08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

2027 ’ ਚ ਪੰਜਾਬੀ ਬਣਾਉਣਗੇ ਕਾਂਗਰਸ ਸਰਕਾਰ-ਕਮਲਜੀਤ ਬਰਾੜ ਦਰਸ਼ਨ ਬਰਾੜ ਦੀ ਅਗਵਾਈ ’ਚ ਟਕਸਾਲੀ ਕਾਂਗਰਸੀਆਂ ਨੇ ਵੰਡੇ ਲੱਡੂ

ਨਿਹਾਲ ਸਿੰਘ ਵਾਲਾ, 7 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਵਾਗਡੋਰ ਪ੍ਰਗਟ ਸਿੰਘ ਦੇ ਹੱਥ ਦੇਣ ਤੇ ਪੰਜਾਬ ਵਿਚ ਕਾਂਗਰਸੀਆਂ ਵਿਚ ਖ਼ੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਬੀਤੇ ਕੱਲ੍ਹ ਨਿਹਾਲ ਸਿੰਘ ਵਾਲਾ ਵਿਖੇ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ਦੇ ਟਕਸਾਲੀ ਕਾਂਗਰਸੀਆਂ ਵਲੋਂ ਪ੍ਰਗਟ ਸਿੰਘ ਨੂੰ ਪ੍ਰਧਾਨ ਲਾਉਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ।

