ਮਨੁੱਖੀ ਜੀਵਨ ਦਾ ਅਸਲ ਉਦੇਸ਼ ਪ੍ਰਮਾਤਮਾ ਦੀ ਪ੍ਰਾਪਤੀ-ਸਾਧਵੀ
ਮੋਗਾ 29 ਨਵੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਾਧਾ ਕ੍ਰਿਸ਼ਨ ਮੰਦਰ ਵਿਚ ਤਿੰਨ ਦਿਨਾਂ ਦੀ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਦੇ ਦੂਜੇ ਦਿਨ ਦਿਵਿਆ ਗੁਰੂ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਮੀਮਾਂਸਾ ਭਾਰਤੀ ਨੇ ਸੰਗਤ ਨੂੰ ਮਾਤਾ ਸਤੀ ਦੇ ਮਾਤਾ ਪਾਰਵਤੀ ਦੇ ਰੂਪ ਵਿਚ ਮੁੜ ਅਵਤਾਰ ਧਾਰਨ ਕਰਨ ਦਾ ਸੁੰਦਰ ਅਤੇ ਪ੍ਰੇਰਨਾਦਾਇਕ ਪ੍ਰਸੰਗ ਸੁਣਾਇਆ।
ਮੋਗਾ 29 ਨਵੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਾਧਾ ਕ੍ਰਿਸ਼ਨ ਮੰਦਰ ਵਿਚ ਤਿੰਨ ਦਿਨਾਂ ਦੀ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਦੇ ਦੂਜੇ ਦਿਨ ਦਿਵਿਆ ਗੁਰੂ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਮੀਮਾਂਸਾ ਭਾਰਤੀ ਨੇ ਸੰਗਤ ਨੂੰ ਮਾਤਾ ਸਤੀ ਦੇ ਮਾਤਾ ਪਾਰਵਤੀ ਦੇ ਰੂਪ ਵਿਚ ਮੁੜ ਅਵਤਾਰ ਧਾਰਨ ਕਰਨ ਦਾ ਸੁੰਦਰ ਅਤੇ ਪ੍ਰੇਰਨਾਦਾਇਕ ਪ੍ਰਸੰਗ ਸੁਣਾਇਆ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਾਤਾ ਸਤੀ ਜੀ ਨੇ ਮਹਾਰਾਜ ਹਿਮਵਾਨ ਦੇ ਘਰ ਮਾਤਾ ਪਾਰਵਤੀ ਦੇ ਰੂਪ ਵਿਚ ਜਨਮ ਲਿਆ ਅਤੇ ਭਗਵਾਨ ਭੋਲੇਨਾਥ ਜੀ ਨੂੰ ਮੁੜ ਪ੍ਰਾਪਤ ਕਰਨ ਲਈ ਕਠੋਰ ਤਪੱਸਿਆ ਕੀਤੀ। ਇਸ ਪ੍ਰਸੰਗ ਰਾਹੀਂ ਸਾਧਵੀ ਜੀ ਨੇ ਜੀਵਨ ਦੇ ਗੂੜ੍ਹੇ ਅਧਿਆਤਮਿਕ ਰਹੱਸ ਨੂੰ ਸਮਝਾਉਂਦਿਆਂ ਦੱਸਿਆ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਹੈ। ਪ੍ਰਮਾਤਮਾ ਦੀ ਪ੍ਰਾਪਤੀ ਵਿਚ ਹੀ ਮਨੁੱਖੀ ਜੀਵਨ ਦੀ ਅਸਲ ਸਾਰਥਿਕਤਾ ਹੈ। ਸੰਸਾਰ ਦੇ ਭੌਤਿਕ ਸੁੱਖ ਸਦੀਵੀ ਨਹੀਂ ਹਨ, ਜਦ ਕਿ ਪ੍ਰਮਾਤਮਾ ਦੀ ਪ੍ਰਾਪਤੀ ਰਾਹੀਂ ਹੀ ਮਨੁੱਖ ਆਪਣੇ ਜੀਵਨ ਵਿਚ ਅਸਲ ਸੁੱਖ, ਅਨੰਦ ਅਤੇ ਪਰਮ ਸ਼ਾਂਤੀ ਦਾ ਅਨੁਭਵ ਕਰ ਸਕਦਾ ਹੈ। ਸਾਧਵੀ ਨੇ ਸਮਝਾਇਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨੁੱਖੀ ਜੀਵਨ ਵਿਚ ਇਕ ਪੂਰਨ ਸੰਤ, ਪੂਰਨ ਸਤਿਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ।