06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਚ ਮਨਜੀਤ ਮਾਨ ਹੋਏ ਵੱਡੇ ਕਾਫ਼ਲੇ ਨਾਲ ਰਵਾਨਾ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਮੁੱਢ ਬੰਨ੍ਹਿਆ-ਮਾਨ

ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)- ਮੋਗਾ ਵਿਧਾਨ ਸਭਾ ਹਲਕੇ ਦੇ ਸੰਭਾਵੀ ਉਮੀਦਵਾਰ ਮਨਜੀਤ ਸਿੰਘ ਮਾਨ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੰਗਰੂਰ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਕੀਤੀ ਰਿਕਾਰਡ ਤੋੜ ਰੈਲੀ ਵਿਚ ਮੋਗਾ ਹਲਕੇ ਤੋਂ ਮਾਨ ਕਾਂਗਰਸੀ ਵਰਕਰਾਂ ਦੇ ਵੱਡੇ ਕਾਫ਼ਲੇ ਨਾਲ ਸ਼ਾਮਿਲ ਹੋਏ। ਇਸ ਮੌਕੇ ਮਾਨ ਨੇ ਕਾਂਗਰਸ ਹਾਈਕਮਾਂਡ ਵਲੋਂ ਦਿੱਤੇ ਟੀਚੇ ਨੂੰ ਪੂਰਾ ਕਰਦਿਆਂ 5 ਬੱਸਾਂ ਤੇ ਵੱਡੀ ਗਿਣਤੀ ’ਚ ਕਾਰਾਂ ਗੱਡੀਆਂ ਨਾਲ ਰੈਲੀ ਵਿਚ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 06-11-2026
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)- ਮੋਗਾ ਵਿਧਾਨ ਸਭਾ ਹਲਕੇ ਦੇ ਸੰਭਾਵੀ ਉਮੀਦਵਾਰ ਮਨਜੀਤ ਸਿੰਘ ਮਾਨ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੰਗਰੂਰ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਕੀਤੀ ਰਿਕਾਰਡ ਤੋੜ ਰੈਲੀ ਵਿਚ ਮੋਗਾ ਹਲਕੇ ਤੋਂ ਮਾਨ ਕਾਂਗਰਸੀ ਵਰਕਰਾਂ ਦੇ ਵੱਡੇ ਕਾਫ਼ਲੇ ਨਾਲ ਸ਼ਾਮਿਲ ਹੋਏ। ਇਸ ਮੌਕੇ ਮਾਨ ਨੇ ਕਾਂਗਰਸ ਹਾਈਕਮਾਂਡ ਵਲੋਂ ਦਿੱਤੇ ਟੀਚੇ ਨੂੰ ਪੂਰਾ ਕਰਦਿਆਂ 5 ਬੱਸਾਂ ਤੇ ਵੱਡੀ ਗਿਣਤੀ ’ਚ ਕਾਰਾਂ ਗੱਡੀਆਂ ਨਾਲ ਰੈਲੀ ਵਿਚ ਸ਼ਮੂਲੀਅਤ ਕੀਤੀ। ਮਾਨ ਨੇ ਵਾਢੀ ਦੀ ਰੁੱਤ ਵਿਚ ਵੀ ਰੁੱਝੇ ਹੋਣ ਦੇ ਬਾਵਜੂਦ ਮੋਗਾ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਜੋ ਉਨ੍ਹਾਂ ਦਾ ਸਾਥ ਦਿੱਤਾ, ਉਸ ਲਈ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕੀਤਾ। ਮਾਨ ਨੇ ਕਾਂਗਰਸ ਪਾਰਟੀ ਦੀ ਸੰਗਰੂਰ ਰੈਲੀ ਵਿਚ ਹੋਏ ਰਿਕਾਰਡ ਤੋੜ ਇਕੱਠ ਤੋਂ ਗਦ-ਗਦ ਹੁੰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੇ 2027 ਵਿਚ ਕਾਂਗਰਸ ਪਾਰਟੀ ਦੀ ਪੰਜਾਬ ਅੰਦਰ ਬਣਨ ਵਾਲੀ ਸਰਕਾਰ ਦਾ ਮੁੱਢ ਬੰਨ੍ਹ ਦਿੱਤਾ ਹੈ। ਇਸ ਮੌਕੇ ਮਾਨ ਨਾਲ ਨਿਰੰਜਨ ਸਿੰਘ ਮੋਠਾਂਵਾਲੀ, ਸੁਖਦੇਵ ਸਿੰਘ ਸਲੀਣਾ, ਜਗਤਾਰ ਸਲੀਣਾ, ਗੁਰਪ੍ਰੀਤ ਸਲੀਣਾ, ਰਾਜੂ ਸਹੋਤਾ ਜਨਰਲ ਸਕੱਤਰ ਐਸ.ਸੀ. ਪੰਜਾਬ, ਕੁਲਵੰਤ ਸਿੰਘ ਦਾਰਾਪੁਰ, ਬਲਜਿੰਦਰ ਸਿੰਘ ਚੋਟੀਆਂ ਖ਼ੁਰਦ, ਲਾਲ ਸਿੰਘ ਝੰਡੇਆਣਾ ਗਰਬੀ, ਜੱਗਾ ਥੰਮ੍ਹਣ ਵਾਲਾ, ਹਰਜਿੰਦਰ ਡਗਰੂ, ਸੋਨੂੰ ਡਗਰੂ, ਦੀਪੂ ਸਹੋਤਾ ਸਕੱਤਰ ਯੂਥ ਕਾਂਗਰਸ ਪੰਜਾਬ, ਬਲਜੀਤ ਤਾਰੇਵਾਲਾ, ਗੁਰਪ੍ਰੀਤ ਸੱਦਾ ਸਿੰਘ ਵਾਲਾ, ਜਗਦੀਪ ਸੱਦਾ ਸਿੰਘ ਵਾਲਾ, ਭੁਪਿੰਦਰ ਸਿੰਘ ਸੱਦਾ ਸਿੰਘ ਵਾਲਾ, ਜਗਸੀਰ ਸਿੰਘ ਸੱਦਾ ਸਿੰਘ ਵਾਲਾ, ਧਰਮਾ ਪਟਵਾਰੀ, ਬੱਬੂ ਸਲੀਣਾ, ਗੁਰਚਰਨ ਗਿੱਲ ਰਿਟਾ. ਜੇ.ਈ. ਬਿਜਲੀ ਬੋਰਡ, ਕਰਨ ਦਸਮੇਸ਼ ਨਗਰ, ਬੂਟਾ ਤਲਵੰਡੀ ਭੰਗੇਰੀਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ’ਚ ਝਿੰਜਰ ਨੇ ਕੀਤੀ ਯੂਥ ਵਰਕਰਾਂ ਨਾਲ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਪਾਰਟੀ ਦ... ਅਗਲੀ ਖ਼ਬਰ ਅੰਤਰ ਰਾਸ਼ਟਰੀ ਬਾਸਕਟਬਾਲ ਗੋਲਡ ਮੈਡਲਿਸਟ ਖਿਡਾਰੀ ਏਕਨੂਰ ਜੌਹਲ ਸਨਮਾਨਿਤ
Ad Position 24