22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਗੁਜਰਾਤ ਸੜਕ ਹਾਦਸੇ ’ਚ ਫ਼ੌਜੀ ਪਰਿਵਾਰਾਂ ਦੇ 7 ਮੈਂਬਰਾਂ ਦੀ ਮੌਤ

ਭੁਜ (ਗੁਜਰਾਤ), 22 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 23-11-2026
ਭੁਜ (ਗੁਜਰਾਤ), 22 ਨਵੰਬਰ (ਪੀ. ਟੀ. ਆਈ.)-ਗੁਜਰਾਤ ਦੇ ਕੱਛ ਜ਼ਿਲ੍ਹੇ ’ਚ ਇਕ ਨੈਸ਼ਨਲ ਹਾਈਵੇਅ ’ਤੇ ਤੇਜ਼ ਰਫ਼ਤਾਰ ਟਰੱਕ ਵਲੋਂ ਇਕ ਕਾਰ ਨੂੰ ਟੱਕਰ ਮਾਰਨ ਕਾਰਨ ਫ਼ੌਜੀ ਪਰਿਵਾਰਾਂ ਦੇ 7 ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ 3 ਬੱਚੇ ਵੀ ਸ਼ਾਮਿਲ ਹਨ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੱਛ ਵੈਸਟ ਪੁਲਿਸ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਨਿਚਰਵਾਰ ਰਾਤ ਕਰੀਬ 10 ਵਜੇ ਵਾਪਰਿਆ, ਜਦੋਂ ਇਹ ਪਰਿਵਾਰ ‘ਰਨ ਆਫ਼ ਕੱਛ’ ਦਾ ਦੌਰਾ ਕਰਕੇ ਵਾਪਸ ਭੁਜ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਟੱਕਰ ਏਨੀ ਜ਼ਬਰਦਸਤ ਸੀ ਕਿ ਕਾਰ ਵਿਚ ਸਵਾਰ ਸਾਰੇ 7 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ’ਚ 3 ਮਹੀਨਿਆਂ ਦੀ ਇਕ ਬੱਚੀ ਵੀ ਸ਼ਾਮਿਲ ਸੀ। ਹਾਦਸੇ ਤੋਂ ਬਾਅਦ ਧਾਤ ਦੇ ਪਿਚਕੇ ਹੋਏ ਢਾਂਚੇ ’ਚੋਂ ਲਾਸ਼ਾਂ ਨੂੰ ਬਾਹਰ ਕੱਢਣ ’ਚ ਕਈ ਘੰਟੇ ਲੱਗ ਗਏ। ਅਧਿਕਾਰੀ ਨੇ ਦੱਸਿਆ ਕਿ ਪੀੜਤ ਉੱਤਰਾਖੰਡ ਦੇ ਗੜ੍ਹਵਾਲ ਖੇਤਰ ਦੇ ਰਹਿਣ ਵਾਲੇ ਸਨ ਅਤੇ ਭੁਜ ’ਚ ਤਾਇਨਾਤ ਫ਼ੌਜੀ ਜਵਾਨਾਂ ਦੇ ਪਰਿਵਾਰਕ ਮੈਂਬਰ ਸਨ। ਮ੍ਰਿਤਕਾਂ ਦੀ ਪਛਾਣ ਸੌਰਭ ਸਿੰਘ ਨੇਗੀ (30), ਉਨ੍ਹਾਂ ਦੀ ਪਤਨੀ ਸਵਿਤਾ (30), ਉਨ੍ਹਾਂ ਦੀ ਤਿੰਨ ਮਹੀਨਿਆਂ ਦੀ ਧੀ ਸਿਵਿਕਾ, ਰਾਜੇਸ਼ ਸਿੰਘ ਰਾਵਤ (35) ਅਤੇ ਉਨ੍ਹਾਂ ਦੀ ਧੀ ਰਕਸ਼ਿਤਾ (7), ਅਤੇ ਰਿੰਕੀ ਗੋਸਾਈਂ (30) ਤੇ ਉਨ੍ਹਾਂ ਦੀ ਚਾਰ ਸਾਲਾਂ ਦੀ ਧੀ ਵਾਮਿਕਾ ਵਜੋਂ ਹੋਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕੱਛ ’ਚ ਇਕ ਸੜਕ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ‘ਐਕਸ’ ’ਤੇ ਸੰਦੇਸ਼ ’ਚ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਦੇ ਕੱਛ ’ਚ ਹੋਇਆ ਸੜਕ ਹਾਦਸਾ ਬਹੁਤ ਦੁਖਦਾਈ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ’ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ 9 ਜੀਆਂ ਦੀ ਮੌਤ ਅਗਲੀ ਖ਼ਬਰ ਤਾਮਿਲਨਾਡੂ ’ਚ ਦਰੱਖਤ ਨਾਲ ਟਕਰਾਈ ਵੈਨ-8 ਮੌਤਾਂ
Ad Position 24