29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਕੇ. ਕੇ. ਨੇਚਰ ਕਲੱਬ ਮੋਗਾ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਕੇ. ਕੇ.

Ad Position 21
No active advertisement
ਕੇ.ਕੇ. ਕਲੱਬ ਨੇਚਰ ਪਾਰਕ ਮੋਗਾ ਵਲੋਂ ਕਰਵਾਏ ਗਏ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਕੀਰਤਨ ਕਰਦਾ ਹੋਇਆ ਭਾਈ ਕਰਨਜੀਤ ਸਿੰਘ ਦਾ ਰਾਗੀ ਜਥਾ ਤੇ ਹਾਜ਼ਰ ਸੰਗਤਾਂ ਦਾ ਇਕੱਠ। ਤਸਵੀਰਾਂ : ਜਸਪਾਲ ਸਿੰਘ ਬੱਬੀ 30-11-2026
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਕੇ.ਕੇ. ਕਲੱਬ ਨੇਚਰ ਪਾਰਕ ਮੋਗਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਸਵੇਰੇ 10:30 ਵਜੇ ਨੇਚਰ ਪਾਰਕ ਸਾਹਮਣੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਪਾਏ ਗਏ। ਉਪਰੰਤ ਭਾਈ ਕਰਨਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸਟੇਜ ਦਾ ਸੰਚਾਲਨ ਕਰਦਿਆਂ ਕੇ.ਕੇ. ਕਲੱਬ ਨੇਚਰ ਪਾਰਕ ਦੇ ਸਰਪ੍ਰਸਤ ਸੁਖਜਿੰਦਰ ਸਿੰਘ ਕਾਕਾ ਬਲਖੰਡੀ ਨੇ ਕਿਹਾ ਕਿ ਕੇ.ਕੇ. ਨੇਚਰ ਕਲੱਬ ਪਾਰਕ ਮੋਗਾ ਵਲੋਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ‘ਚ ਸੰਗਤਾਂ ਪੁੱਜ ਕੇ ਇਸ ਸਮਾਗਮ ਦਾ ਲਾਹਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ । ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਵਲੋਂ ਦਰਸਾਏ ਹੋਏ ਮਾਰਗ ‘ਤੇ ਚੱਲਣਾ ਚਾਹੀਦਾ ਹੈ । ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਕੁਲਵੰਤ ਸਿੰਘ ਦਾਨੀ ਤੇ ਪ੍ਰੋ. ਜਗਰੂਪ ਸਿੰਘ ਨੇ ਵੀ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਸਮਾਗਮ ਦੇ ਅਖੀਰ ’ਚ ਕਲੱਬ ਦੇ ਪ੍ਰਧਾਨ ਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਜਗਦੀਸ਼ ਛਾਬੜਾ ਨੇ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ, ਸੰਗਤਾਂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਦੀਪ ਫਾਈਨਾਂਸ, ਮਾਲਵਿਕਾ ਸੂਦ ਸੱਚਰ, ਲਾਭ ਸਿੰਘ ਆਹਲੂਵਾਲੀਆ ਸਾਬਕਾ ਚੇਅਰਮੈਨ, ਐਡਵੋਕੇਟ ਇਕਬਾਲ ਸਿੰਘ ਆਹਲੂਵਾਲੀਆ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਇੰਦਰਪਾਲ ਸਿੰਘ ਬੱਬੀ ਉੱਘੇ ਸਮਾਜ ਸੇਵੀ ਤੇ ਵਾਈਨ ਕੰਟਰੈਕਟਰ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ, ਦਵਿੰਦਰ ਸਿੰਘ ਰਣੀਆ ਸੀਨੀਅਰ ਆਗੂ ਵਾਰਿਸ ਪੰਜਾਬ ਦੇ, ਹਰੀ ਸਿੰਘ ਖਾਈ ਜ਼ਿਲ੍ਹਾ ਪ੍ਰਧਾਨ ਕਾਂਗਰਸ, ਡਾ. ਮਨਮੋਹਨ ਸਿੰਘ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਹਨੀ ਸੋਢੀ, ਜਸਵੰਤ ਸਿੰਘ ਦਾਨੀ ਚੇਅਰਮੈਨ ਨੈਸ਼ਨਲ ਕਾਨਵੈਂਟ ਸਕੂਲ, ਸਤਵੰਤ ਸਿੰਘ ਦਾਨੀ ਚੇਅਰਮੈਨ ਟੈਗੋਰ ਕਾਲਜ, ਕੁਲਵੰਤ ਸਿੰਘ ਦਾਨੀ ਐਮ.ਡੀ. ਨੈਸ਼ਨਲ ਕਾਨਵੈਂਟ ਸਕੂਲ, ਵਿਨੇ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ, ਬਲਜੀਤ ਸਿੰਘ ਚਾਨੀ ਸਾਬਕਾ ਮੇਅਰ, ਮਿੱਕੀ ਹੁੰਦਲ ਸੀਨੀਅਰ ਕਾਂਗਰਸੀ ਆਗੂ, ਗੋਵਰਧਨ ਪੋਪਲੀ ਕੌਂਸਲਰ, ਕਰਨਲ ਬਾਬੂ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਡਾ. ਗਗਨਦੀਪ ਸਿੰਘ, ਪਰਮਜੀਤ ਸਿੰਘ ਚੂਹੜਚੱਕ ਸਾਬਕਾ ਸੁਪਰਡੈਂਟ, ਲੱਕੀ ਗਿੱਲ, ਕੁਲਵੰਤ ਸਿੰਘ ਮੋਗਾ ਉੱਘੇ ਸਮਾਜ ਸੇਵੀ, ਪ੍ਰੇਮ ਚੰਦ ਚੱਕੀ ਵਾਲੇ ਸੰਯੁਕਤ ਸਕੱਤਰ ਟਰੇਡ ਵਿੰਗ ਪੰਜਾਬ, ਚਰਨਜੀਤ ਸਿੰਘ ਝੰਡੇਆਣਾ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਮਨਜੀਤ ਸਿੰਘ ਧੰਮੂ ਕੌਂਸਲਰ, ਇੰਦਰਜੀਤ ਸਿੰਘ ਸਿੱਧੂ, ਵਿੱਕੀ ਮਲਹੋਤਰਾ ਸਮਾਜ ਸੇਵੀ, ਜਸਵੰਤ ਲਾਲ ਸਾਬਕਾ ਪ੍ਰਿੰਸੀਪਲ, ਜਤਿੰਦਰ ਸਿੰਘ ਰਣੀਆ, ਟੀਨੂ ਬਹਿਲ, ਗੁਰਪ੍ਰੀਤ ਸਿੰਘ ਰੰਧਾਵਾ, ਰਾਕੇਸ਼ ਕੁਮਾਰ ਬੁੱਗੀ ਜੈਸਵਾਲ, ਇੰਦਰ ਭੱਠੇ ਵਾਲੇ, ਅਰਜਿੰਦਰ ਸਿੰਘ ਸਾਬਕਾ ਐਸ.ਡੀ.ਓ., ਜਗਜੀਤ ਧੀਰ, ਬੌਬੀ ਕੰਡਾ, ਸੁਰਿੰਦਰਪਾਲ ਸਿੰਘ, ਹਰਜੀਤ ਸਿੰਘ ਜੌਹਲ, ਸਤਵਿੰਦਰ ਸਿੰਘ ਗੋਲਡੀ, ਹੈਪੀ, ਗੁਰਦੀਪ ਸਿੰਘ, ਸਨਮ ਸੂਦ, ਵਿਜੇ ਗੋਲਡਨ, ਵਿਪੁਲ ਗਰਗ, ਕੁਲਵੀਰ ਸਿੰਘ ਬਰਾੜ, ਜਗਰੂਪ ਸਿੰਘ, ਕਾਕਾ ਸਿੱਧੂ, ਰਮਨ ਸੂਦ, ਕਿੰਮੀ ਢਿੱਲੋਂ, ਮਿੱਤਰ ਸਭਾ, ਰਾਜਸ੍ਰੀ ਸ਼ਰਮਾ ਯੋਗ ਗੁਰੂ, ਰਣਜੀਤ ਸਿੰਘ ਭਾਊ ਕੌਮੀ ਮੀਤ ਪ੍ਰਧਾਨ ਅਕਾਲੀ ਦਲ, ਦਵਿੰਦਰ ਸਿੰਘ ਪੀ.ਏ. ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਪੈਰਾ ਖੇਡਾਂ ’ਚ ਮੋਗਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਨੰਗਲ ਵਿਖੇ ਵਿਧਾਇਕ ਬਿਲਾਸਪੁਰ ਨੇ ਲੋੜਵੰਦ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ
Ad Position 24