29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਰਾਜ ਪੱਧਰੀ ਪੈਰਾ ਖੇਡਾਂ ’ਚ ਮੋਗਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਰਾਜ ਪੱਧਰੀ ਪੈਰਾ ਖੇਡਾਂ ’ਚ ਮੋਗਾ ਜ਼ਿਲ੍ਹਾ ਦੇ ਸਰੀਰਕ ਤੌਰ ‘ਤੇ ਵਿਕਲਾਂਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ’ਚ ਮੋਗਾ ਜ਼ਿਲ੍ਹਾ ਦੇ ਪੈਰਾ ਖਿਡਾਰੀਆਂ ਨੇ ਮੱਲਾਂ ਮਾਰੀਆਂ ਤੇ ਆਪਣੇ ਮੋਗਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 30-11-2026
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਰਾਜ ਪੱਧਰੀ ਪੈਰਾ ਖੇਡਾਂ ’ਚ ਮੋਗਾ ਜ਼ਿਲ੍ਹਾ ਦੇ ਸਰੀਰਕ ਤੌਰ ‘ਤੇ ਵਿਕਲਾਂਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ’ਚ ਮੋਗਾ ਜ਼ਿਲ੍ਹਾ ਦੇ ਪੈਰਾ ਖਿਡਾਰੀਆਂ ਨੇ ਮੱਲਾਂ ਮਾਰੀਆਂ ਤੇ ਆਪਣੇ ਮੋਗਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਪੈਰਾ ਖੇਡਾਂ ’ਚ ਚਰਨਜੀਤ ਕੌਰ ਪਿੰਡ ਘੱਲ ਕਲਾਂ ਜ਼ਿਲ੍ਹਾ ਮੋਗਾ ਨੇ ਸ਼ਾਟ-ਪੁੱਟ ਤੇ ਡਿਸਕਸ ਥਰੋ ਦੋਵਾਂ ਮੁਕਾਬਲਿਆਂ ਵਿਚ ਤੀਸਰਾ ਸਥਾਨ ਹਾਸਿਲ ਕਰ ਕੇ ਦੋ ਕਾਂਸੀ ਤਗਮੇ ਜਿੱਤੇ। ਹਰਵਰਿੰਦਰ ਸਿੰਘ ਝੰਡੇਆਣਾ ਸ਼ਾਰਕੀ ਨੇ ਪੈਰਾ ਪਾਵਰ ਲਿਫ਼ਟਿੰਗ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਦਰਜਾ ਸੋਨ ਤਗਮਾ ਜਿੱਤਿਆ। ਰਵਿੰਦਰ ਸਿੰਘ ਗਿੱਲ ਪਿੰਡ ਚੁੱਘਾ ਕਲਾਂ ਨੇ ਸਿੰਗਲ ਬੈਡਮਿੰਟਨ ਤੇ ਡਬਲ ਬੈਡਮਿੰਟਨ ਦੋਵਾਂ ਵਿਚ ਤੀਸਰਾ ਸਥਾਨ ਦੋ ਕਾਂਸੀ ਮੈਡਲ ਜਿੱਤੇ। ਸਤਪਾਲ ਸਿੰਘ ਚੀਮਾ ਪਿੰਡ ਸੰਗਲਾ ਨੇ ਮੈਕਸ ਬੈਡਮਿੰਟਨ ਤੇ ਡਬਲ ਬੈਡਮਿੰਟਨ ਵਿਚ ਦੂਜਾ ਸਥਾਨ ਦੋ ਚਾਂਦੀ ਮੈਡਲ ਜਿੱਤੇ। ਇਸ ਖ਼ੁਸ਼ੀ ਦੇ ਮੌਕੇ ‘ਤੇ ਪੰਜਾਬ ਦੀਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਤੇ ਪ੍ਰਧਾਨ ਕੁਲਦੀਪ ਸਿੰਘ (ਲੁਧਿਆਣਾ) ਨੇ ਮੋਗਾ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਬਾਬੂ ਰਾਮ ਦੀ ਬਰਸੀ ’ਤੇ ਸਮਾਗਮ 9 ਤੋਂ 11 ਦਸੰਬਰ ਤੱਕ ਹੋਣਗੇ- ਬਾਬਾ ਸੁਖਦੀਪ ਸਿੰਘ ਦੱਦਾਹੂਰ ਅਗਲੀ ਖ਼ਬਰ ਕੇ. ਕੇ. ਨੇਚਰ ਕਲੱਬ ਮੋਗਾ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
Ad Position 24