27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬ ਦੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ‘ਮਿਸ਼ਨ ਕਲੀਨ ਪੰਜਾਬ 3.0’ ਦਾ ਆਗਾਜ਼

ਕੂੜੇ ਦੇ ਢੇਰਾਂ ਤੋਂ ਲੈ ਕੇ ਟੁੱਟੀਆਂ ਸੜਕਾਂ ਤੱਕ, ਹੁਣ ਸਰਕਾਰ ਕਰੇਗੀ ਹਰ ਸਮੱਸਿਆ ਦਾ ਹੱਲ-ਬੈਂਸ ਚੰਡੀਗੜ੍ਹ, 27 ਨਵੰਬਰ (ਪ੍ਰੋ. ਅਵਤਾਰ ਸਿੰਘ) -ਪੰਜਾਬ ਦੇ ਸ਼ਹਿਰੀ ਖੇਤਰਾਂ ਵਿਚ ਲੋਕਾਂ ਨੂੰ ਦਰਪੇਸ਼ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਹੁਣ ਵਿਆਪਕ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 28-11-2026

ਕੂੜੇ ਦੇ ਢੇਰਾਂ ਤੋਂ ਲੈ ਕੇ ਟੁੱਟੀਆਂ ਸੜਕਾਂ ਤੱਕ, ਹੁਣ ਸਰਕਾਰ ਕਰੇਗੀ ਹਰ ਸਮੱਸਿਆ ਦਾ ਹੱਲ-ਬੈਂਸ
ਚੰਡੀਗੜ੍ਹ, 27 ਨਵੰਬਰ (ਪ੍ਰੋ. ਅਵਤਾਰ ਸਿੰਘ) -ਪੰਜਾਬ ਦੇ ਸ਼ਹਿਰੀ ਖੇਤਰਾਂ ਵਿਚ ਲੋਕਾਂ ਨੂੰ ਦਰਪੇਸ਼ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਹੁਣ ਵਿਆਪਕ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸੂਬੇ ਦੇ 166 ਸ਼ਹਿਰੀ ਸਥਾਨਕ ਸਰਕਾਰ ਅਦਾਰਿਆਂ ਦੇ ਹਰੇਕ ਵਾਰਡ ਵਿਚ ਸਫ਼ਾਈ ਵਿਵਸਥਾ, ਸੜਕਾਂ ਦੀ ਹਾਲਤ, ਸੀਵਰੇਜ, ਪਾਣੀ ਦੀ ਨਿਕਾਸੀ ਅਤੇ ਸਟਰੀਟ ਲਾਈਟਾਂ ਸਮੇਤ 8 ਅਹਿਮ ਮੁੱਦਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ‘ਮਿਸ਼ਨ ਕਲੀਨ ਪੰਜਾਬ 3.0’ ਦੇ ਨਾਂਅ ਹੇਠ ਸ਼ੁਰੂ ਕੀਤੀ ਇਸ ਮੁਹਿੰਮ ਦੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੇ ਨਾਲ-ਨਾਲ ਲੋਕਾਂ ਨੂੰ ਵੀ ਸਮੱਸਿਆਵਾਂ ਦੀ ਸੂਚਨਾ ਦੇਣ ਲਈ ਤਕਨੀਕੀ ਮੰਚ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹਰ ਵਾਰਡ ਵਿਚ 8 ਤਰ੍ਹਾਂ ਦੀਆਂ ਨਾਗਰਿਕ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਇਨ੍ਹਾਂ ਵਿਚ ਕੂੜੇ ਦੇ ਢੇਰਾਂ ਵਾਲੇ ਸੰਵੇਦਨਸ਼ੀਲ ਸਥਾਨ, ਉਸਾਰੀ ਅਤੇ ਢਾਹੁਣ ਦੌਰਾਨ ਨਿਕਲਣ ਵਾਲੇ ਮਲਬੇ ਦੀ ਨਾਜਾਇਜ਼ ਡੰਪਿੰਗ, ਪਾਣੀ ਭਰਨ ਦੀ ਸਮੱਸਿਆ, ਖੁੱਲ੍ਹੇ ਜਾਂ ਟੁੱਟੇ ਮੈਨਹੋਲ, ਸੜਕਾਂ ਵਿਚ ਪਏ ਟੋਏ, ਟੁੱਟੀਆਂ ਜਾਂ ਗਾਇਬ ਕਰਬ ਸਟੋਨ, ਖ਼ਰਾਬ ਸਟਰੀਟ ਲਾਈਟਾਂ ਅਤੇ ਅਜਿਹੀਆਂ ਸੜਕਾਂ ਤੇ ਗਲੀਆਂ ਸ਼ਾਮਲ ਹਨ, ਜਿੱਥੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ। ਮੰਤਰੀ ਨੇ ਦੱਸਿਆ ਕਿ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੈਸਕੋ ਦੇ ਕਰਮਚਾਰੀਆਂ ਦੀਆਂ ਟੀਮਾਂ ਵਾਰਡਾਂ ਵਿਚ ਗਸ਼ਤ ਕਰਨਗੀਆਂ ਅਤੇ ਨਾਗਰਿਕ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੰਜਾਬ ਐਮ.ਸੇਵਾ ਐਪ ਅਤੇ ਵੈੱਬ ਪੋਰਟਲ ‘ਤੇ ਦਰਜ ਕਰਨਗੀਆਂ।