Ad Position 21
No active advertisement
ਪਰਗਟ ਸਿੰਘ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ ਵਿਚ ਨਿਹਾਲ ਸਿੰਘ ਵਾਲਾ ਵਿਖੇ ਲੱਡੂ ਵੰਡਦੇ ਹੋਏ ਕਾਂਗਰਸੀ। ਤਸਵੀਰ : ਪਲਵਿੰਦਰ ਸਿੰਘ ਟਿਵਾਣਾ 08-10-2026
ਨਿਹਾਲ ਸਿੰਘ ਵਾਲਾ, 7 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਵਾਗਡੋਰ ਪ੍ਰਗਟ ਸਿੰਘ ਦੇ ਹੱਥ ਦੇਣ ਤੇ ਪੰਜਾਬ ਵਿਚ ਕਾਂਗਰਸੀਆਂ ਵਿਚ ਖ਼ੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਬੀਤੇ ਕੱਲ੍ਹ ਨਿਹਾਲ ਸਿੰਘ ਵਾਲਾ ਵਿਖੇ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ਦੇ ਟਕਸਾਲੀ ਕਾਂਗਰਸੀਆਂ ਵਲੋਂ ਪ੍ਰਗਟ ਸਿੰਘ ਨੂੰ ਪ੍ਰਧਾਨ ਲਾਉਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਦਰਸ਼ਨ ਸਿੰਘ ਬਰਾੜ ਦੇ ਫ਼ਰਜ਼ੰਦ ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ ਨੇ ਬੋਲਦਿਆਂ ਕਿਹਾ ਕਿ ਹੰਕਾਰ ਦਾ ਅੰਤ ਹੋਇਆ ਹੈ ਅਤੇ ਕਾਂਗਰਸ ਨੂੰ ਕਮਜ਼ੋਰ ਕਰਨ ਵਾਲੇ ਲੀਡਰ ਨੂੰ ਹਾਈਕਮਾਂਡ ਵਲੋਂ ਵਿਹਲਾ ਕਰਕੇ ਘਰ ਬਿਠਾ ਦਿੱਤਾ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਨੂੰ ਬੂਥ ਪੱਧਰ ‘ਤੇ ਮਜ਼ਬੂਤ ਕਰਨ ਦਾ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਬਹੁਤ ਸੂਝਵਾਨ, ਬੇਬਾਕ ਅਤੇ ਹਰ ਮੁੱਦੇ ਬਾਰੇ ਚੰਗੀ ਪਕੜ ਰੱਖਣ ਵਾਲਾ ਸੁਲਝਿਆ ਹੋਇਆ ਇਨਸਾਨ ਹੈ। ਹੁਣ ਸਮੁੱਚੀ ਕਾਂਗਰਸ ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇਠ ਇਕ ਮੰਚ ਤੇ ਦਿਸੇਗੀ। ਇਸ ਮੌਕੇ ਮੰਚ ਦੀ ਕਾਰਵਾਈ ਸਰਪੰਚ ਜੋਸ਼ੀ ਹਿੰਮਤਪੁਰਾ ਵਲੋਂ ਨਿਭਾਈ ਗਈ ਅਤੇ ਸਾਬਕਾ ਚੇਅਰਮੈਨ ਨਰਿੰਦਰ ਸੰਧੂ ਧੂਰਕੋਟ, ਕੁਲਦੀਪ ਭੱਟੀ ਪੱਤੋ, ਸਰਪੰਚ ਗੁਰਸੇਵਕ ਮੀਨੀਆਂ ਅਤੇ ਸਰਪੰਚ ਸੁਖਵੀਰ ਰਾਊਕੇ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਦਰਸ਼ਨ ਸਿੰਘ ਬਰਾੜ ਸਾਬਕਾ ਮੰਤਰੀ ਵਲੋਂ ਵੱਖ-ਵੱਖ ਪਿੰਡਾਂ ਵਿਚੋਂ ਪਹੁੰਚੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿਚ ਤੁਹਾਡੀ ਰਾਏ ਅਨੁਸਾਰ ਹੀ ਉਮੀਦਵਾਰ ਲਿਆਂਦਾ ਜਾਵੇਗਾ ਅਤੇ ਇੱਕਜੁੱਟ ਹੋ ਕੇ ਨਿਹਾਲ ਸਿੰਘ ਵਾਲਾ ਸੀਟ ਫਤਿਹ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਕਾਲੂ ਰਾਮ, ਸਰਪੰਚ ਅਮਰਜੀਤ ਸਿੰਘ ਪੱਤੋ ਹੀਰਾ ਸਿੰਘ, ਜੀਤਾ ਰਾਊਕੇ, ਸਰਪੰਚ ਬਲਜੀਤ ਦੀਨਾ ਸਾਹਿਬ, ਮੰਗਾ ਮਾਣੂੰਕੇ, ਕਰਮਾ ਮਾਛੀਕੇ, ਜੀਵਨ ਮਾਛੀਕੇ, ਅਮਰਜੀਤ ਬਿੱਲਾ ਲੋਪੋਂ, ਕਰਮਜੀਤ ਬੌਡੇ, ਵਿਜੈ ਜੋਸ਼ੀ ਰੌਂਤੇ ਵਾਲੇ, ਸਾਧੂ ਰਾਮ, ਸੁਖਦੇਵ ਸਿੰਘ ਐਮ ਸੀ, ਦਰਸ਼ਨ ਸਿੰਗਲਾ, ਮੰਗਤ ਰਾਏ, ਇੰਦਰਜੀਤ ਮਿੱਤਲ, ਉਜਾਗਰ ਸਿੰਘ ਫ਼ੌਜੀ, ਮੱਖਣ ਜਿੰਦਲ, ਨੱਥੂ ਰਾਮ, ਸੰਦੀਪ ਕੁਮਾਰ ਲੱਖੇ ਵਾਲੇ, ਪ੍ਰਵੀਨ ਬਾਂਸਲ, ਦੀਪਾ ਓਪੀ, ਸੰਜੇ ਜੈਨ, ਅਮਨ ਰੌਂਤੇ ਵਾਲੇ, ਲਖਵਿੰਦਰ ਨਿੱਕਾ ਭਾਗੀਕੇ, ਮਾਨ ਰਾਮਾ, ਅਮਨਦੀਪ ਸਿੰਘ ਰਾਮਾ, ਰਣਜੀਤ ਰਾਮਾ, ਸਤਵੰਤ ਕਾਲਾ ਰਣਸੀਂਹ, ਜਰਨੈਲ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ ਨੰਗਲ, ਜੰਗੀਰ ਖਾਈ, ਸਰਪੰਚ ਪਰਮਜੀਤ ਮਧੇਕੇ, ਮਲਕੀਤ ਸਿੰਘ ਸਾਬਕਾ ਸਰਪੰਚ ਰਾਮਾ, ਜੰਟਾ ਰਾਊਕੇ, ਅਵਤਾਰ ਸਿੰਘ ਬੱਧਨੀ, ਬਲਜੀਤ ਸਿੰਘ ਬੱਧਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਜਾਂਚ ਦੇ ਮੁੱਦੇ ’ਤੇ ਭਾਜਪਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਹਮਲਾ ਜ਼ਿਲ੍ਹਾ ਦਫ਼ਤਰ ਦੇ ਬਾਹਰ ਮੁੱਖ ਮੰਤਰੀ... ਅਗਲੀ ਖ਼ਬਰ ਕਣਕ ਦੇ ਭਾਅ ’ਚ ਨਿਗੂਣੇ ਵਾਧੇ ਨਾਲ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ- ਕੇ.ਐੱਮ.ਐੱਮ.
Ad Position 24