03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

– ਮਿਸ਼ਰਤ ਰਿਕਰਵ ਟੀਮ ਮੁਕਾਬਲਾ – ਭਾਰਤ ਨੇ ਪਹਿਲੀ ਵਾਰ ਜਿੱਤਿਆ ਚਾਂਦੀ ਦਾ ਤਗਮਾ

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਤੀਰਅੰਦਾਜ਼ ਧੀਰਜ ਬੋਮਾਦੇਵਾਰਾ ਅਤੇ ਕੁਮਕੁਮ ਅਨਿਲ ਮੋਹੋਦ ਨੇ ਮਿਸ਼ਰਤ ਰਿਕਰਵ ਟੀਮ ਮੁਕਾਬਲੇ ਵਿਚ ਚੀਨ ਹੱਥੋਂ 3-5 ਨਾਲ ਹਾਰਨ ਦੇ ਬਾਵਜੂਦ ਏਸ਼ਿਆਈ ਖੇਡਾਂ ਦਾ ਪਹਿਲਾ ਚਾਂਦੀ ਦਾ ...

Ad Position 21
No active advertisement
ਅਜੀਤ ਡੈਸਕ 03-10-2026

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਤੀਰਅੰਦਾਜ਼ ਧੀਰਜ ਬੋਮਾਦੇਵਾਰਾ ਅਤੇ ਕੁਮਕੁਮ ਅਨਿਲ ਮੋਹੋਦ ਨੇ ਮਿਸ਼ਰਤ ਰਿਕਰਵ ਟੀਮ ਮੁਕਾਬਲੇ ਵਿਚ ਚੀਨ ਹੱਥੋਂ 3-5 ਨਾਲ ਹਾਰਨ ਦੇ ਬਾਵਜੂਦ ਏਸ਼ਿਆਈ ਖੇਡਾਂ ਦਾ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ।ਚੀਨ ਨੇ ਇਸ ਮੁਕਾਬਲੇ (ਜੋ ਕਿ ਏਸ਼ਿਆਈ ਖੇਡਾਂ ਵਿਚ ਤੀਜੀ ਵਾਰ ਸ਼ਾਮਿਲ ਕੀਤਾ ਗਿਆ ਹੈ) ਦਾ ਪਹਿਲਾ ਸੈੱਟ ਬਹੁਤ ਆਸਾਨੀ ਨਾਲ ਜਿੱਤ ਲਿਆ, ਕਿਉਂਕਿ ਕੁਮਕੁਮ ਦਾ ਦੂਜਾ ਤੀਰ ਨਿਸ਼ਾਨੇ ਦੇ ‘7’ ਅੰਕ ਵਾਲੇ ਖੇਤਰ ਵਿਚ ਲੱਗਾ। ਦੂਜੇ ਸੈੱਟ ਵਿਚ, ਜਦੋਂ ਚੀਨ ਆਪਣੀ ਬੜ੍ਹਤ ਵਧਾ ਰਿਹਾ ਸੀ, ਧੀਰਜ ਨੇ ਭਾਰਤ ਵਲੋਂ ਇਕਲੌਤਾ ‘10’ ਅੰਕ ਹਾਸਲ ਕੀਤਾ।ਭਾਰਤ ਦੇ ਦਰਸ਼ਕਾਂ ਵਿਚ ਉਮੀਦ ਉਸ ਸਮੇਂ ਜਾਗੀ ਜਦੋਂ ਉਨ੍ਹਾਂ ਨੇ ਚੀਨ ਤੋਂ ਇਕ ਸੈੱਟ ਜਿੱਤ ਲਿਆ। ਇਸ ਦੌਰਾਨ ਧੀਰਜ ਅਤੇ ਕੁਮਕੁਮ ਦੋਵਾਂ ਨੇ ‘10’ ਅੰਕ ਪ੍ਰਾਪਤ ਕੀਤੇ ਜਦਕਿ ਲੀ ਦਾ ਨਿਸ਼ਾਨਾ ‘7’ ‘ਤੇ ਲੱਗਾ ਪਰ ਭਾਰਤ ਜਿੱਤ ਦਰਜ ਨਾ ਕਰ ਸਕਿਆ, ਕਿਉਂਕਿ ਚੀਨ ਨੇ ਵਾਪਸੀ ਕਰਦਿਆਂ 37 ਅੰਕ ਬਣਾਏ ਅਤੇ ਸੈੱਟ ਦਾ ਸਕੋਰ ਬਰਾਬਰ ਕਰ ਲਿਆ, ਜਿਸ ਨਾਲ ‘ਸ਼ੂਟ-ਆਫ’ ਦੀ ਸਥਿਤੀ ਨਹੀਂ ਬਣੀ।

Ad Position 22
No active advertisement
ਪਿਛਲੀ ਖ਼ਬਰ ਕਿਸ਼ਤੀ ਚਾਲਨ : ਨੇਤਰਾ ਨੇ ਡਿੰਘੀ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਨੀਰੂ ਢਾਂਡਾ ਏਸ਼ਿਆਈ ਖੇਡਾਂ ਦੀ ਸਮਾਪਤੀ ਸਮਾਰੋਹ ਵਿਚ ਝੰਡਾ-ਬਰਦਾਰ ਹੋਵੇਗੀ
Ad Position 24