ਪਿਛਲੀ ਮੁਹਿੰਮ ਦੌਰਾਨ ਕੀਤਾ 90 ਫ਼ੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਹਰਜੋਤ ਸਿੰਘ ਬੈਂਸ ਨੇ ਪਿਛਲੀ ਮੁਹਿੰਮ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ‘ਮਿਸ਼ਨ ਕਲੀਨ ਪੰਜਾਬ 2.0’ ਤਹਿਤ 29 ਅਗਸਤ ਤੋਂ 30 ਸਤੰਬਰ 2026 ਤੱਕ ਸੂਬੇ ਦੇ ਸਾਰੇ 166 ਸ਼ਹਿਰੀ ਸਥਾਨਕ ਸਰਕਾਰ ਅਦਾਰਿਆਂ ਵਿਚ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਕੁੱਲ 31,802 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 28,686 ਦਾ ਨਿਪਟਾਰਾ ਕੀਤਾ ਗਿਆ। ਇਸ ਤਰ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਦਰ 90 ਫ਼ੀਸਦੀ ਰਹੀ। ਉਨ੍ਹਾਂ ਦੱਸਿਆ ਕਿ 2,935 ਸ਼ਿਕਾਇਤਾਂ ਬਕਾਇਆ ਸਨ, ਜਦਕਿ 181 ਸ਼ਿਕਾਇਤਾਂ ਗ਼ੈਰ-ਵਾਜਬ ਜਾਂ ਰੱਦ ਕੀਤੀਆਂ ਗਈਆਂ ਸਨ। ਨਗਰ ਨਿਗਮਾਂ ਦੀ ਕਾਰਗੁਜ਼ਾਰੀ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ 1,017 ਵਿਚੋਂ 978 ਸ਼ਿਕਾਇਤਾਂ ਦਾ ਨਿਪਟਾਰਾ ਕਰਕੇ 96 ਫ਼ੀਸਦੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜਲੰਧਰ ਵਿਚ 1,580 ਵਿਚੋਂ 1,486, ਪਟਿਆਲਾ ਵਿਚ 718 ਵਿਚੋਂ 672, ਬਠਿੰਡਾ ਵਿਚ 686 ਵਿਚੋਂ 643 ਅਤੇ ਐੱਸ.ਏ.ਐੱਸ. ਨਗਰ ਮੁਹਾਲੀ ਵਿਚ 601 ਵਿਚੋਂ 563 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਸਾਰੇ ਨਗਰ ਨਿਗਮਾਂ ਵਿਚ ਸ਼ਿਕਾਇਤਾਂ ਦੇ ਨਿਪਟਾਰੇ ਦੀ ਦਰ 94 ਫ਼ੀਸਦੀ ਰਹੀ।

Ad Position 22
No active advertisement
ਪਿਛਲੀ ਖ਼ਬਰ ਡੀ.ਆਈ.ਜੀ. ਸਵਪਨ ਸ਼ਰਮਾ ਤੇ ਸਾਬਕਾ ਆਈ.ਏ.ਐੱਸ. ਗੁਰਪ੍ਰੀਤ ਕੌਰ ਸਪਰਾ ਤੋਂ ਕਈ ਘੰਟੇ ਪੁੱਛਗਿੱਛ ਅਗਲੀ ਖ਼ਬਰ ਬੇਅਦਬੀ ਕਾਨੂੰਨ ਨੂੰ ਲੈ ਕੇ ਮੁੜ ਇਕੱਠੇ ਬੈਠਣਗੀਆਂ ਦੋਵੇਂ ਕਮੇਟੀਆਂ
Ad Position 24