02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੰਪਾਦਕ ਗੁਰਮੇਲ ਸਿੰਘ ਬੌਡੇ ਦਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤਾ ਸਨਮਾਨ

ਨਿਹਾਲ ਸਿੰਘ ਵਾਲਾ, 2 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਗੁਰਮੇਲ ਸਿੰਘ ਬੌਡੇ (ਸੰਪਾਦਕ) ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-10-2026
ਨਿਹਾਲ ਸਿੰਘ ਵਾਲਾ, 2 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਗੁਰਮੇਲ ਸਿੰਘ ਬੌਡੇ (ਸੰਪਾਦਕ) ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ। ਪੰਜਾਬੀ ਭਾਸ਼ਾ ਦੇ ਗਿਆਰਾਂ ਮੈਗਜ਼ੀਨਾਂ ਵਿਚ ਲੋਹਮਣੀ ਇਕ ਹੈ। ਇਹ ਮੈਗਜ਼ੀਨ ਜਨਵਰੀ 2008 ਤੋਂ ਲਗਾਤਾਰ ਚੱਲ ਰਿਹਾ ਹੈ ਇਸ ਦੀਆਂ ਲੋਕ ਪੱਖੀ ਤੇ ਮਿਆਰੀ ਰਚਨਾਵਾਂ ਡਾ. ਸੁਰਜੀਤ ਬਰਾੜ ਵਿਦਵਾਨਾਂ ਤੋਂ ਇਕੱਠਾ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਸਾਹਿਤਕ ਮਿਆਰ ਕਰਕੇ ਇਹ ਪੌਣੇ ਉੱਨੀ ਸਾਲ ਤੋਂ ਨਵੀਆਂ ਪ੍ਰਾਪਤੀਆਂ ਸਦਕਾ ਵਿਦੇਸ਼ਾਂ ਵਿਚ ਵੀ ਆਪਣਾ ਅਹਿਮ ਸਥਾਨ ਰੱਖਦਾ ਹੈ। ਵਰਨਣਯੋਗ ਹੈ ਕਿ ਮੋਗਾ ਲੋਹਮਣੀ ਮੈਗਜ਼ੀਨ ਦਾ ਕੇਂਦਰੀ ਸ਼ਹਿਰ ਹੈ ਤੇ ਇਹ ਮੋਗੇ ਜ਼ਿਲ੍ਹੇ ਦਾ ਮਾਣ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿਸਟਰਡ ਵਲੋਂ ਕਰਵਾਏ ਗਏ ਸਮਾਗਮ ਵਿਚ ਸੈਂਕੜੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਕਰਵਾਏ ਗਏ ਇਜਲਾਸ ਵਿਚ ਡਾ. ਸੁਰਜੀਤ ਬਰਾੜ ਤੇ ਗੁਰਮੇਲ ਸਿੰਘ ਬੌਡੇ ਨੂੰ ਪੰਜਾਬੀ ਸਾਹਿਤ ਦੇ ਗਿਆਰਾਂ ਮੈਗਜ਼ੀਨਾਂ ਦੇ ਸੰਪਾਦਕਾਂ ਨਾਲ ਸਨਮਾਨਿਤ ਕਰਨਾ ਪੰਜਾਬੀ ਸਾਹਿਤ ਲਈ ਮਾਣਮੱਤੀ ਪ੍ਰਾਪਤੀ ਕੀਤੀ ਹੈ। ਗੁਰਮੇਲ ਸਿੰਘ ਬੌਡੇ ਤੇ ਪੰਜਾਬ ਨੂੰ ਵੱਡਾ ਮਾਣ ਹੈ।
Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਸਕੂਲ ਲੁਹਾਰਾ ਵਿਖੇ ਸਕੂਲ ਦੇ ਸਟਾਫ ਨੇ ਖੂਨ ਦਾਨ ਕੀਤਾ ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ’ਚ ਮਨਾਇਆ ਸਵੈ ਇੱਛੁਕ ਖੂਨਦਾਨ ਦਿਵਸ
Ad Position 24