22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿਚ ਹੋਈਆਂ ਤਰੱਕੀਆਂ ਵਿਚ ਦੋਵਾਂ ਬਾਹਾਂ ਤੋਂ ਸੱਖਣੇ ਅਧਿਆਪਕ ਨੂੰ ਛੱਡ ਕੇ ਜੂਨੀਅਰ ਅਧਿਆਪਕ ਕੀਤੇ ਪਦਉੱਨਤ ਹੱਕ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਗੁਰਪ੍ਰੀਤ

ਸੰਗਰੂਰ, 22 ਨਵੰਬਰ (ਧੀਰਜ ਪਸ਼ੋਰੀਆ)-ਦੋਵੇਂ ਬਾਹਾਂ ਤੋਂ ਸੱਖਣਾ ਅਧਿਆਪਕ ਗੁਰਪ੍ਰੀਤ ਸਿੰਘ ਆਪਣੇ ਹੱਕ ਦੀ ਤਰੱਕੀ ਲਈ ਦੋ ਮਹੀਨਿਆਂ ਤੋਂ ਸਿੱਖਿਆ ਵਿਭਾਗ ਦੇ ਦਫ਼ਤਰਾਂ ਦੇ ਗੇੜੇ ਕੱਢਣ ਲਈ ਮਜਬੂਰ ਹੈ, ਪਰ ਅਜੇ ਤੱਕ ਉਸ ਦੀ ਫ਼ਰਿਆਦ ’ਤੇ ਕੋਈ ਕਾਰਵਾਈ ਨਹੀਂ ਹੋਈ । ਸਿੱਖਿਆ ਵਿਭਾਗ ਵਲੋਂ ਸਤੰਬਰ ਦੇ ਅਖੀਰ ਵਿਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿਚ ਵੱਖ-ਵੱਖ ਕੈਟਾਗਰੀਆਂ ਦੀਆਂ ਪਦ-ਉੱਨਤੀਆਂ ਕੀਤੀਆਂ ਗਈਆਂ ।

Ad Position 21
No active advertisement
ਅਜੀਤ ਡੈਸਕ 23-11-2026
ਸੰਗਰੂਰ, 22 ਨਵੰਬਰ (ਧੀਰਜ ਪਸ਼ੋਰੀਆ)-ਦੋਵੇਂ ਬਾਹਾਂ ਤੋਂ ਸੱਖਣਾ ਅਧਿਆਪਕ ਗੁਰਪ੍ਰੀਤ ਸਿੰਘ ਆਪਣੇ ਹੱਕ ਦੀ ਤਰੱਕੀ ਲਈ ਦੋ ਮਹੀਨਿਆਂ ਤੋਂ ਸਿੱਖਿਆ ਵਿਭਾਗ ਦੇ ਦਫ਼ਤਰਾਂ ਦੇ ਗੇੜੇ ਕੱਢਣ ਲਈ ਮਜਬੂਰ ਹੈ, ਪਰ ਅਜੇ ਤੱਕ ਉਸ ਦੀ ਫ਼ਰਿਆਦ ’ਤੇ ਕੋਈ ਕਾਰਵਾਈ ਨਹੀਂ ਹੋਈ । ਸਿੱਖਿਆ ਵਿਭਾਗ ਵਲੋਂ ਸਤੰਬਰ ਦੇ ਅਖੀਰ ਵਿਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿਚ ਵੱਖ-ਵੱਖ ਕੈਟਾਗਰੀਆਂ ਦੀਆਂ ਪਦ-ਉੱਨਤੀਆਂ ਕੀਤੀਆਂ ਗਈਆਂ । ਹੈੱਡ ਟੀਚਰ ਦੇ ਅੰਗਹੀਣ ਕੋਟੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦਲੇਲਗੜ੍ਹ ਦੇ ਗੁਰਪ੍ਰੀਤ ਸਿੰਘ ਨੂੰ ਨਜ਼ਰਅੰਦਾਜ਼ ਕਰਦਿਆਂ ਉਸ ਤੋਂ ਜੂਨੀਅਰ ਛੇ ਅਧਿਆਪਕਾਂ ਨੂੰ ਤਰੱਕੀ ਦੇ ਦਿੱਤੀ ਗਈ । ਹੈਰਾਨੀ ਦੀ ਗੱਲ ਹੈ ਕਿ ਗੁਰਪ੍ਰੀਤ ਦੇ ਮੈਰਿਟ ਅੰਕ 145 ਹਨ, ਜਦਕਿ ਤਰੱਕੀ ਪ੍ਰਾਪਤ ਅਧਿਆਪਕਾਂ ਦੇ ਅੰਕ 127 ਤੋਂ 138 ਦਰਮਿਆਨ ਹਨ । ਪਿੰਡ ਸੱਦੋਪੁਰ ਵਾਸੀ ਗੁਰਪ੍ਰੀਤ ਜਨਮ ਤੋਂ ਹੀ ਦੋਵੇਂ ਬਾਹਾਂ ਤੋਂ ਵਾਂਝਾ ਹੈ । ਉਹ ਆਪਣੇ ਪੈਰਾਂ ਨਾਲ ਲਿਖਣ, ਬਲੈਕ ਬੋਰਡ ’ਤੇ ਪੜ੍ਹਾਉਣ ਤੇ ਜ਼ਿੰਦਗੀ ਦੇ ਹਰ ਕੰਮ ਨੂੰ ਬਾਖੂਬੀ ਅੰਜਾਮ ਦੇ ਕੇ ਸਮਾਜ ਲਈ ਮਿਸਾਲ ਬਣਿਆ ਹੋਇਆ ਹੈ । ਉਸ ਦਾ ਪਿਤਾ ਰੋਜ਼ਾਨਾ ਉਸਨੂੰ ਸਕੂਲ ਛੱਡਣ ਤੇ ਲੈਣ ਜਾਂਦਾ ਹੈ । ਗੁਰਪ੍ਰੀਤ ਪੰਜ ਮੈਂਬਰੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਨਿਭਾਅ ਰਿਹਾ ਹੈ । ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੋਰ ਵਲੋਂ ਲਗਾਤਾਰ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ । ਹੁਣ ਸਵਾਲ ਇਹ ਹੈ ਕਿ ਸਿੱਖਿਆ ਵਿਭਾਗ ਗੁਰਪ੍ਰੀਤ ਨੂੰ ਉਸ ਦੇ ਬਣਦੇ ਹੱਕ ਅਤੇ ਇਨਸਾਫ਼ ਦੇਣ ਲਈ ਹੋਰ ਕਿੰਨਾ ਸਮਾਂ ਲਵੇਗਾ ?
Ad Position 22
No active advertisement
ਪਿਛਲੀ ਖ਼ਬਰ ਅਰੁਣਾਚਲ ’ਚ ਆਪਣੇ ਸ਼ਾਸਨ ਦੌਰਾਨ ਕਾਂਗਰਸ ਨੇ ਵਿਕਾਸ ਨੂੰ ਅਣਗੌਲਿਆ ਕੀਤਾ, ਨਾਕਾਫ਼ੀ ਫੰਡ ਦਿੱਤੇ-ਅਮਿਤ ਸ਼ਾਹ ਅਗਲੀ ਖ਼ਬਰ ਪੰਜਾਬ ਭਾਜਪਾ ਨੇ ਸੂਬਾ ਐਮ.ਐਸ.ਐਮ.ਈ. ਵਿੰਗ ਦੇ 10 ਸੂਬਾ ਕੋ ਕਨਵੀਨਰ ਐਲਾਨੇ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ...
Ad Position 24