27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਰਣਜੀਤ ਸਾਗਰ ਡੈਮ ਦੀ ਝੀਲ ’ਤੇ 300 ਤੋਂ ਵੱਧ ਪ੍ਰਵਾਸੀ ਪੰਛੀ ਪਹੁੰਚੇ

ਸ਼ਾਹਪੁਰ ਕੰਢੀ (ਪਠਾਨਕੋਟ), 27 ਨਵੰਬਰ (ਰਣਜੀਤ ਸਿੰਘ)-ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਦੇ ਕੰਢੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ । ਰੂਸ, ਸਾਇਬੇਰੀਆ, ਨਾਰਵੇ ਤੇ ਹੋਰ ਥਾਵਾਂ ’ਤੇ ਭਾਰੀ ਬਰਫਬਾਰੀ ਹੋਣ ਕਾਰਨ ਉੱਥੋਂ ਦੇ ਪੰਛੀ ਹਜ਼ਾਰਾਂ ਕਿੱਲੋਮੀਟਰ ਦਾ ਸਫਰ ਤਹਿ ਕਰਕੇ ਇੱਥੇ ਪਹੁੰਚ ਰਹੇ ਹਨ ।

Ad Position 21
No active advertisement
ਅਜੀਤ ਡੈਸਕ 28-11-2026

ਸ਼ਾਹਪੁਰ ਕੰਢੀ (ਪਠਾਨਕੋਟ), 27 ਨਵੰਬਰ (ਰਣਜੀਤ ਸਿੰਘ)-ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਦੇ ਕੰਢੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ । ਰੂਸ, ਸਾਇਬੇਰੀਆ, ਨਾਰਵੇ ਤੇ ਹੋਰ ਥਾਵਾਂ ’ਤੇ ਭਾਰੀ ਬਰਫਬਾਰੀ ਹੋਣ ਕਾਰਨ ਉੱਥੋਂ ਦੇ ਪੰਛੀ ਹਜ਼ਾਰਾਂ ਕਿੱਲੋਮੀਟਰ ਦਾ ਸਫਰ ਤਹਿ ਕਰਕੇ ਇੱਥੇ ਪਹੁੰਚ ਰਹੇ ਹਨ । ਜੰਗਲੀ ਜੀਵ ਸੰਭਾਲ ਵਿਭਾਗ ਦੇ ਡੀ.ਐਫ.ਓ. ਅਜਾਨ ਸਿੰਘ, ਬਲਾਕ ਅਫਸਰ ਲਖਬੀਰ ਸਿੰਘ ਅਤੇ ਅਭਿਆਸ ਸੈਣੀ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਦੀ ਝੀਲ ਕਿਨਾਰੇ ਲਗਾਤਾਰ ਪ੍ਰਵਾਸੀ ਪੰਛੀ ਆ ਰਹੇ ਹਨ । ਜਿਉਂ-ਜਿਉਂ ਸਰਦੀ ਵੱਧਦੀ ਜਾਵੇਗੀ ਤਿਉਂ-ਤਿਉਂ ਪ੍ਰਵਾਸੀ ਪੰਛੀਆਂ ਦੀ ਗਿਣਤੀ ’ ਚ ਲਗਾਤਾਰ ਵਾਧਾ ਹੁੰਦਾ ਰਹੇਗਾ । ਹੁਣ ਤੱਕ ਹੈਂਡਡ ਗੂਜ਼, ਰੁਤੀ ਸ਼ੈਡਲੌਕ, ਨੌਰਦਰਨ ਸਾਵਰ ਅਤੇ ਹੋਰ ਪ੍ਰਜਾਤੀਆਂ ਦੇ ਪੰਛੀ ਲਗਾਤਾਰ ਆ ਰਹੇ ਹਨ । ਇਹ ਪੰਛੀ ਫੰਗੋਟਾ ਬੇਲੀ, ਦਰਕੂਆ ਅਤੇ ਹੋਰ ਰਣਜੀਤ ਸਾਗਰ ਡੈਮ ਦੀ ਝੀਲ ਦੇ ਕਿਨਾਰੇ ਆਮ ਦੇਖੇ ਜਾ ਸਕਦੇ ਹਨ ।

Ad Position 22
No active advertisement
ਪਿਛਲੀ ਖ਼ਬਰ ਲੋਕ ਨਿਰਮਾਣ ਮੰਤਰੀ ਵਲੋਂ ਸੂਬੇ ਭਰ ਦੇ ਪੁਲਾਂ ਦੇ ਵਿਆਪਕ ਨਿਰੀਖਣ ਦੇ ਨਿਰਦੇਸ਼ ਅਗਲੀ ਖ਼ਬਰ ਕਾਂਗਰਸ ਦੇ ਸਮਰਥਨ ’ਚ ਵੱਡੀ ਗਿਣਤੀ ’ਚ ਪ੍ਰਵਾਸੀ ਭਾਰਤੀ ਪੰਜਾਬ ਆਉਣਗੇ-ਸਹੋਤਾ
Ad Position 24