02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਾਰਤੀ ਸਮਾਜ ਨੂੰ ਬਚਾਉਣ ਲਈ ਮਹਾਤਮਾ ਗਾਂਧੀ ਦੇ ਦਿਖਾਏ ਗਏ ਰਸਤੇ ’ਤੇ ਚੱਲਣ ਦੀ ਜ਼ਰੂਰਤ-ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰੀ ਸ਼ਾਸਤਰੀ ਨੇ ਭਾਰਤ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਕੇ ਆਤਮ ਵਿਸ਼ਵਾਸ ਪੈਦਾ ਕੀਤਾ-ਡਾਇਰੈਕਟਰ ਪਵਨ ਥਾਪਰ

ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦੇ ਗਾਂਧੀ ਕੂਟੀਰ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 157ਵਾਂ ਜਨਮ ਦਿਵਸ ਅਤੇ ਨਾਲ ਹੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰੀ ਸ਼ਾਸਤਰੀ ਦਾ 122ਵਾਂ ਜਨਮ ਦਿਨ ਸ਼ਰਧਾ ਨਾਲ ਮਨਾਇਆ ਗਿਆ।

Ad Position 21
No active advertisement
ਸਟੇਟ ਅਵਾਰਡੀ ਅਧਿਆਪਕ ਰਿਸ਼ੀ ਮਨਚੰਦਾ ਨੂੰ... 03-10-2026
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦੇ ਗਾਂਧੀ ਕੂਟੀਰ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 157ਵਾਂ ਜਨਮ ਦਿਵਸ ਅਤੇ ਨਾਲ ਹੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰੀ ਸ਼ਾਸਤਰੀ ਦਾ 122ਵਾਂ ਜਨਮ ਦਿਨ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਕਾਲਜ ਦੇ ਚੇਅਰਪਰਸਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਸ਼ਾਂਤੀ ਪੂਰਵਕ ਸਮਾਜ ਬਣਾਉਣ ਲਈ ਮਹਾਤਮਾਂ ਗਾਂਧੀ ਦੇ ਅਸੂਲਾਂ ‘ਤੇ ਚੱਲਣ ਦੀ ਜ਼ਰੂਰਤ ਹੈ। ਉ੍ਨ੍ਹਾ ਨੇ ਆਪਣੇ ਜੀਵਨ ਦੇ ਅੰਦਰ ਜਾਤ ਪਾਤ ਧਰਮ ਊਚ ਨੀਚ ਆਦਿ ਦੇ ਭੇਦ ਭਾਵ ਖ਼ਤਮ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਹਰ ਇਨਸਾਨ ਨੂੰ ਬਰਾਬਰੀ ਦਾ ਅਧਿਕਾਰ ਦੇਣ ਲਈ ਵਕਾਲਤ ਵੀ ਕੀਤੀ। ਅੱਜ ਭਾਰਤ ਦੇਸ਼ ਅੰਦਰ ਜਿਸ ਤਰ੍ਹਾਂ ਨਫ਼ਰਤ ਦਾ ਮਾਹੌਲ ਪੈਦਾ ਹੋ ਰਿਹਾ ਹੈ ਅਤੇ ਸਮਾਜ ਵਿਚ ਫਿਰਕਾਵਾਦੀ ਤਰੀਕੇ ਨਾਲ ਵੰਡੀਆਂ ਪਾਉਣ ਦੀ ਗੱਲ ਚੱਲ ਰਹੀ ਹੈ ਇਹ ਬਹੁਤ ਹੀ ਮੰਦਭਾਗਾ ਹੈ। ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀ ਆਪਣੇ ਸਮਾਜ ਨੂੰ ਗਾਂਧੀ ਜੀ ਦੇ ਰਸਤੇ ‘ਤੇ ਚਲਾਉਣ ਦੀ ਪੁਰਜੋਰ ਕੋਸ਼ਿਸ਼ ਕਰਦੇ ਰਹੀਏ। ਭਾਰਤ ਅੰਦਰ ਧਰਮਾ ਵਿਚ ਜਾਤਾਂ ਵਿਚ ਵੰਡੀਆਂ ਦੇ ਨਾਮ ‘ਤੇ ਹਿੰਸਾ ਦਾ ਡਟ ਕੇ ਮੁਕਾਬਲਾ ਕਰੀਏ। ਇਸ ਮੌਕੇ ਡਾ. ਪਵਨ ਥਾਪਰ ਡਾਇਰੈਕਟਰ ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਅਤੇ ਗਾਂਧੀ ਗਲੋਬਲ ਫੈਮਲੀ ਦੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਾਂਧੀ ਜੀ ਨੇ ਜ਼ਿੰਦਗੀ ਦੇ ਤਿੰਨ ਮੂਲ ਭਾਵ ਪ੍ਰਗਟ ਕੀਤੇ ਸਨ ਜਿੰਨਾ ਵਿਚ ਸੱਚ, ਕਰੁਣਾ ਅਤੇ ਅਹਿੰਸਾ। ਉਨ੍ਹਾਂ ਕਿਹਾ ਕਿ ਜੋ ਵੀ ਇਨਸਾਨ ਸਚਾਈ ਦੇ ਰਾਹ ‘ਤੇ ਚੱਲਦੇ ਹੋਏ ਕਿਸੇ ਦੂਸਰੇ ਇਨਸਾਨ ਵਾਸਤੇ ਹਮਦਰਦੀ ਰੱਖਦਾ ਹੋਵੇ। ਉਹ ਵੀ ਇਨਸਾਨ ਅਹਿੰਸਕ ਹੋ ਸਕਦਾ ਹੈ। ਹਿੰਸਾ ਸਮਾਜ ਨੂੰ ਖੇਰੂ-ਖੇਰੂ ਕਰਦੀ ਹੈ ਅਤੇ ਅਹਿੰਸਾ ਸਮਾਜ ਨੂੰ ਜੋੜ ਕੇ ਰੱਖਦੀ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰੀ ਸ਼ਾਸਤਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਸਾਦਗੀ ਨਾਲ ਬਤੀਤ ਕੀਤੀ ਅਤੇ ਮਜ਼ਬੂਤ ਟੀਚੇ ਨਾਲ ਭਾਰਤ ਨੂੰ ਨਵਾ ਰਸਤਾ ਦਿਖਾਉਂਦੇ ਹੋਏ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਕੇ ਭਾਰਤੀਆਂ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਕੀਤਾ। ਭਾਰਤ ਦੇਸ਼ ਦੇ ਵਾਸੀ ਸਦਾ ਇੰਨਾ ਦੇ ਰਿਣੀ ਰਹਿਣਗੇ। ਇਸ ਮੌਕੇ ਮੈਡਮ ਸੁਨੀਤਾ ਦੇਵ, ਕਰਿੱਸਟੀਨਾ ਮੈਡਮ, ਗੁਰਜੀਤ ਕੌਰ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੀ ਇਤਿਹਾਸਕ ਨਸ਼ਾ ਮੁਕਤੀ ਰੈਲੀ ਨੇ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ਦਾ ਬੰਨ੍ਹਿਆ ਮੁੱਢ-ਮੁਖਤਿਆਰ ਸਿੰਘ ਸੰਧੂ ਅਗਲੀ ਖ਼ਬਰ ਲੋਕ ਸਾਹਿਤ ਅਕਾਦਮੀ ਵਲੋਂ ਦੋ ਪੁਸਤਕਾਂ ‘ਗਾਹੇ ਬਗਾਹੇ ਕਦੇ ਕਦਾਈਂ’ ਤੇ ‘ਰਾਵੀ ਮੇਰੇ ਆਰ-ਪਾਰ’ ਪੁਸਤਕਾਂ ਲੋਕ ਅਰਪਣ
Ad Position 24