02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਲੋਕ ਸਾਹਿਤ ਅਕਾਦਮੀ ਵਲੋਂ ਦੋ ਪੁਸਤਕਾਂ ‘ਗਾਹੇ ਬਗਾਹੇ ਕਦੇ ਕਦਾਈਂ’ ਤੇ ‘ਰਾਵੀ ਮੇਰੇ ਆਰ-ਪਾਰ’ ਪੁਸਤਕਾਂ ਲੋਕ ਅਰਪਣ

ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਲੋਕ ਸਾਹਿਤ ਅਕਾਦਮੀ ਮੋਗਾ ਵਲੋਂ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕ ਨਾਮਾ ਦੇ ਪਲੇਠੇ ਕਾਵਿ-ਸੰਗ੍ਰਹਿ ‘ਗਾਹੇ ਬਗਾਹੇ ਕਦੇ ਕਦਾਈਂ’ ਅਤੇ ਧਰਮ ਸਿੰਘ ਗੁਰਾਇਆ (ਅਮਰੀਕਾ) ਦੀ ਵਾਰਤਕ ਪੁਸਤਕ ‘ਰਾਵੀ ਮੇਰੇ ਆਰ-ਪਾਰ’ ਲੋਕ ਅਰਪਣ ਕੀਤੀਆਂ ਗਈਆਂ। ਭਾਸ਼ਾ ਵਿਭਾਗ ਮੋਗਾ ਦੇ ਹਾਲ ਵਿਚ ਬਹੁਤ ਹੀ ਉਤਸ਼ਾਹ ਪੂਰਵਕ ਮਾਹੌਲ ਵਿਚ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-10-2026
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਲੋਕ ਸਾਹਿਤ ਅਕਾਦਮੀ ਮੋਗਾ ਵਲੋਂ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕ ਨਾਮਾ ਦੇ ਪਲੇਠੇ ਕਾਵਿ-ਸੰਗ੍ਰਹਿ ‘ਗਾਹੇ ਬਗਾਹੇ ਕਦੇ ਕਦਾਈਂ’ ਅਤੇ ਧਰਮ ਸਿੰਘ ਗੁਰਾਇਆ (ਅਮਰੀਕਾ) ਦੀ ਵਾਰਤਕ ਪੁਸਤਕ ‘ਰਾਵੀ ਮੇਰੇ ਆਰ-ਪਾਰ’ ਲੋਕ ਅਰਪਣ ਕੀਤੀਆਂ ਗਈਆਂ। ਭਾਸ਼ਾ ਵਿਭਾਗ ਮੋਗਾ ਦੇ ਹਾਲ ਵਿਚ ਬਹੁਤ ਹੀ ਉਤਸ਼ਾਹ ਪੂਰਵਕ ਮਾਹੌਲ ਵਿਚ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਡਾ.ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਬਲਦੇਵ ਸਿੰਘ ਸੜਕ ਨਾਮਾ, ਡਾ. ਸੁਰਜੀਤ ਬਰਾੜ ਘੋਲੀਆ, ਧਰਮ ਸਿੰਘ ਗੁਰਾਇਆ (ਅਮਰੀਕਾ) ਅਤੇ ਲੈਫ਼ਟੀਨੈਂਟ ਕਰਨਲ ਬਾਬੂ ਸਿੰਘ ਸ਼ਾਮਲ ਹੋਏ। ਇਸ ਮੌਕੇ ਦੋਵਾਂ ਪੁਸਤਕਾਂ ਨਾਲ ਸਰੋਤਿਆਂ ਦੀ ਜਾਣ-ਪਹਿਚਾਣ ਸ਼ਾਇਰ ਚਰਨਜੀਤ ਸਮਾਲਸਰ ਤੇ ਡਾ. ਸੁਰਜੀਤ ਬਰਾੜ ਘੋਲੀਆ ਨੇ ਕਰਵਾਉਂਦਿਆਂ ਪੁਸਤਕਾਂ ‘ਤੇ ਗੰਭੀਰਤਾ ਨਾਲ ਚਰਚਾ ਕਰਦਿਆਂ ਦੱਸਿਆ ਕਿ ਬਲਦੇਵ ਸਿੰਘ ਸੜਕ ਨਾਮਾ ਦਾ ਪਲੇਠਾ ਕਾਵਿ- ਸੰਗ੍ਰਹਿ ‘ਗਾਹੇ ਬਗਾਹੇ ਕਦੇ ਕਦਾਈਂ’ ਉਨ੍ਹਾਂ ਦੇ ਛੇ ਦਹਾਕਿਆਂ ਦੇ ਕਾਵਿਕ ਅਨੁਭਵਾਂ ਅਤੇ ਜ਼ਿੰਦਗੀ ਦੇ ਵਿਭਿੰਨ ਰੰਗਾਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਦੂਜੇ ਪਾਸੇ ਧਰਮ ਸਿੰਘ ਗੁਰਾਇਆ (ਅਮਰੀਕਾ) ਦੀ ਵਾਰਤਕ ਪੁਸਤਕ ‘ਰਾਵੀ ਮੇਰੇ ਆਰ-ਪਾਰ’ ਮਨੁੱਖੀ ਸੰਵੇਦਨਾਵਾਂ, ਵੰਡ ਦੇ ਦਰਦ, ਪ੍ਰਵਾਸੀ ਜੀਵਨ ਤੇ ਰਾਵੀ ਦੇ ਇਤਿਹਾਸਿਕ ਪਲਾਂ ਦੇ ਅਨੁਭਵਾਂ ਨੂੰ ਬਾਰੀਕੀ ਨਾਲ ਉਕੇਰਦੀ ਹੈ। ਡਾ. ਅਜੀਤਪਾਲ ਜਟਾਣਾ ਦੁਆਰਾ ਦੋਵਾਂ ਲੇਖਕਾਂ ਦੇ ਸਾਹਿਤਕ ਯੋਗਦਾਨ ਦੀ ਪੁਰਜ਼ੋਰ ਸ਼ਲਾਘਾ ਕੀਤੀ। ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਸੜਕ ਨਾਮਾ ਨੇ ਨਾਵਲਕਾਰੀ ਤੋਂ ਬਾਅਦ ਕਵਿਤਾ ਦੇ ਖੇਤਰ ਵਿਚ ਕਦਮ ਰੱਖ ਕੇ ਆਪਣੇ ਪ੍ਰਸੰਸਕਾਂ ਨੂੰ ਇੱਕ ਨਵਾਂ ਤੋਹਫ਼ਾ ਦਿੱਤਾ ਹੈ, ਜਦ ਕਿ ਧਰਮ ਸਿੰਘ ਗੁਰਾਇਆ ਦੀ ਵਾਰਤਕ ਪੁਸਤਕ ਪੰਜਾਬੀ ਸਾਹਿਤ ਨੂੰ ਨਵੀਆਂ ਉਚਾਈਆਂ ਵੱਲ ਲੈ ਕੇ ਜਾਂਦੀ ਹੈ। ਭਾਸ਼ਾ ਵਿਭਾਗ ਮੋਗਾ ਵਲੋਂ ਧਰਮ ਸਿੰਘ ਗੁਰਾਇਆ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਲੋਂ ਦੋਵਾਂ ਪੁਸਤਕਾਂ ਨੂੰ ਰਸਮੀ ਤੌਰ ‘ਤੇ ਲੋਕ ਅਰਪਣ ਕੀਤਾ ਗਿਆ। ਧੂਰੀ ਤੋਂ ਆਏ ਸਾਹਿਤਕਾਰ ਮੂਲ ਚੰਦ ਸ਼ਰਮਾ ਦੇ ਗੀਤ ਨੇ ਸਮਾਗਮ ਨੂੰ ਸਿਖਰ ਵੱਲ ਪਹੁੰਚਾਇਆ। ਮੰਚ ਦਾ ਸੰਚਾਲਨ ਚਰਨਜੀਤ ਸਮਾਲਸਰ ਨੇ ਬਾਖ਼ੂਬੀ ਨਿਭਾਇਆ ਤੇ ਮਾਸਟਰ ਪ੍ਰੇਮ ਕੁਮਾਰ ਨੇ ਤਰੰਨਮ ਵਿਚ ਗੀਤ ਪੇਸ਼ ਕਰਕੇ ਰੰਗ ਬੰਨਿਆਂ। ਸਮਾਗਮ ਵਿਚ ਸਾਹਿਤਕਾਰ ਅਵਤਾਰ ਕਮਾਲ, ਕੁਲਵਿੰਦਰ ਦਿਲਗੀਰ, ਡਾਕਟਰ ਸਰਬਜੀਤ ਕੌਰ ਬਰਾੜ , ਪ੍ਰਿੰ. ਅਵਤਾਰ ਸਿੰਘ ਕਰੀਰ, ਕਰਮਜੀਤ ਕੌਰ ਲੰਢੇਕੇ, ਪਰਮਜੀਤ ਸਿੰਘ ਚੂਹੜਚੱਕ, ਹਰਵਿੰਦਰ ਬਿਲਾਸਪੁਰ, ਸ਼ਾਇਰ ਹਰਪ੍ਰੀਤ ਸਿੰਘ ਮੋਗਾ ਆਦਿ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਸਮਾਜ ਨੂੰ ਬਚਾਉਣ ਲਈ ਮਹਾਤਮਾ ਗਾਂਧੀ ਦੇ ਦਿਖਾਏ ਗਏ ਰਸਤੇ ’ਤੇ ਚੱਲਣ ਦੀ ਜ਼ਰੂਰਤ-ਡਾ. ਮਾਲਤੀ ਥਾਪਰ ਸਾਬਕਾ ਮੰਤਰੀ... ਅਗਲੀ ਖ਼ਬਰ ਟੀ.ਐਲ.ਐਫ. ਸਕੂਲ ’ਚ ਬੱਚਿਆਂ ਨੇ ਜਾਣਿਆ ਆਪਣੇ ਆਲੇ-ਦੁਆਲੇ ਦਾ ਮਹੱਤਵ
Ad Position 24