ਯੂਨਾਈਟਿਡ ਅਕਾਲੀ ਦਲ ਦੇ ਵਰਕਰ ਫ਼ਤਹਿਗੜ੍ਹ ਸਾਹਿਬ ਦੇ ਮਾਰਚ ’ਚ ਵੱਡੀ ਪੱਧਰ ’ਤੇ ਹਿੱਸਾ ਲੈਣਗੇ-ਜਥੇਦਾਰ ਰਣਸੀਂਹ
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰ ਅਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਪਿਛਲੇ 30-30 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵਲੋਂ 2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਮਾਰਚ ਕੀਤਾ ਜਾ ਰਿਹਾ ਹੈ ਤਾਂ ਜੋ ਗੂੰਗੀਆਂ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਗੱਲ ਪਹੁੰਚ ਸਕੇ, ਇਸ ਮਾਰਚ ਵਿਚ ਪਾਰਟੀ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ।
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰ ਅਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਪਿਛਲੇ 30-30 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵਲੋਂ 2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਮਾਰਚ ਕੀਤਾ ਜਾ ਰਿਹਾ ਹੈ ਤਾਂ ਜੋ ਗੂੰਗੀਆਂ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਗੱਲ ਪਹੁੰਚ ਸਕੇ, ਇਸ ਮਾਰਚ ਵਿਚ ਪਾਰਟੀ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਮਨੁੱਖਤਾ ਦੇ ਆਧਾਰ ‘ਤੇ ਮਾਰਚ ਵਿਚ ਹਿੱਸਾ ਲਿਆ ਜਾਵੇ। ਜਥੇਦਾਰ ਰਣਸੀਂਹ ਨੇ ਕਿਹਾ ਕਿ ਪਾਰਟੀ ਵਲੋਂ ਮੋਗਾ ਜ਼ਿਲ੍ਹੇ ਦੀਆਂ ਚਾਰੇ ਵਿਧਾਨ ਸਭਾ ਤੋਂ ਉਮੀਦਵਾਰ ਖੜੇ ਕਰਕੇ ਚੋਣ ਲੜੀ ਜਾਵੇਗੀ ਤੇ ਹਮ ਖਿਆਲ ਪਾਰਟੀਆਂ ਨਾਲ ਰਲ ਕੇ 2027 ‘ਚ ਪੰਜਾਬ ਅੰਦਰ ਸਰਕਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਬੰਦੀ ਸਿੰਘ ਤੁਰੰਤ ਰਿਹਾਅ ਕਰੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ, ਜੀਤ ਸਿੰਘ ਸਰਪੰਚ ਕੋਰੇਵਾਲਾ ਮੀਤ ਪ੍ਰਧਾਨ ਮੋਗਾ, ਹਰਪ੍ਰੀਤ ਸਿੰਘ ਧੱਲੇਕੇ ਪ੍ਰੈੱਸ ਸਕੱਤਰ, ਗੁਰਲਾਭ ਸਿੰਘ ਧਰਮਕੋਟ, ਬੇਅੰਤ ਸਿੰਘ ਸੇਖਾ ਕਲਾਂ, ਜਥੇਦਾਰ ਮੰਗਲ ਸਿੰਘ ਵੱਡਾ ਘਰ, ਜਗਰੂਪ ਸਿੰਘ ਵੱਡਾ ਘਰ, ਜਥੇਦਾਰ ਸਵਰਨ ਸਿੰਘ ਵੱਡਾ ਘਰ, ਜਥੇਦਾਰ ਕੁਲਵੰਤ ਸਿੰਘ ਡਰੋਲੀ ਭਾਈ, ਬਲਵਿੰਦਰ ਸਿੰਘ ਡਰੋਲੀ, ਗੁਰਚਰਨ ਸਿੰਘ ਕਾਲੀਏ ਵਾਲਾ, ਪ੍ਰਗਟ ਸਿੰਘ ਕਾਲੀਏ ਵਾਲਾ, ਜਥੇਦਾਰ ਪਰਮਜੀਤ ਸਿੰਘ ਧੱਲੇਕੇ, ਲਖਬੀਰ ਸਿੰਘ ਧੱਲੇਕੇ, ਭਾਈ ਜਸਵੀਰ ਸਿੰਘ ਮਾਹਲਾ, ਸਤਵੰਤ ਸਿੰਘ ਮੋਗਾ, ਜਗਸੀਰ ਸਿੰਘ ਡਾਲਾ, ਨਾਇਬ ਸਿੰਘ ਡਾਲਾ, ਹਰਜਿੰਦਰ ਸਿੰਘ ਡਾਲਾ, ਹਰਪ੍ਰੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਖਿਆਲੀ, ਗੁਰਮੇਲ ਸਿੰਘ, ਸੋਹਣ ਸਿੰਘ ਕਪੂਰੇ, ਗੁਰਦੇਵ ਸਿੰਘ ਘਾਰੂ, ਜਥੇਦਾਰ ਮੋਹਨ ਸਿੰਘ ਰਾਮਾ, ਜਥੇਦਾਰ ਨਾਇਬ ਸਿੰਘ ਤਖਾਣਵੱਧ, ਜਥੇਦਾਰ ਬੂਟਾ ਸਿੰਘ ਧੱਲੇਕੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।