਰਾਕ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਕੇਂਦਰ ਸਰਕਾਰ ਨੇ ਇੰਨਾ ਪਲਾਟਾਂ ਦੀ ਸਥਾਪਨਾ ਕਰਵਾਈ ਸੀ | ਉਨ੍ਹਾਂ ਦੱਸਿਆ ਕਿ ਗਰੀਬ ਵਰਗ ਨਾਲ ਸਬੰਧਿਤ ਲੋਕਾਂ ਨੂੰ ਪੂਰੀ ਮਾਤਰਾਂ ਵਿਚ ਵਿਟਾਮਿਨ, ਆਇਰਨ ਮੁਹੱਈਆ ਕਰਵਾਉਣ ਲਈ ਫੋਰਟੀਫਾਇਡ ਪਲਾਟਾਂ ਵਿਚ ਤੈਅਸ਼ੁਦਾ ਮਾਤਰਾ ਵਿਚ ਕੈਮੀਕਲ ਪਾ ਕੇ ਸੰਤੁਲਿਤ ਖ਼ੁਰਾਕ ਤਿਆਰ ਕੀਤੀ ਜਾਂਦੀ ਹੈ ਜੋ ਅਗਾਂਹ ਗਰੀਬ ਵਰਗ ਵਿਚ ਵੰਡੀ ਜਾਂਦੀ ਹੈ |
ਪੰਜਾਬ ਸਰਕਾਰ ਦਾ ਵਤੀਰਾ ਬੇਹੱਦ ਮਾੜਾ-ਨੀਰਜ ਬਾਂਸਲ
ਸੰਗਰੂਰ, ਫੋਰਟੀਫਾਈਡ ਰਾਈਸ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਬਾਂਸਲ ਨੇ ਦੱਸਿਆ ਕਿ ਕੇਵਲ ਕੇਂਦਰ ਸਰਕਾਰ ਹੀ ਉਨ੍ਹਾਂ ਦੇ ਟਰੇਡ ਨੂੰ ਤਬਾਹੀ ਵੱਲ ਨਹੀਂ ਧੱਕ ਰਹੀ ਹੈ ਬਲਕਿ ਪੰਜਾਬ ਸਰਕਾਰ ਵੀ ਉਨ੍ਹਾਂ ਦਾ ਬਾਂਹ ਫੜਨ ਤੋਂ ਮੁਨਕਰ ਹੈ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਤੋਂ ਲੈ ਕੇ ਪਿ੍ੰਸੀਪਲ ਸੈਕਟਰੀ ਨਾਲ ਇਸ ਮਸਲੇ ਉੱਪਰ ਟਰੇਡ ਦਾ ਵਫ਼ਦ ਗੱਲਬਾਤ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ 'ਚੋਂ ਦੋ ਮੋਬਾਈਲ ਫ਼ੋਨ ਬਰਾਮਦ, ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਪੰਜਾਬ ਦੀ ਜਵਾਨੀ ਦਾ ਭਵਿੱਖ ਸਿਰਫ਼ ਅਕਾਲੀ ਦਲ ਦੇ ਰਾਜ 'ਚ ਹੀ ਸੁਰੱਖਿਅਤ-ਰਾਹੀ <br/>
Ad Position 24