27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕੇਂਦਰ ਮਾਂ ਦੀ ਪਛਾਣ ਦੇ ਆਧਾਰ ’ਤੇ ਬੱਚਿਆਂ ਲਈ ਜਾਤੀ ਸਰਟੀਫਿਕੇਟਾਂ ਬਾਰੇ ਦਿਸ਼ਾ-ਨਿਰਦੇਸ਼ਾਂ ’ਤੇ ਵਿਚਾਰ ਕਰੇ-ਸੁਪਰੀਮ ਕੋਰਟ

ਨਵੀਂ ਦਿੱਲੀ, 27 ਨਵੰਬਰ (ਏਜੰਸੀ)- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤਲਾਕ, ਤਿਆਗ, ਗੋਦ ਲੈਣ ਅਤੇ ਇਕੱਲੀ ਮਾਂ ਨਾਲ ਜੁੜੇ ਮਾਮਲਿਆਂ ਵਿਚ ਬੱਚੇ ਦੀ ਮਾਂ ਦੀ ਜਾਤ ਦੇ ਆਧਾਰ ’ਤੇ ਜਾਤੀ ਸਰਟੀਫਿਕੇਟ ਜਾਰੀ ਕਰਨ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰੇ। ਜਸਟਿਸ ਜੋਇਮਾਲਿਆ ਬਾਗਚੀ ਅਤੇ ਵੀ.

Ad Position 21
No active advertisement
ਅਜੀਤ ਡੈਸਕ 28-11-2026
ਨਵੀਂ ਦਿੱਲੀ, 27 ਨਵੰਬਰ (ਏਜੰਸੀ)- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤਲਾਕ, ਤਿਆਗ, ਗੋਦ ਲੈਣ ਅਤੇ ਇਕੱਲੀ ਮਾਂ ਨਾਲ ਜੁੜੇ ਮਾਮਲਿਆਂ ਵਿਚ ਬੱਚੇ ਦੀ ਮਾਂ ਦੀ ਜਾਤ ਦੇ ਆਧਾਰ ’ਤੇ ਜਾਤੀ ਸਰਟੀਫਿਕੇਟ ਜਾਰੀ ਕਰਨ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰੇ। ਜਸਟਿਸ ਜੋਇਮਾਲਿਆ ਬਾਗਚੀ ਅਤੇ ਵੀ. ਮੋਹਨਾ ਦੇ ਬੈਂਚ ਨੇ ਕਿਹਾ ਕਿ ਇਹ ਮੁੱਦਾ ਉਦੋਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਬੱਚੇ ਦੀ ਕਸਟਡੀ ਮਾਂ ਕੋਲ ਹੋਵੇ। ਬੈਂਚ ਨੇ ਇਸ ਗੱਲ ’ਤੇ ਵੀ ਵਿਚਾਰ ਕੀਤਾ ਕਿ ਕੀ ਬੱਚੇ ਦੀ ਜਾਤ ਤੈਅ ਕਰਨ ਦੇ ਉਸ ਸਥਾਪਿਤ ਸਿਧਾਂਤ ’ਚ ਕੋਈ ਅਪਵਾਦ ਕੱਢਿਆ ਜਾ ਸਕਦਾ ਹੈ, ਜਿਸ ਦੇ ਤਹਿਤ ਬੱਚੇ ਦੀ ਜਾਤ ਪਿਤਾ ਦੀ ਜਾਤ ਦੇ ਆਧਾਰ ’ਤੇ ਤੈਅ ਹੁੰਦੀ ਹੈ। ਨਾਲ ਹੀ ਇਹ ਵੀ ਧਿਆਨ ਰੱਖਿਆ ਜਾਵੇ ਕਿ ਜਾਤ-ਆਧਾਰਿਤ ਰਾਖਵੇਂਕਰਨ ਅਤੇ ਪ੍ਰਵਾਸ ਨਾਲ ਨਜਿੱਠਣ ਵਾਲੇ ਸੰਵਿਧਾਨਿਕ ਬੈਂਚ ਦੇ ਫੈਸਲਿਆਂ ਵਿਚ ਤੈਅ ਕੀਤੇ ਗਏ ਸਿਧਾਂਤਾਂ ’ਤੇ ਕੋਈ ਅਸਰ ਨਾ ਪਵੇ। ਅਦਾਲਤ ਨੇ ਕੇਂਦਰ ਸਰਕਾਰ ਜਿਸ ਦੀ ਪ੍ਰਤੀਨਿਧਤਾ ਅਟਾਰਨੀ ਜਨਰਲ ਆਰ. ਵੈਂਕਟਰਮਣੀ ਕਰ ਰਹੇ ਸਨ, ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਅਦਾਲਤ ਨੇ ਇਕ ਹੀ ਜਾਤ ਦੇ ਮਾਤਾ-ਪਿਤਾ ਵਾਲੇ ਮਾਮਲਿਆਂ ਨੂੰ ਅੰਤਰ-ਜਾਤੀ ਵਿਆਹ ਨਾਲ ਜੁੜੇ ਮਾਮਲਿਆਂ ਤੋਂ ਵੱਖ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਸਾਰੇ ਮੁੱਦਿਆਂ ’ਤੇ ਇਕੱਠੇ ਵਿਚਾਰ ਕੀਤਾ ਜਾਵੇਗਾ। ਇਨ੍ਹਾਂ ਪਟੀਸ਼ਨਾਂ ’ਤੇ ਅੱਗੇ ਦੀ ਸੁਣਵਾਈ ਲਈ ਮਾਮਲਾ ਮੁਲਤਵੀ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭੜੀ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਖੜ੍ਹਾ ਸੁੱਕਾ ਦਰੱਖ਼ਤ ਕਿਸੇ ਵੀ ਵੇਲੇ ਬਣ ਸਕਦਾ ਹਾਦਸੇ ਦਾ ਕਾਰਨ ਅਗਲੀ ਖ਼ਬਰ ਬਲਾਕ ਪ੍ਰਧਾਨ ਹਰਜੀਤ ਸਿੰਘ ਡਡਿਆਣਾ ਨੇ ਡੀ.ਐਸ.ਪੀ. ਰੁਪਿੰਦਰ ਕੌਰ ਬਾਜਵਾ ਦਾ ਕੀਤਾ ਸਵਾਗਤ
Ad Position 24