06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ’ਚ ਝਿੰਜਰ ਨੇ ਕੀਤੀ ਯੂਥ ਵਰਕਰਾਂ ਨਾਲ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਪਾਰਟੀ ਦਾ ਸਰਮਾਇਆ ਤੇ ਭਵਿੱਖ-ਝਿੰਜਰ

ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਪੰਜਾਬ ਦੇ ਸਾਰੇ ਹਲਕਿਆਂ ਵਿਚ ਯੂਥ ਵਰਕਰਾਂ ਨਾਲ ਯੂਥ ਮਿਲਣੀਆਂ ਕਰ ਰਹੇ ਹਨ। ਜਿਸ ਦੀ ਕੜੀ ਤਹਿਤ ਉਨ੍ਹਾਂ ਮੋਗਾ ਵਿਖੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ਵਿਚ ਇਕ ਯੂਥ ਮਿਲਣੀ ਪ੍ਰੋਗਰਾਮ ਸਥਾਨਕ ਸ਼ਹਿਰ ਦੇ ਵਿੰਡਸਰ ਪੈਲੇਸ ਵਿਚ ਆਯੋਜਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 06-11-2026
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਪੰਜਾਬ ਦੇ ਸਾਰੇ ਹਲਕਿਆਂ ਵਿਚ ਯੂਥ ਵਰਕਰਾਂ ਨਾਲ ਯੂਥ ਮਿਲਣੀਆਂ ਕਰ ਰਹੇ ਹਨ। ਜਿਸ ਦੀ ਕੜੀ ਤਹਿਤ ਉਨ੍ਹਾਂ ਮੋਗਾ ਵਿਖੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ਵਿਚ ਇਕ ਯੂਥ ਮਿਲਣੀ ਪ੍ਰੋਗਰਾਮ ਸਥਾਨਕ ਸ਼ਹਿਰ ਦੇ ਵਿੰਡਸਰ ਪੈਲੇਸ ਵਿਚ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਦੇਬ ਅਸੀਸ ਮਲਿਕ, ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਜੋਤ ਸਿੰਘ ਡੇਮਰੂ, ਹਲਕਾ ਮੋਗਾ ਦੇ ਯੂਥ ਪ੍ਰਧਾਨ ਸੁਖਬੀਰ ਸਿੰਘ ਗਿੱਲ, ਐਸ.ਓ.ਆਈ. ਦੇ ਪ੍ਰਧਾਨ ਜੁਆਏਦੀਪ ਸ਼ਰਮਾ , ਜਸਵੀਰ ਸਿੰਘ ਸੋਨਾ ਹਲਕਾ ਪ੍ਰਧਾਨ ਯੂਥ, ਕੁਲਦੀਪ ਸਿੰਘ ਸਰਪੰਚ ਖੋਸਾ ਪਾਂਡੋ ਸਰਕਲ ਪ੍ਰਧਾਨ, ਮਨਪ੍ਰੀਤ ਸਿੰਘ ਸਰਕਲ ਪ੍ਰਧਾਨ, ਕਰਨਬੀਰ ਸਿੰਘ ਖੋਸਾ ਸਰਕਲ ਪ੍ਰਧਾਨ, ਹਰਵਿੰਦਰ ਸਿੰਘ ਸ਼ਹਿਰੀ ਯੂਥ ਪ੍ਰਧਾਨ, ਬਲਜਿੰਦਰ ਸਿੰਘ ਨਿੱਕਾ ਸਰਕਲ ਪ੍ਰਧਾਨ, ਭੁਪਿੰਦਰ ਸਿੰਘ ਚੜਿੱਕ ਸਰਕਲ ਪ੍ਰਧਾਨ, ਜੈਦੀਪ ਸਿੰਘ ਸ਼ਹਿਰੀ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ਕਾਲੂ ਸ਼ਹਿਰੀ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ, ਗੋਪਾਲ ਧੀਰ ਸਰਕਲ ਪ੍ਰਧਾਨ ਸ਼ਹਿਰੀ, ਜਸਨੂਰ ਸਿੰਘ ਯੂਥ ਆਗੂ ਹਾਜ਼ਰ ਸਨ। ਸਰਬਜੀਤ ਸਿੰਘ ਝਿੰਜਰ ਨੇ ਯੂਥ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਪਾਰਟੀ ਦਾ ਸਰਮਾਇਆ ਤੇ ਭਵਿੱਖ ਹੈ ਅਤੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ‘ਤੇ ਕੋਈ ਵੀ ਭੀੜ ਪਈ ਤਾਂ ਸਾਡੇ ਜੁਝਾਰੂ ਯੂਥ ਵਰਕਰਾਂ ਤੇ ਆਗੂਆਂ ਨੇ ਹਿੱਕ ਡਾਹ ਕੇ ਲੜਾਈ ਲੜੀ ਅਤੇ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਆਪਣੀ ਮੋਹਰੀ ਭੂਮਿਕਾ ਅਦਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਝਾੜੂ ਵਾਲਿਆਂ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਪੰਜਾਬ ਬਰਬਾਦੀ ਦੇ ਕੰਢੇ ਖੜ੍ਹਾ ਕਰ ਦਿੱਤਾ ਹੈ, ਆਪ ਦੇ ਰਾਜ ਵਿਚ ਜਿੱਥੇ ਨਸ਼ਿਆਂ ਦਾ ਛੇਵਾਂ ਦਰਿਆ ਵਗ ਕੇ ਨੱਕੋਂ-ਨੱਕ ਭਰ ਗਿਆ ਹੈ। ਸਰਬਜੀਤ ਸਿੰਘ ਝਿੰਜਰ ਨੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁਝ ਮਹੀਨੇ ਹੀ ਬਾਕੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਵਿਚ ਯੂਥ ਅਕਾਲੀ ਦਲ ਆਪਣੀ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਨੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਵਿਸ਼ਵਾਸ ਦਿਵਾਇਆ ਕਿ ਹਲਕਾ ਮੋਗਾ ਤੋਂ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਪਾਰਟੀ ਲਈ ਦਿਨ ਰਾਤ ਲੱਗੇ ਹੋਏ ਹਨ ਅਤੇ ਵਿਧਾਨ ਸਭਾ ਚੋਣਾਂ ਵਿਚ ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰੇਗਾ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਾਂਗੇ। ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂਆਂ ਅਤੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਵਲੋਂ ਸਰਬਜੀਤ ਸਿੰਘ ਝਿੰਜਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂਆਂ ਵਿਚ ਬੂਟਾ ਸਿੰਘ ਦੌਲਤਪੁਰਾ, ਰਣਜੀਤ ਸਿੰਘ ਭਾਊ, ਕੁਲਦੀਪ ਸਿੰਘ ਜੋਗੇਵਾਲਾ, ਇੰਦਰਪਾਲ ਸਿੰਘ ਜੋਗੇਵਾਲਾ, ਰੁਪਿੰਦਰ ਸਿੰਘ ਨਿੱਕਾ, ਦਵਿੰਦਰ ਸਿੰਘ ਪੀ.ਏ., ਦੀਪਇੰਦਰਪਾਲ ਸਿੰਘ ਸੰਧੂ, ਗੋਵਰਧਨ ਪੋਪਲੀ, ਜਗਦੀਸ਼ ਛਾਬੜਾ, ਨਿੰਮਾ ਲੰਢੇਕੇ, ਬਲਵੀਰ ਕੁਮਾਰ ਸਾਬਕਾ ਕੌਂਸਲਰ, ਸਰਪੰਚ ਸੁਰਜੀਤ ਸਿੰਘ ਸੰਧੂਆਂ ਵਾਲਾ, ਬਲਵਿੰਦਰ ਸਿੰਘ ਚੜਿੱਕ, ਮਨਜੀਤ ਸਿੰਘ ਮਿੰਟੂ ਪ੍ਰਧਾਨ ਐਸ.ਸੀ. ਵਿੰਗ, ਜਸਵਿੰਦਰ ਸਿੰਘ ਛਿੰਦਾ ਮੱਲੀਆਂ ਵਾਲਾ, ਤਰਸੇਮ ਸਿੰਘ ਗਿੱਲ ਕੈਨੇਡਾ ਮੱਲੀਆਂ ਵਾਲਾ, ਗੁਰਪ੍ਰੀਤ ਸਿੰਘ ਗੋਪੀ ਭੁੱਲਰ ਸਰਪੰਚ, ਹਰਮਨ ਸਿੰਘ ਸਿੰਘਾਂਵਾਲਾ, ਗੁਰਮਨ ਸਿੰਘ, ਅਰਸ਼ ਘੱਲ ਕਲਾਂ, ਬਲਜਿੰਦਰ ਸਿੰਘ ਨਿੱਕਾ, ਗੁਰਜੋਤ ਸਿੰਘ ਬਲੱਡ ਸੇਵਾ ਸੁਸਾਇਟੀ, ਨਵਦੀਪ ਸਿੰਘ ਨਵੀ ਧੱਲੇਕੇ, ਗੁਰਮੁਖ ਸਿੰਘ, ਨਵਦੀਪ ਸਿੰਘ, ਜਗਜੀਤ ਸਿੰਘ ਪੰਚ ਖੋਸਾ ਪਾਂਡੋ, ਕੰਵਲਜੀਤ ਸਿੰਘ ਪੰਚ ਖੋਸਾ ਪਾਂਡੋ, ਜੀਤ ਸਿੰਘ ਨਿਧਾਂਵਾਲਾ, ਭਗਵਾਨ ਸਿੰਘ ਖੋਸਾ ਪਾਂਡੋ, ਗੁਲਜੋਵਨ ਸਿੰਘ, ਮਹਿਤਾਬ ਸਿੰਘ, ਗੁਰਜੀਤ ਸਿੰਘ, ਰਮਨਦੀਪ ਸਿੰਘ ਗੋਰਾ ਚੁੱਪਕੀਤੀ, ਗੁਰਵਿੰਦਰ ਸਿੰਘ ਹੇਅਰ, ਨਵੀ ਨਾਹਲ ਖੋਟੇ, ਦਿਆਲ ਸਿੰਘ ਮਹੇਸ਼ਰੀ, ਰਾਜਵੀਰ ਸਿੰਘ, ਨਿਰਭੈ ਸਿੰਘ ਮੋਠਾਂਵਾਲੀ, ਸੁਖਵਿੰਦਰ ਸਿੰਘ ਸਫਰੀ, ਜਸਕਰਨ ਸਿੰਘ, ਸੰਦੀਪ ਸਿੰਘ, ਜਸਕਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਥ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਰ ਅਤੇ ਟਰੈਕਟਰ ਦੀ ਟੱਕਰ ਹੋਣ ਕਾਰਨ ਦੋ ਵਿਅਕਤੀ ਜ਼ਖਮੀ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਚ ਮਨਜੀਤ ਮਾਨ ਹੋਏ ਵੱਡੇ ਕਾਫ਼ਲੇ ਨਾਲ ਰਵਾਨਾ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੇ ਕਾਂਗ...
Ad Position 24