06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਜੀਂਦੜਾ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੀਆਂ ਖੇਡਾਂ ’ਚ ਮਾਰੀਆਂ ਮੱਲਾਂ

ਕਿਸ਼ਨਪੁਰਾ ਕਲਾਂ, 5 ਨਵੰਬਰ (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਦੇ ਹੋਣਹਾਰ ਵਿਦਿਆਰਥੀਆਂ ਨੇ ਹਾਲ ਹੀ ’ਚ ਹੋਈਆਂ ਨੈਸ਼ਨਲ (ਕੌਮੀ) ਪੱਧਰ ਦੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਕੌਮੀ ਖੇਡਾਂ ਵਿਚ ਵੱਖ-2 ਰਾਜਾਂ ਦੇ ਬਿਹਤਰੀਨ ਖਿਡਾਰੀਆਂ ਨੇ ਭਾਗ ਲਿਆ, ਸਾਡੇ ਸਕੂਲ ਦੇ ਕਰਮਬੀਰ ਸਿੰਘ ਬਾਰ੍ਹਵੀਂ, ਜਸ਼ਨਪ੍ਰੀਤ ਸਿੰਘ ਦਸਵੀਂ ਕਲਾਸ ਅਤੇ ਰਾਮਪ੍ਰੀਤ ਸਿੰਘ ਨੇ ਆਪਣੀ ਮਿਹਨਤ ਅਤੇ ਕੋਚ ਸਕੂਲ ਦੇ ਡੀ.

Ad Position 21
No active advertisement
ਅਜੀਤ ਡੈਸਕ 06-11-2026
ਕਿਸ਼ਨਪੁਰਾ ਕਲਾਂ, 5 ਨਵੰਬਰ (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਦੇ ਹੋਣਹਾਰ ਵਿਦਿਆਰਥੀਆਂ ਨੇ ਹਾਲ ਹੀ ’ਚ ਹੋਈਆਂ ਨੈਸ਼ਨਲ (ਕੌਮੀ) ਪੱਧਰ ਦੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਕੌਮੀ ਖੇਡਾਂ ਵਿਚ ਵੱਖ-2 ਰਾਜਾਂ ਦੇ ਬਿਹਤਰੀਨ ਖਿਡਾਰੀਆਂ ਨੇ ਭਾਗ ਲਿਆ, ਸਾਡੇ ਸਕੂਲ ਦੇ ਕਰਮਬੀਰ ਸਿੰਘ ਬਾਰ੍ਹਵੀਂ, ਜਸ਼ਨਪ੍ਰੀਤ ਸਿੰਘ ਦਸਵੀਂ ਕਲਾਸ ਅਤੇ ਰਾਮਪ੍ਰੀਤ ਸਿੰਘ ਨੇ ਆਪਣੀ ਮਿਹਨਤ ਅਤੇ ਕੋਚ ਸਕੂਲ ਦੇ ਡੀ.ਪੀ. ਮੁਸਕਾਨਪ੍ਰੀਤ ਕੌਰ ਦੀ ਅਗਵਾਈ ਸਦਕਾ ਡਿਸਕਸ ਥ੍ਰੋ ਐਥਲੈਟਿਕਸ ਵਿਚ ਸੋਨ ਤਗਮਾ ਜਿੱਤ ਕੇ ਵੱਡੀ ਮੱਲ ਮਾਰੀ ਹੈ। ਸਕੂਲ ਲਈ ਹੋਰ ਵੀ ਵੱਡੀ ਖ਼ੁਸ਼ੀ ਵਾਲੀ ਗੱਲ ਇਹ ਹੈ ਸਕੂਲ ਦੀ ਡੀ.ਪੀ. ਮੈਡਮ ਮੁਸਕਾਨਪ੍ਰੀਤ ਕੌਰ ਨੇ ਵੀ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਵਿਚ ਗੋਲਡ ਮੈਡਲ ਅਤੇ ਸਰਟੀਫਿਕੇਟ ਹਾਸਲ ਕਰਕੇ ਪੂਰੇ ਇਲਾਕੇ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸੈਕਟਰੀ ਪ੍ਰਭਜੋਤ ਸਿੰਘ ਭੁੱਲਰ ਅਤੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਬੱਚਿਆਂ ਦੀ ਮਿਹਨਤ ਅਤੇ ਤੁਹਾਡੀਆਂ ਸ਼ੁੱਭਕਾਮਨਾਵਾਂ ਕਰਕੇ ਹੀ ਹੋਇਆ ਹੈ। ਇਸ ਮੌਕੇ ਸਕੂਲ ਦਾ ਸਟਾਫ਼ ਅਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 18 ਨੂੰ ਪੱਕੇ ਮੋਰਚੇ ’ਚ ਤਨਦੇਹੀ ਨਾਲ ਸ਼ਮੂਲੀਅਤ ਕਰਾਂਗੇ- ਤਾਲਮੇਲ ਕਮੇਟੀ ਮੋਗਾ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਭਾਜਪਾ ਆਗੂਆਂ ਵਲੋਂ ਨਿੱਘਾ ਸਵਾਗਤ ਹਰਿਆਣਾ ਦੀ ਤਰਜ਼ ’ਤੇ ਭਾਜਪਾ ਪੰਜਾਬ ’ਚ ਵੀ ਲਿਆਵੇ...
Ad Position 24